ਬਾਕਸ ਆਫਿਸ ''ਤੇ ''ਧੁਰੰਦਰ 2'' ਦਾ ਤੂਫਾਨ; 8 ਦਿਨਾਂ ''ਚ 1,000 ਕਰੋੜ ਦਾ ਅੰਕੜਾ ਪਾਰ

Friday, Mar 27, 2026 - 02:12 PM (IST)

ਬਾਕਸ ਆਫਿਸ ''ਤੇ ''ਧੁਰੰਦਰ 2'' ਦਾ ਤੂਫਾਨ; 8 ਦਿਨਾਂ ''ਚ 1,000 ਕਰੋੜ ਦਾ ਅੰਕੜਾ ਪਾਰ

ਨਵੀਂ ਦਿੱਲੀ (ਏਜੰਸੀ) : ਬਾਲੀਵੁੱਡ ਨਿਰਦੇਸ਼ਕ ਆਦਿਤਿਆ ਧਰ ਦੀ ਫਿਲਮ 'ਧੁਰੰਦਰ: ਦਿ ਰਿਵੈਂਜ' ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਤਹਿਲਕਾ ਮਚਾ ਦਿੱਤਾ ਹੈ। ਰਣਵੀਰ ਸਿੰਘ ਦੀ ਮੁੱਖ ਭੂਮਿਕਾ ਵਾਲੀ ਇਸ ਸਪਾਈ-ਥ੍ਰਿਲਰ ਫਿਲਮ ਨੇ ਆਪਣੇ ਪਹਿਲੇ ਹਫਤੇ (8 ਦਿਨਾਂ) ਵਿੱਚ ਹੀ 1,088 ਕਰੋੜ ਰੁਪਏ ਦਾ ਗਲੋਬਲ ਗ੍ਰਾਸ ਕਲੈਕਸ਼ਨ ਕਰਕੇ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।

ਇਹ ਵੀ ਪੜ੍ਹੋ : ਯੂਟਿਊਬ 'ਤੇ ਦੁਨੀਆ ਭਰ 'ਚ ਦੂਜੇ ਨੰਬਰ 'ਤੇ ਛਾਇਆ ਮੂਸੇਵਾਲਾ ਦਾ 'ਬਰੋਟਾ', ਜਲਦ ਰਿਲੀਜ਼ ਹੋਵੇਗਾ ਇੱਕ ਹੋਰ ਨਵਾਂ ਗੀਤ

ਕਮਾਈ ਦੇ ਟੁੱਟੇ ਸਾਰੇ ਰਿਕਾਰਡ

ਜੀਓ ਸਟੂਡੀਓਜ਼ ਅਤੇ B62 ਸਟੂਡੀਓਜ਼ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਫਿਲਮ ਨੇ ਭਾਰਤ ਵਿੱਚ 814 ਕਰੋੜ ਅਤੇ ਵਿਦੇਸ਼ਾਂ ਵਿੱਚ 274 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਭਾਰਤ ਵਿੱਚ ਫਿਲਮ ਦਾ ਨੈੱਟ ਕਲੈਕਸ਼ਨ 690 ਕਰੋੜ ਰੁਪਏ ਰਿਹਾ। ਖਾਸ ਗੱਲ ਇਹ ਹੈ ਕਿ ਇਹ ਫਿਲਮ ਸਭ ਤੋਂ ਤੇਜ਼ੀ ਨਾਲ 1,000 ਕਰੋੜ ਦੇ ਅੰਕੜੇ ਨੂੰ ਪਾਰ ਕਰਨ ਵਾਲੀ ਪਹਿਲੀ ਭਾਰਤੀ ਫਿਲਮ ਬਣ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਡਾਕਟਰ ਦੀ 'ਧੁਰੰਦਰ 2' 'ਚ ਸ਼ਾਨਦਾਰ ਐਂਟਰੀ ! ਜਾਣੋ ਅਦਾਕਾਰ ਦਾ ਇਲਾਜ ਕਰ ਕਿਵੇਂ ਕੀਤਾ ਫਿਲਮ 'ਚ ਡੈਬਿਊ

ਪਹਿਲੇ ਦਿਨ ਤੋਂ ਹੀ ਰਹੀ ਸਰਦਾਰੀ

ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਹੀ ਆਪਣੀ ਪੈਠ ਜਮਾ ਲਈ ਸੀ। ਭਾਰਤ ਵਿੱਚ ਪੇਡ ਪ੍ਰੀਵਿਊ ਅਤੇ ਓਪਨਿੰਗ ਡੇਅ ਨੂੰ ਮਿਲਾ ਕੇ ਫਿਲਮ ਨੇ 145 ਕਰੋੜ ਰੁਪਏ ਦੀ ਕਮਾਈ ਕੀਤੀ। ਓਪਨਿੰਗ ਵੀਕੈਂਡ (ਪਹਿਲੇ 4 ਦਿਨਾਂ) ਵਿੱਚ ਹੀ ਫਿਲਮ ਨੇ ਦੁਨੀਆ ਭਰ ਵਿੱਚ 761 ਕਰੋੜ ਰੁਪਏ ਬਟੋਰ ਲਏ ਸਨ। ਵਰਕਿੰਗ ਡੇਜ਼ (ਸੋਮਵਾਰ ਤੋਂ ਵੀਰਵਾਰ) ਦੌਰਾਨ ਵੀ ਫਿਲਮ ਦੀ ਰਫਤਾਰ ਮੱਠੀ ਨਹੀਂ ਪਈ।

ਇਹ ਵੀ ਪੜ੍ਹੋ: 'ਧੁਰੰਦਰ 2' ਦੀ ਸਫਲਤਾ ਦਰਮਿਆਨ ਅਰਜੁਨ ਰਾਮਪਾਲ ਦਾ ਵੱਡਾ ਧਮਾਕਾ, ਹੱਥ ਲੱਗਾ ਇਕ ਹੋਰ ਵੱਡਾ ਪ੍ਰੋਜੈਕਟ

ਕੀ ਹੈ ਫਿਲਮ ਦੀ ਕਹਾਣੀ?

ਇਹ ਫਿਲਮ 2025 ਦੀ ਸੁਪਰਹਿੱਟ ਫਿਲਮ 'ਧੁਰੰਦਰ' ਦਾ ਸੀਕਵਲ ਹੈ। ਫਿਲਮ ਦੀ ਕਹਾਣੀ ਕਰਾਚੀ (ਪਾਕਿਸਤਾਨ) ਦੇ ਲਿਆਰੀ ਇਲਾਕੇ 'ਤੇ ਆਧਾਰਿਤ ਹੈ, ਜੋ ਗੈਂਗ ਵਾਰ ਲਈ ਜਾਣਿਆ ਜਾਂਦਾ ਹੈ। ਫਿਲਮ ਵਿੱਚ ਰਣਵੀਰ ਸਿੰਘ 'ਹਮਜ਼ਾ ਅਲੀ ਮਜ਼ਾਰੀ' ਦੇ ਕਿਰਦਾਰ ਵਿੱਚ ਹਨ, ਜੋ ਅਸਲ ਵਿੱਚ ਜਸਕੀਰਤ ਸਿੰਘ ਰੰਗੀ ਨਾਂ ਦਾ ਇੱਕ ਗੁਪਤ ਏਜੰਟ ਹੈ।

ਇਹ ਵੀ ਪੜ੍ਹੋ: 'ਅਸੀਂ ਸਿੱਖ ਕੌਮ ਦੇ ਨਾਲ ਹਾਂ..!' ਫਿਲਮ 'ਧੁਰੰਦਰ-2' 'ਚ ਸਿਗਰਟ ਪੀਣ ਵਾਲੇ ਸੀਨ 'ਤੇ ਆਰ. ਮਾਧਵਨ ਨੇ ਤੋੜੀ ਚੁੱਪੀ

ਸਟਾਰ ਕਾਸਟ

ਫਿਲਮ ਵਿੱਚ ਰਣਵੀਰ ਸਿੰਘ ਦੇ ਨਾਲ ਆਰ. ਮਾਧਵਨ, ਅਰਜੁਨ ਰਾਮਪਾਲ, ਸੰਜੇ ਦੱਤ, ਸਾਰਾ ਅਰਜੁਨ ਅਤੇ ਰਾਕੇਸ਼ ਬੇਦੀ ਵਰਗੇ ਦਿੱਗਜ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ 19 ਮਾਰਚ ਨੂੰ ਹਿੰਦੀ ਸਮੇਤ ਤੇਲਗੂ, ਤਮਿਲ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਸੀ।

ਇਹ ਵੀ ਪੜ੍ਹੋ: ਭਰੀ ਜਵਾਨੀ 'ਚ ਦੁਨੀਆ ਨੂੰ ਅਲਵਿਦਾ ਆਖ਼ ਗਈ ਖ਼ੂਬਸੂਰਤ ਅਦਾਕਾਰਾ ! ਭਿਆਨਕ ਹਾਦਸੇ 'ਚ ਨਿਕਲੀ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News