ਅਦਾਕਾਰਾ ਸਨਾ ਮਕਬੂਲ ਨੂੰ ਹੋਈ 'ਗੰਭੀਰ ਬੀਮਾਰੀ', ਕਰਨਾ ਪੈ ਸਕਦੈ ਲਿਵਰ ਟ੍ਰਾਂਸਪਲਾਂਟ

Saturday, Jun 14, 2025 - 11:35 AM (IST)

ਅਦਾਕਾਰਾ ਸਨਾ ਮਕਬੂਲ ਨੂੰ ਹੋਈ 'ਗੰਭੀਰ ਬੀਮਾਰੀ', ਕਰਨਾ ਪੈ ਸਕਦੈ ਲਿਵਰ ਟ੍ਰਾਂਸਪਲਾਂਟ

ਮੁੰਬਈ: ਮਸ਼ਹੂਰ ਟੀਵੀ ਅਦਾਕਾਰਾ ਅਤੇ ਬਿੱਗ ਬੌਸ ਓਟੀਟੀ 3 ਜੇਤੂ ਸਨਾ ਮਕਬੂਲ ਲਿਵਰ ਸਿਰੋਸਿਸ ਨਾਲ ਪੀੜਤ ਹੈ। ਸਨਾ ਨੇ ਖੁਦ ਇਸ ਬਾਰੇ ਇਕ ਇੰਟਰਵਿਊ ਵਿਚ ਦੱਸਿਆ ਹੈ। ਹਾਲ ਹੀ ਵਿੱਚ ਹਸਪਤਾਲ ਤੋਂ ਅਦਾਕਾਰਾ ਦੀ ਇੱਕ ਤਸਵੀਰ ਸਾਹਮਣੇ ਆਈ ਸੀ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਬੀਮਾਰੀ ਨੂੰ ਲੈ ਕੇ ਚੁੱਪੀ ਸਾਧੀ ਹੋ ਸੀ। ਸਨਾ ਨੇ ਖੁਲਾਸਾ ਕੀਤਾ ਕਿ ਉਹ ਪਹਿਲਾਂ ਹੀ ਆਟੋਇਮਿਊਨ ਹੈਪੇਟਾਈਟਿਸ ਨਾਲ ਜੂਝ ਰਹੀ ਸੀ। ਇਹ ਇੱਕ ਅਜਿਹੀ ਬੀਮਾਰੀ ਹੈ ਜਿਸ ਵਿੱਚ ਵਿਅਕਤੀ ਦਾ ਆਪਣਾ Immune System ਲਿਵਰ ਦੀਆਂ ਸਿਹਤਮੰਦ ਕੋਸ਼ਿਕਾਵਾਂ ਉੱਤੇ ਹਮਲਾ ਕਰਦਾ ਹੈ। ਇਸੇ ਕਾਰਨ ਉਨ੍ਹਾਂ ਦਾ ਲਿਵਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਹੁਣ ਉਨ੍ਹਾਂ ਨੂੰ ਲਿਵਰ ਸਿਰੋਸਿਸ ਹੋਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ: ਵਾਲ-ਵਾਲ ਬਚੇ ਸੋਨਮ ਬਾਜਵਾ ਤੇ ਹਰਸ਼ਵਰਧਨ ਰਾਣੇ ! ਫਿਲਮ ਦੇ ਸੈੱਟ 'ਤੇ ਲੱਗ ਗਈ ਅੱਗ

ਲਿਵਰ ਟ੍ਰਾਂਸਪਲਾਂਟ ਦੀ ਪੈ ਸਕਦੀ ਹੈ ਲੋੜ

ਸਨਾ ਮਕਬੂਲ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡਾਕਟਰਾਂ ਅਨੁਸਾਰ, ਹਾਲਤ ਗੰਭੀਰ ਹੋ ਚੁੱਕੀ ਹੈ ਅਤੇ ਲਿਵਰ ਟ੍ਰਾਂਸਪਲਾਂਟ ਦੀ ਵੀ ਸੰਭਾਵਨਾ ਹੈ, ਪਰ ਉਹ ਅਤੇ ਉਨ੍ਹਾਂ ਦੇ ਡਾਕਟਰ ਇਸ ਪ੍ਰਕਿਰਿਆ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ, “ਮੈਂ ਇਮੀਉਨੋਥੈਰੇਪੀ ਸ਼ੁਰੂ ਕਰ ਦਿੱਤੀ ਹੈ। ਇਲਾਜ ਦੌਰਾਨ ਬਹੁਤ ਥਕਾਵਟ ਮਹਿਸੂਸ ਹੁੰਦੀ ਹੈ। ਮੈਂ ਸਿਰਫ ਇਹੀ ਚਾਹੁੰਦੀ ਹਾਂ ਕਿ ਲਿਵਰ ਟ੍ਰਾਂਸਪਲਾਂਟ ਦੀ ਲੋੜ ਨਾ ਪਵੇ। ਮੈਂ ਹਾਰ ਮੰਨਣ ਵਾਲਿਆਂ ਵਿਚੋਂ ਨਹੀਂ ਹਾਂ।” ਸਨਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਲਈ ਇਹ ਸਮਾਂ ਭਾਵੁਕ ਅਤੇ ਬਹੁਤ ਔਖਾ ਹੈ। ਕਈ ਦਿਨ ਅਜਿਹੇ ਹੁੰਦੇ ਹਨ ਜਦੋਂ ਮੈਂ ਬਹੁਤ ਰੋਂਦੀ ਹਾਂ ਤੇ ਕਈ ਦਿਨ ਮੈਂ ਹੱਸਣ ਦੀ ਕੋਸ਼ਿਸ਼ ਕਰਦੀ ਹੈ। ਹਰ ਦਿਨ ਖੁਦ ਨੂੰ ਮਜ਼ਬੂਤ ਰੱਖਣ ਦੀ ਕੋਸ਼ਿਸ਼ ਕਰਦੀ ਹਾਂ।

ਇਹ ਵੀ ਪੜ੍ਹੋ: ਸਟੇਜ 2 ਲਿਵਰ ਕੈਂਸਰ ਤੋਂ ਮੁਕਤ ਹੋਈ ਦੀਪਿਕਾ ਕੱਕੜ, 11 ਦਿਨਾਂ ਬਾਅਦ ਹਸਪਤਾਲ ਤੋਂ ਪਰਤੀ ਘਰ

ਕਰੀਅਰ 'ਚ ਪਿਆ ਵਿਘਨ

ਉਨ੍ਹਾਂ ਦੱਸਿਆ ਕਿ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਕਰੀਅਰ ਤੋਂ ਬਰੇਕ ਲੈਣੀ ਪਈ। ਜਦੋਂ ਮੇਰੀ ਮਿਹਨਤ ਰੰਗ ਲਿਆ ਰਹੀ ਸੀ ਤੇ ਸਫਲਤਾ ਦਰਵਾਜ਼ੇ 'ਤੇ ਸੀ, ਤਾਂ ਮੇਰੀ ਤਬੀਅਤ ਨੇ ਮੈਨੂੰ ਪਿੱਛੇ ਖਿੱਚ ਲਿਆ। ਇਸ ਨਾਲ ਮੇਰਾ ਦਿਲ ਟੁੱਟ ਗਿਆ।” ਸਨਾ ਮਕਬੂਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। 

ਇਹ ਵੀ ਪੜ੍ਹੋ: ਆਪਣੇ ਦੇਸ਼ 'ਚ ਹੀ ਹੋਣ ਲੱਗਾ ਇਫਤਿਖਾਰ ਠਾਕੁਰ ਦਾ ਵਿਰੋਧ ! ਹੁਣ ਬੂਟੇ ਨੇ ਕੱਢੀਆਂ 'ਗਾਲ੍ਹਾਂ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News