ਸ਼ਾਹਰੁਖ ਦੀ ਕੋ-ਸਟਾਰ ਨਯਨਤਾਰਾ ਸਾਈਬਰ ਕ੍ਰਾਈਮ ਦਾ ਹੋਈ ਸ਼ਿਕਾਰ

Sunday, Sep 15, 2024 - 10:22 AM (IST)

ਸ਼ਾਹਰੁਖ ਦੀ ਕੋ-ਸਟਾਰ ਨਯਨਤਾਰਾ ਸਾਈਬਰ ਕ੍ਰਾਈਮ ਦਾ ਹੋਈ ਸ਼ਿਕਾਰ

ਐਂਟਰਟੇਨਮੈਂਟ ਡੈਸਕ : ਦੱਖਣ ਸਿਨੇਮਾ ਦੀ ਸੁਪਰਸਟਾਰ ਨਯਨਤਾਰਾ ਉਸ ਇੰਡਸਟਰੀ ਦੀਆਂ ਟਾਪ ਦੀਆਂ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ। ਉਸ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਜਵਾਨ' ਨਾਲ ਕੀਤੀ ਸੀ, ਜਿਸ 'ਚ ਉਨ੍ਹਾਂ ਦੇ ਕਿਰਦਾਰ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਸ ਫ਼ਿਲਮ 'ਚ ਸ਼ਾਹਰੁਖ ਖ਼ਾਨ ਨਾਲ ਨਯਨਥਾਰਾ ਨੇ ਕੰਮ ਕੀਤਾ ਸੀ। ਕਹਾਣੀ ਦੇ ਨਾਲ-ਨਾਲ ਦੋਵਾਂ ਦੀ ਕੈਮਿਸਟਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ। ਇਸ ਦੇ ਨਾਲ ਹੀ ਹੁਣ ਅਦਾਕਾਰਾ ਨਾਲ ਧੋਖਾਧੜੀ ਦੀ ਖ਼ਬਰ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਨਾਂ ਇਕ ਹੋਰ ਰਿਕਾਰਡ, ਹਰ ਪਾਸੇ ਛਾਇਆ 'ਮੂਸਾ ਜੱਟ'

ਹੈਕ ਹੋਇਆ ਅਦਾਕਾਰਾ ਦਾ ਅਕਾਊਂਟ
ਸੁਪਰਸਟਾਰ ਨਯਨਤਾਰਾ ਦਾ ਅਕਾਊਂਟ ਹੈਕ ਹੋ ਗਿਆ ਹੈ। ਅਦਾਕਾਰਾ ਨੇ ਸ਼ੁੱਕਰਵਾਰ ਸ਼ਾਮ ਨੂੰ ਇਹ ਜਾਣਕਾਰੀ ਦਿੱਤੀ। ਉਸ ਦਾ ਐਕਸ ਅਕਾਊਂਟ ਹੈਕ ਕਰ ਲਿਆ ਗਿਆ ਹੈ। ਅਜਿਹੇ 'ਚ 'ਜਵਾਨ' ਅਦਾਕਾਰਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਕਿਰਪਾ ਕਰਕੇ ਪੋਸਟ ਕੀਤੇ ਜਾ ਰਹੇ ਕਿਸੇ ਵੀ ਬੇਲੋੜੇ ਜਾਂ ਅਜੀਬ ਟਵੀਟ 'ਤੇ ਧਿਆਨ ਨਾ ਦਿਓ।

'ਜਵਾਨ' ਦੇ ਇਕ ਸਾਲ ਪੂਰੇ ਹੋਣ ਦੀ ਮਨਾਈ ਸੀ ਖੁਸ਼ੀ
ਹਾਲ ਹੀ 'ਚ ਅਭਿਨੇਤਰੀ ਨੇ ਸੋਸ਼ਲ ਮੀਡੀਆ 'ਤੇ ਫ਼ਿਲਮ 'ਜਵਾਨ' ਦੀ ਰਿਲੀਜ਼ ਦੇ ਇੱਕ ਸਾਲ ਦਾ ਜਸ਼ਨ ਮਨਾਇਆ, ਉਸ ਨੇ ਇਸ ਫ਼ਿਲਮ ਨੂੰ ਬਣਾਉਣ ਲਈ ਐਟਲੀ ਅਤੇ ਸ਼ਾਹਰੁਖ ਖ਼ਾਨ ਦਾ ਉਸ ਨਾਲ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਨਯਨਤਾਰਾ ਨੇ ਇਸ ਫ਼ਿਲਮ 'ਚ ਅਹਿਮ ਯੋਗਦਾਨ ਲਈ ਵਿਜੇ ਸੇਤੂਪਤੀ ਦਾ ਧੰਨਵਾਦ ਵੀ ਕੀਤਾ। ਨਯਨਤਾਰਾ ਨੇ ਲਿਖਿਆ, ''ਜਵਾਨ ਕਾਕੇ, ਇਕ ਸਾਲ, ਚੀਫ ਐਟਲੀ ਨੇ ਇਸ ਨੂੰ ਵੱਡਾ ਕਰ ਦਿੱਤਾ ਹੈ। ਸ਼ਾਹਰੁਖ, ਵਿਜੇ ਸੇਤੂਪਤੀ ਨੇ ਇਸ ਨੂੰ ਵੱਡਾ ਬਣਾਇਆ। 

ਇਹ ਖ਼ਬਰ ਵੀ ਪੜ੍ਹੋ - ਗੋਲਬਲ ਸਟਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਰਚਿਆ ਇਤਿਹਾਸ

ਜਾਪਾਨ ’ਚ ਰਿਲੀਜ਼ ਹੋਵੇਗੀ ਫ਼ਿਲਮ 'ਜਵਾਨ'
ਹਾਲ ਹੀ 'ਚ ਫ਼ਿਲਮ ਦੇ ਇਕ ਸਾਲ ਪੂਰੇ ਹੋਣ 'ਤੇ ਖ਼ਬਰ ਆਈ ਹੈ ਕਿ ਇਹ ਫ਼ਿਲਮ ਹੁਣ ਜਾਪਾਨ 'ਚ ਵੀ ਰਿਲੀਜ਼ ਹੋਵੇਗੀ। ਸ਼ਾਹਰੁਖ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਆਪਣੀ ਪੋਸਟ 'ਚ ਜਾਪਾਨੀ ਪੋਸਟਰ ਲਗਾਇਆ ਸੀ, ਜਿਸ 'ਚ ਉਸ ਦੇ ਨਾਲ ਵਿਜੇ ਸੇਤੂਪਤੀ ਅਤੇ ਨਯਨਤਾਰਾ ਨਜ਼ਰ ਆ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News