ਇਸ ਗੱਲ ਤੋਂ ਭੜਕੇ ਸੋਨੂੰ ਸੂਦ, ਕਿਹਾ 'ਜਲਦ ਹੋਵੇਗੀ ਅਜਿਹੇ ਲੋਕਾਂ ਦੀ ਗ੍ਰਿਫ਼ਤਾਰੀ'

08/25/2020 9:46:21 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸਮਾਜ ਦੀ ਲਗਾਤਾਰ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਲੋਕ ਪ੍ਰਿਯਤਾ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦੇ ਚੱਲਦਿਆਂ ਉਨ੍ਹਾਂ ਦੇ ਨਾਂ ‘ਤੇ ਕਈ ਫੇਕ ਅਕਾਊਂਟ ਬਣਾ ਕੇ ਲੋਕ ਨਜਾਇਜ਼ ਫਾਇਦਾ ਉਠਾ ਰਹੇ ਹਨ ਪਰ ਹੁਣ ਇਸ ਤੋਂ ਨਰਾਜ਼ ਅਦਾਕਾਰ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਸੋਨੂੰ ਸੂਦ ਇਸ ਸਮੇਂ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਹਨ। ਉਹ ਲਗਾਤਾਰ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਦੀ ਮਦਦ ਨਾਲ ਕਰ ਰਹੇ ਹਨ।
PunjabKesari
ਹੜ੍ਹ ਅਤੇ ਕੋਰੋਨਾ ਕਾਲ ‘ਚ ਪਰੇਸ਼ਾਨ ਲੋਕ ਉਨ੍ਹਾਂ ਨੂੰ ਟਵੀਟ ਕਰਕੇ ਆਪਣੀਆਂ ਪਰੇਸ਼ਾਨੀਆਂ ਦੱਸ ਰਹੇ ਹਨ। ਇਸ ਤੋਂ ਬਾਅਦ ਸੋਨੂੰ ਸੂਦ ਲੋਕਾਂ ਦੀ ਮਦਦ ਲਈ ਐਕਟਿਵ ਹੋ ਜਾਂਦੇ ਹਨ। ਇਸ ਦੌਰਾਨ ਸੋਨੂੰ ਸੂਦ ਦੇ ਨਾਂ ਤੋਂ ਕੋਈ ਫੇਕ ਅਕਾਊਂਟ ਚਲਾ ਰਿਹਾ ਸੀ। ਉਨ੍ਹਾਂ ਦੀ ਇਸ ਅਕਾਊਂਟ ‘ਤੇ ਖ਼ੁਦ ਹੀ ਨਜ਼ਰ ਪਈ। ਐਕਟਰ ਨੇ ਫੇਕ ਅਕਾਊਂਟ ਚਲਾਉਣ ਵਾਲੇ ਯੂਜ਼ਰਜ਼ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ। 


sunita

Content Editor

Related News