"ਆਪ੍ਰੇਸ਼ਨ ਸਫੇਦ ਸਾਗਰ" ''ਚ ਅਦਾਕਾਰ ਸਿਧਾਰਥ ਨੇ ਨਿਭਾਈ ਮਰਹੂਮ ਸਕੁਐਡਰਨ ਲੀਡਰ ਅਜੈ ਆਹੂਜਾ ਦੀ ਭੂਮਿਕਾ

Tuesday, Aug 18, 2026 - 04:11 PM (IST)

"ਆਪ੍ਰੇਸ਼ਨ ਸਫੇਦ ਸਾਗਰ" ''ਚ ਅਦਾਕਾਰ ਸਿਧਾਰਥ ਨੇ ਨਿਭਾਈ ਮਰਹੂਮ ਸਕੁਐਡਰਨ ਲੀਡਰ ਅਜੈ ਆਹੂਜਾ ਦੀ ਭੂਮਿਕਾ

ਮੁੰਬਈ (ਏਜੰਸੀ) - ਅਦਾਕਾਰ ਸਿਧਾਰਥ ਨੂੰ "ਆਪ੍ਰੇਸ਼ਨ ਸਫੇਦ ਸਾਗਰ" ਵਿੱਚ ਸਕੁਐਡਰਨ ਲੀਡਰ ਅਜੇ ਆਹੂਜਾ ਦੇ ਕਿਰਦਾਰ ਲਈ ਵਿਸ਼ੇਸ਼ ਪ੍ਰਸ਼ੰਸਾ ਮਿਲੀ ਹੈ। ਮਰਹੂਮ ਸਕੁਐਡਰਨ ਲੀਡਰ ਅਜੇ ਆਹੂਜਾ ਦੇ ਮਾਮਾ ਨੇ ਸਿਧਾਰਥ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇੱਕ ਪਲ ਲਈ, ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਅਜੇ ਖੁਦ ਉਨ੍ਹਾਂ ਦੇ ਸਾਹਮਣੇ ਪੇਸ਼ ਆ ਗਿਆ ਹੋਵੇ। ਇੱਕ ਪ੍ਰੋਗਰਾਮ ਦੌਰਾਨ, ਅਜੇ ਆਹੂਜਾ ਦੇ ਮਾਮੇ ਨੇ ਕਿਹਾ, "ਮੈਂ ਹਵਾਈ ਸੈਨਾ ਤੋਂ ਨਹੀਂ ਹਾਂ; ਮੈਂ ਇੱਕ ਆਮ ਨਾਗਰਿਕ ਹਾਂ। ਮੈਂ ਅਜੇ ਆਹੂਜਾ ਦਾ ਮਾਮਾ ਹਾਂ। ਸਿਧਾਰਥ, ਜਿਵੇਂ ਹੀ ਮੈਂ ਟੀਜ਼ਰ ਦੇਖਿਆ, ਮੈਨੂੰ ਲੱਗਾ ਕਿ ਅਜੇ ਕਿੱਥੋਂ ਆ ਗਿਆ! ਅੱਜ, ਕਪਿਲ ਦੇ ਸ਼ੋਅ ਅਤੇ ਨੈੱਟਫਲਿਕਸ ਨੇ ਮੇਰੇ ਅਜੇ ਨੂੰ ਅਮਰ ਕਰ ਦਿੱਤਾ।"

ਸਿਧਾਰਥ ਨੇ "ਆਪ੍ਰੇਸ਼ਨ ਸਫੇਦ ਸਾਗਰ" ਵਿੱਚ ਸਕੁਐਡਰਨ ਲੀਡਰ ਅਜੇ ਆਹੂਜਾ ਦੀ ਭੂਮਿਕਾ ਨਿਭਾਈ ਹੈ। ਇਹ ਸੀਰੀਜ਼ ਕਾਰਗਿਲ ਯੁੱਧ ਦੌਰਾਨ ਅਜੇ ਆਹੂਜਾ ਦੀ ਭੂਮਿਕਾ ਅਤੇ ਉਸ ਮਿਸ਼ਨ ਦਾ ਵਰਣਨ ਕਰਦੀ ਹੈ ਜਿਸ ਵਿੱਚ ਉਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। ਉਨ੍ਹਾਂ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਲਈ ਮਰਨ ਉਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਓਨੀ ਸੇਨ ਦੁਆਰਾ ਨਿਰਦੇਸ਼ਤ, ਇਹ ਸੀਰੀਜ਼ ਅਭਿਜੀਤ ਸਿੰਘ ਪਰਮਾਰ ਅਤੇ ਕੁਸ਼ਲ ਸ਼੍ਰੀਵਾਸਤਵ ਦੁਆਰਾ ਬਣਾਈ ਗਈ ਹੈ। ਇਸਦਾ ਨਿਰਮਾਣ ਮੈਚਬਾਕਸ ਸ਼ਾਟਸ ਐਲਐਲਪੀ ਦੇ ਸੰਜੇ ਰਾਉਤ੍ਰੇ ਅਤੇ ਸਰਿਤਾ ਪਾਟਿਲ ਦੁਆਰਾ ਫੀਲ ਗੁੱਡ ਫਿਲਮਜ਼ ਦੇ ਮਹਿਬੂਬ ਪਾਲ ਸਿੰਘ ਬਰਾੜ ਦੇ ਸਹਿਯੋਗ ਨਾਲ ਕੀਤਾ ਗਿਆ ਹੈ। 'ਆਪ੍ਰੇਸ਼ਨ ਸਫੇਦ ਸਾਗਰ' ਨੈੱਟਫਲਿਕਸ 'ਤੇ ਉਪਲਬਧ ਹੈ।


author

cherry

Content Editor

Related News