ਅਦਾਕਾਰ ਗੈਰੀ ਸੰਧੂ ਆਪਣੇ ਨਵੇਂ ਗੀਤ 'Bawrey' ਦੀ ਝਲਕ ਕੀਤੀ ਸਾਂਝੀ

Friday, Aug 16, 2024 - 04:12 PM (IST)

ਜਲੰਧਰ- ਪੰਜਾਬੀ ਗਾਇਕ ਅਤੇ ਅਦਾਕਾਰ ਗੈਰੀ ਸੰਧੂ ਆਪਣੇ ਗੀਤਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਪ੍ਰਸ਼ੰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਖਾਸ ਗੱਲ ਇਹ ਹੈ ਕਿ ਗੀਤ ਗਾਉਣ ਦੇ ਨਾਲ ਹੀ ਗੈਰੀ ਗੀਤ ਲਿਖਦੇ ਵੀ ਹਨ। ਮਿਊਜ਼ਿਕ ਇੰਡਸਟਰੀ ਦੇ ਨਾਮੀ ਸਿਤਾਰੇ ਗੈਰੀ ਦੇ ਗੀਤ ਗਾ ਚੁੱਕੇ ਹਨ। ਹਾਲ ਹੀ 'ਚ ਗਾਇਕ ਇੰਨੀ ਦਿਨੀਂ ਗਾਇਕ ਆਪਣੇ ਨਵੇਂ ਗੀਤ 'Bawrey' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦਾ ਇਹ ਗੀਤ ਕਾਫੀ ਟਰੈਂਡ ਕਰ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Garry Sandhu (@garrysandhu)

ਗਾਇਕ ਨੇ ਇਸ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਇਹ ਵੀਡੀਓ ਉਨ੍ਹਾਂ ਦੇ ਗੀਤ 'Bawrey' ਦੀ ਹੈ। ਪੋਸਟ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਕੈਪਸ਼ਨ 'ਚ ਲਿਖਿਆ ਕਿ ਵੇਕ ਅੱਪ ਗੇਡੀ ਗੈਂਗ, @garrysandhu ਨੇ ਹੁਣੇ ਹੀ szn ਦਾ ਰੋਡ ਟ੍ਰਿਪ ਗੀਤ ਰੀਲੀਜ਼ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News