ਅਭਿਨੇਤਾ ਦਾ ਦੋਸ਼, ਮੇਰੀਆਂ ਨੰਗੀਆਂ ਤਸਵੀਰਾਂ ਮਸ਼ਹੂਰ ਅਭਿਨੇਤਰੀ ਨੂੰ ਭੇਜੀਆਂ

Sunday, Sep 01, 2024 - 10:45 AM (IST)

ਅਭਿਨੇਤਾ ਦਾ ਦੋਸ਼, ਮੇਰੀਆਂ ਨੰਗੀਆਂ ਤਸਵੀਰਾਂ ਮਸ਼ਹੂਰ ਅਭਿਨੇਤਰੀ ਨੂੰ ਭੇਜੀਆਂ

ਮੁੰਬਈ (ਬਿਊਰੋ) - ਮਲਿਆਲਮ ਸਿਨੇਮਾ ਵਿਚ ਕੰਮ ਕਰਨ ਵਾਲੇ ਇਕ ਅਭਿਨੇਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਫਿਲਮ ਡਾਇਰੈਕਟਰ ਰਣਜੀਤ ਖਿਲਾਫ ਸੈਕਸ ਸ਼ੋਸ਼ਣ ਦਾ ਦੂਜਾ ਮਾਮਲਾ ਦਰਜ ਕੀਤਾ ਗਿਆ ਹੈ। ਕੋਝੀਕੋਡ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਣਜੀਤ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 377 (ਗੈਰ-ਕੁਦਰਤੀ ਅਪਰਾਧ) ਅਤੇ ਸੂਚਨਾ ਤਕਨਾਲੋਜੀ (ਆਈ. ਟੀ.) ਐਕਟ ਦੀ ਧਾਰਾ 66 ਈ (ਗੁਪਤਤਾ ਦੀ ਉਲੰਘਣਾ ਲਈ ਸਜ਼ਾ) ਤਹਿਤ ਸ਼ੁੱਕਰਵਾਰ ਰਾਤ ਕਸਾਬਾ ਥਾਣੇ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - 2 ਘੰਟਿਆਂ 'ਚ ਹੀ ਸਿੱਧੂ ਮੂਸੇਵਾਲਾ ਦੇ ਗੀਤ 'Attach'ਨੇ ਤੋੜੇ ਰਿਕਾਰਡ

ਸ਼ਿਕਾਇਤਕਰਤਾ ਅਭਿਨੇਤਾ ਨੇ ਦੋਸ਼ ਲਾਇਆ ਹੈ ਕਿ ਡਾਇਰੈਕਟਰ ਨੇ 2012 ਵਿਚ ਉਸ ਨੂੰ ਬੈਂਗਲੁਰੂ ਦੇ ਇਕ ਹੋਟਲ ਵਿਚ ਬੁਲਾਇਆ ਅਤੇ ਉਸਨੂੰ ਕੱਪੜੇ ਲਾਹੁਣ ਲਈ ਕਿਹਾ। ਉਸ ਤੋਂ ਬਾਅਦ ਰਣਜੀਤ ਨੇ ਪੀੜਤ ਦੀਆਂ ਨੰਗੀਆਂ ਤਸਵੀਰਾਂ ਖਿੱਚੀਆਂ। ਸ਼ਿਕਾਇਤਕਰਤਾ ਨੇ ਕਈ ਟੀ. ਵੀ. ਚੈਨਲਾਂ ਦੇ ਸਾਹਮਣੇ ਇਹ ਵੀ ਦਾਅਵਾ ਕੀਤਾ ਕਿ ਉਸ ਦੀਆਂ ਨੰਗੀਆਂ ਤਸਵੀਰਾਂ ਇਕ ਮਸ਼ਹੂਰ ਅਭਿਨੇਤਰੀ ਨੂੰ ਭੇਜੀਆਂ ਗਈਆਂ ਸਨ।

ਇਹ ਖ਼ਬਰ ਵੀ ਪੜ੍ਹੋ - ਗਾਇਕ ਗੁਰੂ ਰੰਧਾਵਾ ਦੀਆਂ ਵਧੀਆਂ ਮੁਸ਼ਕਿਲਾਂ, ਮਾਮਲਾ ਦਰਜ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News