ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !
Wednesday, Aug 12, 2026 - 11:11 AM (IST)
ਐਂਟਰਟੇਨਮੈਂਟ ਡੈਸਕ - "ਖਤਰੋਂ ਕੇ ਖਿਲਾੜੀ" ਇਕ ਸਟੰਟ-ਅਧਾਰਤ ਰਿਐਲਿਟੀ ਸ਼ੋਅ ਹੈ, ਜੋ ਆਪਣੇ ਚੁਣੌਤੀਪੂਰਨ ਟਾਸਕ ਲਈ ਜਾਣਿਆ ਜਾਂਦਾ ਹੈ। ਇਸ ਸਮੇਂ ਸ਼ੋਅ ਦਾ 15ਵਾਂ ਸੀਜ਼ਲ ਚੱਲ ਰਿਹਾ ਹੈ। ਇਸ ਵਾਰ ਸ਼ੋਅ ਵਿੱਚ ਅਦਾਕਾਰਾ ਅਤੇ ਬਿੱਗ ਬੌਸ 14 ਦੀ ਸਾਬਕਾ ਮੁਕਾਬਲੇਬਾਜ਼ ਜੈਸਮੀਨ ਭਸੀਨ ਵੀ ਨਜ਼ਰ ਆ ਰਹੀ ਹੈ। ਹਾਲਾਂਕਿ ਇਕ ਸਟੰਟ ਦੌਰਾਨ ਉਸ ਨਾਲ ਇਕ ਅਜਿਹਾ ਹਾਦਸਾ ਵਾਪਰਦਾ ਹੈ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ।
ਇਸ ਹਾਦਸੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਜੈਸਮੀਨ ਇੱਕ ਵਾਟਰ ਸੰਟਟ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਜਿਵੇਂ ਉਹ ਪਾਣੀ ਵਿੱਚ ਡਿੱਗੀ, ਉਸ ਦੀ ਕੁੱਝ ਸਮੇਂ ਲਈ ਯਾਦਦਾਸ਼ਤ ਚਲੀ ਗਈ। ਉਸ ਨੂੰ ਕੁੱਝ ਵੀ ਯਾਦ ਨਹੀਂ ਆ ਰਿਹਾ ਸੀ। ਇਹ ਸਭ ਵੇਖ ਕੇ ਸੈੱਟ 'ਤੇ ਮੌਜੂਦ ਹਰ ਵਿਅਕਤੀ ਪਰੇਸ਼ਾਨ ਸੀ। ਇਸ ਘਟਨਾ ਮਗਰੋਂ ਸੈੱਟ 'ਤੇ ਕਾਫੀ ਹਲਚਲ ਮਚ ਗਈ ਅਤੇ ਅਗਲੇ ਕੁੱਝ ਘੰਟੇ ਸਾਰਿਆਂ ਲਈ ਤਣਾਅਪੂਰਨ ਰਹੇ ਪਰ ਫਿਰ ਵੀ ਜੈਸਮੀਨ ਨੇ ਹਿੰਮਤ ਬਣਾਈ ਰੱਖੀ ਪੂਰੀ ਸਥਿਤੀ ਨੂੰ ਬਹੁਤ ਸਮਝਦਾਰੀ ਅਤੇ ਸੰਜਮ ਨਾਲ ਸੰਭਾਲਿਆ।
ਦੱਸ ਦੇਈਏ ਕਿ "ਖਤਰੋਂ ਕੇ ਖਿਲਾੜੀ" ਦੇ ਪ੍ਰਤੀਯੋਗੀਆਂ ਦੀ ਸੁਰੱਖਿਆ ਨੂੰ ਲੈ ਕੇ ਪਹਿਲਾਂ ਵੀ ਸਵਾਲ ਉੱਠਦੇ ਰਹੇ ਹਨ। ਹਾਲ ਹੀ ਵਿੱਚ, ਗੌਰਵ ਖੰਨਾ ਨੇ ਆਪਣੀ ਪਿੱਠ 'ਤੇ ਨਿਸ਼ਾਨ ਦਿਖਾਏ, ਜਿਸ ਨਾਲ ਸ਼ੋਅ ਬਾਰੇ ਸੋਸ਼ਲ ਮੀਡੀਆ 'ਤੇ ਚਰਚਾ ਛਿੜ ਗਈ। ਟ੍ਰੋਲਿੰਗ ਦੇ ਵਿਚਕਾਰ, ਨਿਰਮਾਤਾਵਾਂ ਨੇ ਕਿਹਾ ਕਿ ਇਹ ਸ਼ੋਅ ਅੰਤਰਰਾਸ਼ਟਰੀ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦਾ ਹੈ। ਹੁਣ, ਜੈਸਮੀਨ ਨਾਲ ਜੁੜੀ ਇਸ ਖ਼ਬਰ ਨੇ ਇੱਕ ਵਾਰ ਫਿਰ ਸ਼ੋਅ ਦੇ ਖਤਰਨਾਕ ਸਟੰਟ ਅਤੇ ਪ੍ਰਤੀਯੋਗੀਆਂ ਦੀ ਸੁਰੱਖਿਆ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ।
ਇਹ ਵੀ ਪੜ੍ਹੋ: ਖ਼ਤਰੇ 'ਚ ਪਈ ਸ਼ਹਿਨਾਜ਼ ਗਿੱਲ ਦੀ ਜਾਨ ! ਸ਼ੂਟਿੰਗ ਦੌਰਾਨ ਅਚਾਨਕ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
