ਪ੍ਰੇਮਿਕਾ ਗੌਰੀ ਨਾਲ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਏ ਆਮਿਰ ਖਾਨ
Tuesday, Mar 18, 2025 - 06:13 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਪਹਿਲੀ ਵਾਰ ਜਨਤਕ ਤੌਰ 'ਤੇ ਆਪਣੀ ਨਵੀਂ ਸਾਥੀ ਗੌਰੀ ਸਪ੍ਰੈਟ ਨਾਲ ਮੀਡੀਆ ਦੇ ਕੈਮਰਿਆਂ ਵਿਚ ਕੈਦ ਹੋਏ। ਆਪਣੀ ਫਿਲਮ 'ਗਜਨੀ' ਨਾਲ ਬਾਲੀਵੁੱਡ ਵਿੱਚ 100 ਕਰੋੜ ਰੁਪਏ ਦੇ ਕਲੱਬ ਦੀ ਸ਼ੁਰੂਆਤ ਕਰਨ ਵਾਲੇ ਸੁਪਰਸਟਾਰ ਨੂੰ ਗੌਰੀ ਨਾਲ ਆਪਣੀ ਕਾਰ ਵਿੱਚ ਬੈਠੇ ਦੇਖਿਆ ਗਿਆ, ਇਹ ਵਿਜ਼ੂਅਲ ਮੁੰਬਈ ਦੇ ਖਾਰ ਖੇਤਰ ਦੇ ਲੱਗ ਰਹੇ ਹਨ।
ਇਹ ਜੋੜਾ ਆਪਣੀ ਟੋਇਟਾ ਵੈਲਫਾਇਰ ਵਿੱਚ ਬੈਠ ਕੇ ਆਮ ਕੱਪੜੇ ਵਿਚ ਮੁੰਬਈ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਸੀ। ਗੌਰੀ ਆਮਿਰ ਦੀ ਜ਼ਿੰਦਗੀ ਦੀ ਤੀਜੀ ਔਰਤ ਹੈ। ਅਦਾਕਾਰ ਨੇ ਪਹਿਲਾਂ ਕਿਰਨ ਰਾਓ ਅਤੇ ਉਸ ਤੋਂ ਪਹਿਲਾਂ ਰੀਨਾ ਦੱਤਾ ਨਾਲ ਵਿਆਹ ਕੀਤਾ ਸੀ। ਆਮਿਰ ਨੇ ਮੁੰਬਈ ਦੇ ਬਾਂਦਰਾ ਵਿੱਚ ਆਪਣੇ 60ਵੇਂ ਜਨਮਦਿਨ ਤੋਂ ਪਹਿਲਾਂ ਆਪਣੀ ਪ੍ਰੇਮਿਕਾ ਗੌਰੀ ਨੂੰ ਮੀਡੀਆ ਨਾਲ ਮਿਲਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।