‘ਪ੍ਰਾਈਮ ਵੀਡੀਓ ਪ੍ਰੈਜ਼ੈਂਟਸ’ ਈਵੈਂਟ ਵਿਚ ਲੱਗਿਆ ਸਿਤਾਰਿਆਂ ਦਾ ਮੇਲਾ
Saturday, Mar 21, 2026 - 12:07 PM (IST)
ਮੁੰਬਈ - ਮੁੰਬਈ ਵਿਚ ਪ੍ਰਾਈਮ ਵੀਡੀਓ ਨੇ ‘ਪ੍ਰਾਈਮ ਵੀਡੀਓ ਪ੍ਰੈਜ਼ੈਂਟਸ’ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ ਵਿਚ ਹਿੰਦੀ, ਤਮਿਲ ਅਤੇ ਤੇਲਗੂ ਭਾਸ਼ਾਵਾਂ ਵਿਚ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ 55 ਨਵੀਆਂ ਓਰੀਜਿਨਲ ਸੀਰੀਜ਼ ਅਤੇ ਫ਼ਿਲਮਾਂ ਦਾ ਐਲਾਨ ਕੀਤਾ ਗਿਆ।
ਈਵੈਂਟ ਵਿਚ ਬਾਲੀਵੁੱਡ ਤੋਂ ਲੈ ਕੇ ਟਾਲੀਵੁੱਡ ਦੇ ਸਿਤਾਰੇ ਸ਼ਾਮਲ ਹੋਏ, ਜਿਨ੍ਹਾਂ ਵਿਚ ਰਿਤਿਕ ਰੋਸ਼ਨ, ਮ੍ਰਿਣਾਲ ਠਾਕੁਰ, ਪੂਜਾ ਹੇਗੜੇ, ਅਦਿਤੀ ਰਾਓ ਹੈਦਰੀ, ਐਸ਼ਵਰਿਆ ਰਾਜੇਸ਼, ਸ਼ਾਹੀਨ ਭੱਟ, ਆਲੀਆ ਭੱਟ, ਪ੍ਰਿਟੀ ਜ਼ਿੰਟਾ, ਪਲਕ ਤਿਵਾੜੀ, ਸੋਨਾਲੀ ਬੇਂਦ੍ਰੇ, ਰਾਸ਼ੀ ਖੰਨਾ, ਕ੍ਰਿਤਿਕਾ ਕਾਮਰਾ, ਵਾਮਿਕਾ ਗੱਬੀ, ਤਮੰਨਾ ਭਾਟੀਆ ਅਤੇ ਸੰਯੁਕਤਾ ਮੈਨਨ ਵਰਗੇ ਵੱਡੇ ਸਿਤਾਰੇ ਸ਼ਾਮਲ ਹੋਏ।
