ਗੁਰਦਾਸ ਮਾਨ ਨੂੰ ਵੱਡਾ ਸਦਮਾ, ਭਰਾ ਗੁਰਪੰਥ ਮਾਨ ਦਾ ਹੋਇਆ ਦਿਹਾਂਤ (ਵੀਡੀਓ)
Monday, Jun 09, 2025 - 07:06 PM (IST)

ਚੰਡੀਗੜ੍ਹ : ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬੀ ਮਸ਼ਹੂਰ ਗਾਇਕ ਗੁਰਦਾਸ ਮਾਨ ਨੂੰ ਵੱਡਾ ਸਦਮਾ ਲੱਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਦਾਸ ਮਾਨ ਦੇ ਭਰਾ ਗੁਰਪੰਥ ਮਾਨ ਦਾ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਦਿਹਾਂਤ ਚੰਡੀਗੜ੍ਹ ਵਿਚ ਹੋਇਆ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ 73 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ।