ਯੂ.ਕੇ. 'ਚ ਸਿੱਖਾਂ ਅਤੇ ਕਸ਼ਮੀਰੀ ਜਥੇਬੰਦੀਆਂ ਨੇ 26 ਜਨਵਰੀ ਨੂੰ 'ਕਾਲੇ ਦਿਨ' ਵਜੋਂ ਮਨਾ ਕੇ ਕੀਤਾ ਰੋਸ ਪ੍ਰਦਰਸ਼ਨ
Saturday, Jan 27, 2024 - 10:27 AM (IST)
ਲੰਡਨ (ਸਰਬਜੀਤ ਸਿੰਘ ਬਨੂੜ)- ਯੂ.ਕੇ. ਵਿੱਚ ਸਿੱਖਾਂ ਅਤੇ ਕਸ਼ਮੀਰੀ ਜਥੇਬੰਦੀਆਂ ਵੱਲੋਂ 26 ਜਨਵਰੀ ਗਣਤੰਤਰ ਦਿਵਸ ਨੂੰ 'ਕਾਲੇ ਦਿਨ' ਵਜੋਂ ਮਨਾ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਲੰਡਨ ਸਥਿਤ ਭਾਰਤੀ ਸਰਾਫ਼ਤਖ਼ਾਨੇ ਬਾਹਰ ਭਾਰਤ ਵਿਰੁੱਧ ਨਾਅਰੇ ਲਾ ਕੇ ਭਾਰਤੀ ਰਾਜ ਦੇ ਸੰਵਿਧਾਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਚਿੰਤਾਜਨਕ; ਲਹਿੰਦੇ ਪੰਜਾਬ 'ਚ ਠੰਡ ਨੇ ਫੜਿਆ ਜ਼ੋਰ, 3 ਹਫ਼ਤਿਆਂ 200 ਤੋਂ ਵੱਧ ਬੱਚਿਆਂ ਦੀ ਮੌਤ
ਲੰਡਨ ਸਰਾਫ਼ਤਖ਼ਾਨੇ ਬਾਹਰ ਅਮਰੀਕ ਸਿੰਘ ਗਿੱਲ, ਕੁਲਦੀਪ ਸਿੰਘ ਚਹੇੜੂ, ਕੁਲਵੰਤ ਸਿੰਘ ਮੁਠੱਡਾ, ਹਰਦੀਸ਼ ਸਿੰਘ ਪੱਤੜ (ਸਿੱਖ ਫੈਡਰੇਸ਼ਨ ਯੂ. ਕੇ.), ਜੋਗਾ ਸਿੰਘ, ਲਵਸ਼ਿੰਦਰ ਸਿੰਘ ਡੱਲੇਵਾਲ, ਮਨਪ੍ਰੀਤ ਸਿੰਘ ਡਰਬੀ, ਬਲਜਿੰਦਰ ਸਿੰਘ ਢਿੱਲੋਂ, ਜਸਪਾਲ ਸਿੰਘ ਸਲੋਹ, ਜਸਪਾਲ ਸਿੰਘ ਬੈਂਸ, ਗੁਰਚਰਨ ਸਿੰਘ ਤੋਂ ਇਲਾਵਾ ਸਿੱਖ ਅਤੇ ਕਸ਼ਮੀਰੀ ਹਾਜ਼ਰ ਸਨ। ਇਸ ਤੋਂ ਇਲਾਵਾ ਮੁਜ਼ਾਹਰੇ ਵਿੱਚ ਬੱਬਰ ਖਾਲਸਾ ਦਾ ਪਰਮਜੀਤ ਪੰਮਾ ਅਤੇ ਮਾਰਚ ਮਹੀਨੇ ਲੰਡਨ ਅੰਬੈਸੀ ਬਾਹਰੋਂ ਤਿਰੰਗੇ ਦਾ ਅਪਮਾਨ ਕਰਨ ਵਾਲਾ ਗੁਰਚਰਨ ਸਿੰਘ ਵੀ ਮੌਜੂਦ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।