12ਵੀਂ ਪਾਸ ਨੌਜਵਾਨਾਂ ਲਈ ਪੁਲਸ ’ਚ 7000 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

02/11/2021 11:49:49 AM

ਹਰਿਆਣਾ- ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੇ ਕਾਂਸਟੇਬਲ ਦੇ ਅਹੁਦਿਆਂ ’ਤੇ ਭਰਤੀ ਲਈ ਐਪਲੀਕੇਸ਼ਨ ਦੀ ਆਖ਼ਰੀ ਤਾਰੀਖ਼ ਅੱਗੇ ਵਧਾ ਦਿੱਤੀ ਹੈ। ਹੁਣ ਯੋਗ ਅਤੇ ਚਾਹਵਾਨ ਉਮੀਦਵਾਰ 25 ਫਰਵਰੀ 2021 ਤੱਕ ਅਪਲਾਈ ਕਰ ਸਕਦੇ ਹਨ। ਇਸ ਤਹਿਤ 7298 ਅਹੁਦਿਆਂ ’ਤੇ ਭਰਤੀ ਕੀਤੀ ਜਾਵੇਗੀ।  

ਉਮਰ
ਉਮੀਦਵਾਰ ਦੀ ਉਮਰ 18 ਸਾਲ ਤੋਂ ਲੈ ਕੇ 25 ਸਾਲ ਤੱਕ ਹੋਣੀ ਚਾਹੀਦੀ ਹੈ। ਉਮਰ ਦੀ ਗਿਣਤੀ 1 ਦਸੰਬਰ 2020 ਤੱਕ ਦੀ ਉਮਰ ਦੇ ਆਧਾਰ 'ਤੇ ਕੀਤੀ ਜਾਵੇਗੀ।

ਆਖ਼ਰੀ ਤਾਰੀਖ਼
ਆਨਲਾਈਨ ਅਪਲਾਈ ਦੀ ਸ਼ੁਰੂਆਤ- 11 ਜਨਵਰੀ 2021
ਆਨਲਾਈਨ ਐਪਲੀਕੇਸ਼ਨ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼- 25 ਫ਼ਰਵਰੀ 2021

ਅਹੁਦਿਆਂ ਦਾ ਵੇਰਵਾ
ਕੁੱਲ ਅਹੁਦੇ- 7298
ਪੁਰਸ਼ (ਕਾਂਸਟੇਬਲ, ਜਨਰਲ ਡਿਊਟੀ)- 5500
ਬੀਬੀ (ਕਾਂਸਟੇਬਲ, ਜਨਰਲ ਡਿਊਟੀ- 1100
ਬੀਬੀ (ਕਾਂਸਟੇਬਲ, HAP-DURGA-1)- 638

ਯੋਗਤਾ
ਅਪਲਾਈ ਕਰਨ ਵਾਲੇ ਉਮੀਦਵਾਰ ਕੋਲ 12ਵੀਂ ਪਾਸ ਸਰਟੀਫਿਕੇਟ ਹੋਣਾ ਚਾਹੀਦਾ। ਨਾਲ ਹੀ ਹਿੰਦੀ ਜਾਂ ਸੰਸਕ੍ਰਿਤ ਨੂੰ ਵਿਸ਼ੇ ਦੇ ਤੌਰ 'ਤੇ 12ਵੀਂ ਤੱਕ ਪੜ੍ਹਿਆ ਹੋਣਾ ਚਾਹੀਦਾ।

ਐਪਲੀਕੇਸ਼ਨ ਫੀਸ
ਪੁਰਸ਼, ਆਮ ਵਰਗ- 100 ਰੁਪਏ
ਪੁਰਸ਼, ਰਾਖਵਾਂਕਰਨ ਵਰਗ- 25 ਰੁਪਏ
ਬੀਬੀ, ਆਮ ਵਰਗ- 50 ਰੁਪਏ
ਬੀਬੀ, ਰਾਖਵਾਂਕਰਨ ਵਰਗ- 13 ਰੁਪਏ

ਚੋਣ ਪ੍ਰਕਿਰਿਆ
ਇਸ ਭਰਤੀ ਪ੍ਰਕਿਰਿਆ ਦੇ ਅਧੀਨ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ/ਕੰਪਿਊਟਰ ਆਧਾਰਤ ਪ੍ਰੀਖਿਆ ਅਤੇ ਸਰੀਰਕ ਯੋਗਤਾ ਦੇ ਆਧਾਰ 'ਤੇ ਹੋਵੇਗੀ। 

ਇਸ ਤਰ੍ਹਾਂ ਕਰੋ ਅਪਲਾਈ
ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://hssc.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


cherry

Content Editor

Related News