ਹਰੇ ਨਿਸ਼ਾਨ 'ਤੇ ਬੰਦ ਹੋਇਆ ਸ਼ੇਅਰ ਬਜ਼ਾਰ, ਸੈਂਸੈਕਸ 192 ਅੰਕ ਮਜ਼ਬੂਤ

01/21/2019 5:58:44 PM

ਮੁੰਬਈ —ਜ਼ਿਆਦਾਤਰ ਏਸ਼ੀਆਈ ਬਜ਼ਾਰਾਂ ਤੋਂ ਮਿਲੀਆਂ ਸਕਾਰਾਤਮਕ ਖਬਰਾਂ ਵਿਚਕਾਰ ਰਿਲਾਇੰਸ ਇੰਡਸਟਰੀਜ਼ ਅਤੇ ਕੋਟਕ ਮਹਿੰਦਰਾ ਬੈਂਕ ਵਿਚ ਹੋਈ ਜ਼ੋਰਦਾਰ ਖਰੀਦਦਾਰੀ ਦੇ ਜ਼ੋਰ 'ਤੇ ਘਰੇਲੂ ਸ਼ੇਅਰ ਬਾਜ਼ਰ ਸੋਮਵਾਰ ਨੂੰ ਲਗਾਤਾਰ 5ਵੇਂ ਦਿਨ ਹਰੇ ਨਿਸ਼ਾਨ ਵਿਚ ਰਹੇ। ਕਾਰੋਬਾਰੀ ਸੈਸ਼ਨ ਨੇ ਪਹਿਲੇ ਦਿਨ ਸੋਮਵਾਰ ਨੂੰ ਸ਼ੇਅਰ ਬਜ਼ਾਰ ਵਾਧੇ ਨਾਲ ਬੰਦ ਹੋਏ। ਸੈਂਸੈਕਸ ਸੋਮਵਾਰ ਨੂੰ 192.35 ਅੰਕ ਉਛਲ ਕੇ 36,578.96 ਅੰਕ 'ਤੇ, ਨਿਫਟੀ 54.90 ਅੰਕ ਚੜ੍ਹ ਕੇ 10,961.85 ਅੰਕ 'ਤੇ ਬੰਦ। 

ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਰਹੀ ਤੇਜ਼ੀ ਅਤੇ ਚੀਨ ਦੀ ਸੁਸਤ ਪੈ ਰਹੀ ਆਰਥਿਕ ਵਿਕਾਸ ਦੀ ਗਤੀ ਦਾ ਅਸਰ ਸ਼ੇਅਰ ਬਜ਼ਾਰ 'ਤੇ ਰਿਹਾ। ਇਸ ਨਾਲ ਬੀ.ਐੱਸ.ਈ. ਦੇ 20 ਸਮੂਹਾਂ ਵਿਚੋਂ 13 ਸਮੂਹਾਂ ਦੇ ਸੂਚਕ ਅੰਕ ਗਿਰਾਵਟ 'ਚ ਅਤੇ ਸੈਂਸੈਕਸ ਦੀਆਂ 30 ਕੰਪਨੀਆਂ ਵਿਚੋਂ 19 ਲਾਲ ਨਿਸ਼ਾਨ ਵਿਚ ਰਹੀਆਂ। ਰਿਲਾਇੰਸ ਦੇ ਸ਼ੁੱਕਰਵਾਰ ਸ਼ਾਮ ਨੂੰ ਜਾਰੀ ਤਿਮਾਹੀ ਨਤੀਜਿਆਂ ਅਤੇ ਕੋਟਕ ਮਹਿੰਦਰਾ ਦੇ ਵਧੀਆ ਵਿੱਤੀ ਨਤੀਜੇ ਕਾਰਨ ਬਜ਼ਾਰ ਵਿਚ ਨਿਲੇਸ਼ ਦਾ ਮਾਹੌਲ ਸੁਧਰਿਆ ਅਤੇ ਰਿਲਾਇੰਸ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ 4.36 ਫੀਸਦੀ ਅਤੇ ਕੋਟਕ ਮਹਿੰਦਰਾ ਵਿਚ 2.42 ਫੀਸਦੀ ਦੀ ਤੇਜ਼ੀ ਰਹੀ।

ਸੈਂਸੈਕਸ ਵਾਧੇ ਨਾਲ 36,467.12 ਅੰਕਾਂ ਨਾਲ ਖੁੱਲ੍ਹਿਆ। ਕਾਰੋਬਾਰ ਦੌਰਾਨ ਇਹ 36,701.03 ਅੰਕ ਦੇ ਦਿਨ ਦੇ ਉੱਚ ਅਤੇ 36,351.77 ਅੰਕ ਦੇ ਦਿਨ ਦੇ ਹੇਠਲੇ ਪੱਧਰ ਤੋਂ ਹੁੰਦਾ ਹੋਇਆ ਬੀਤੇ ਦਿਨ ਦੀ ਤੁਲਨਾ 'ਚ 0.53 ਫੀਸਦੀ ਦਾ ਵਾਧਾ ਦਰਜ ਕਰਦਾ ਹੋਇਆ 36,578.96 ਅੰਕ 'ਤੇ ਬੰਦ ਹੋਇਆ। ਨਿਫਟੀ ਵੀ ਤੇਜ਼ੀ ਨਾਲ 10,919.35 ਪੁਆਇੰਟ 'ਤੇ ਖੁੱਲ੍ਹਿਆ। ਕਾਰੋਬਾਰ ਦੌਰਾਨ 10,987.45 ਅੰਕਦੇ ਦਿਵਸ ਦੇ ਉੱਚ ਅਤੇ 10,885.75 ਅੰਕ ਦੇ ਦਿਨ ਦੇ ਹੇਠਲੇ ਪੱਧਰ ਤੋਂ ਹੁੰਦਾ ਹੋਇਆ ਬੀਤੇ ਦਿਨ ਦੀ ਤੁਲਨਾ ਵਿਚ 0.50 ਫੀਸਦੀ ਦਾ ਵਾਧਾ ਲੈਂਦਾ ਹੋਇਆ 10,961.85 ਅੰਕ 'ਤੇ ਬੰਦ ਹੋਇਆ। ਨਿਫਟੀ ਦੀ 50 ਵਿਚੋਂ 33 ਕੰਪਨੀਆਂ ਵਿਚ ਗਿਰਾਵਟ ਰਹੀ ਅਤੇ 17 'ਚ ਤੇਜ਼ੀ ਰਹੀ।

ਬੀ.ਐਸ.ਈ. ਦਾ ਮਿਡਕੈਪ 0.56 ਫੀਸਦੀ ਯਾਨੀ 84.17 ਅੰਕ ਦੀ ਗਿਰਾਵਟ ਨਾਲ 14,939.22 ਅੰਕ 'ਤੇ ਅਤੇ ਸਮਾਲਕੈਪ 0.70 ਫੀਸਦੀ ਯਾਨੀ 102.05 ਅੰਕ ਦੀ ਗਿਰਾਵਟ ਨਾਲ 14,402.55 ਅੰਕ 'ਤੇ ਬੰਦ ਹੋਇਆ। ਬੀ.ਐੱਸ.ਈ. ਦੀਆਂ ਕੁੱਲ 2,773 ਕੰਪਨੀਆਂ ਦੇ ਸ਼ੇਅਰਾਂ ਵਿਚ ਕਾਰੋਬਾਰ ਹੋਇਆ ਜਿਨ੍ਹਾਂ ਵਿਚ 178 ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ਨਹੀਂ ਬਦਲੀਆਂ ਜਦੋਂਕਿ 1,657 ਕੰਪਨੀਆਂ ਵਿਚ ਗਿਰਾਵਟ ਅਤੇ 938 'ਚ ਤੇਜ਼ੀ ਰਹੀ।

ਏਸ਼ੀਆਈ ਬਜਾਰਾਂ ਵਿਚ ਅੱਜ ਕੋਪਸੀ ਨੂੰ ਛੱਡ ਕੇ ਸਾਰੇ ਅਹਿਮ ਇੰਡੈਕਸ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਕਰੂਡ ਦੀਆਂ ਕੀਮਤਾਂ ਵੀ 2 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਜਪਾਨ ਦਾ ਬਜ਼ਾਰ ਨਿਕਕਈ 92.67 ਅੰਕ ਯਾਨੀ 0.47 ਫੀਸਦੀ ਦੀ ਮਜ਼ਬੂਤੀ ਨਾਲ 20758.74 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਹੈਂਗਸੈਂਗ 182.28 ਅੰਕ ਯਾਨੀ ਕਰੀਬ 0.67 ਫੀਸਦੀ ਦੇ ਵਾਧੇ ਨਾਲ 27273.09 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ਜਦੋਂਕਿ 000 ਨਿਫਟੀ 26.50 ਅੰਕ ਯਾਨੀ 0.24 ਫੀਸਦੀ ਦੇ ਵਾਧੇ ਨਾਲ 10961.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਕੋਰਿਆਈ ਬਜ਼ਾਰ ਦਾ ਇੰਡੈਕਸ ਕੋਪਸੀ 0.06 ਫੀਸਦੀ ਹੇਠਾਂ ਹੈ ਜਦੋਂਕਿ ਸਟ੍ਰੈਟਸ ਟਾਇਮਜ਼ Ýਚ 0.61 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲੀ ਰਹੀ ਹੈ। ਤਾਇਵਾਨ ਇੰਡੈਕਸ 69.70 ਅੰਕ ਯਾਨੀ 0.71 ਫੀਸਦੀ ਦੇ ਵਾਧੇ ਨਾਲ 9905.76 'ਤੇ ਦਿਖਾਈ ਦੇ ਰਿਹਾ ਹੈ। ਦੂਜੇ ਪਾਸੇ ਸ਼ਿੰਘਾਈ ਕੰਪੋਜ਼ਿਟ 0.55 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ।