22 ਸਾਲਾ ਨੌਜਵਾਨ ਦੀ ਕੁੱਤਿਆਂ ਵੱਲੋਂ ਨੋਚੀ ਲਾਸ਼ ਮਿਲੀ

Saturday, Aug 29, 2026 - 04:59 PM (IST)

22 ਸਾਲਾ ਨੌਜਵਾਨ ਦੀ ਕੁੱਤਿਆਂ ਵੱਲੋਂ ਨੋਚੀ ਲਾਸ਼ ਮਿਲੀ

ਨੂਰਮਹਿਲ (ਸ਼ਰਮਾ) : ਸਥਾਨਕ ਮੁਹੱਲਾ ਖਟੀਕਾਂ ਵਿਖੇ ਨਾਨਕੇ ਘਰ ਰਹਿ ਰਹੇ ਇਕ ਨੌਜਵਾਨ ਅਕਾਸ਼ ਉਮਰ ਕਰੀਬ 22 ਸਾਲ ਜੋ ਕੁੱਝ ਦਿਨਾਂ ਤੋਂ ਘਰੋਂ ਗਾਇਬ ਸੀ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਦੱਸਿਆ ਜਾਂਦਾ ਹੈ ਦੀ ਅਵਾਰਾ ਕੁੱਤਿਆਂ ਵੱਲੋਂ ਬੁਰੀ ਤਰਾਂ ਨਾਲ ਨੋਚੀ ਹੋਈ ਲਾਸ਼ ਮਿਲੀ ਹੈ। ਨੌਜਵਾਨ ਦੀ ਲਾਸ਼ ਕਰੀਬੀ ਪਿੰਡ ਦੇ ਬੱਕਰ ਖਾਨੇ ਦੇ ਪਿਛਲੇ ਪਾਸੇ ਘਾਹ ਚੋਂ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਆਕਾਸ਼ ਛੋਟੇ ਹੁੰਦੇ ਤੋਂ ਆਪਣੇ ਨਾਨਕੇ ਪਰਿਵਾਰ ਨਾਲ ਰਹਿ ਰਿਹਾ ਸੀ। 

ਇਸ ਸਬੰਧੀ ਜਾਂਚ ਅਧਿਕਾਰੀ ਏ. ਐਸ. ਆਈ ਸੁਭਾਸ਼ ਚੰਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਕਾਸ਼ ਮਾਨਸਿਕ ਤੌਰ ਤੇ ਠੀਕ ਨਹੀਂ ਸੀ । ਜੇਕਰ ਉਸ ਦੇ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਪੁਲਸ ਵੱਲੋਂ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਫਿਲੌਰ ਭੇਜ ਦਿੱਤੀ ਗਈ ਹੈ, ਉਸ ਤੋਂ ਬਾਅਦ ਵਿਚ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।


author

Gurminder Singh

Content Editor

Related News