ਚੋਰਾਂ ਨੇ ਵੱਖ-ਵੱਖ ਥਾਈਂ ਬਣਾਇਆ ਘਰਾਂ ਨੂੰ ਨਿਸ਼ਾਨਾ, ਨਕਦੀ ਤੇ ਸਾਮਾਨ ਕੀਤਾ ਚੋਰੀ

Monday, Aug 24, 2026 - 02:36 PM (IST)

ਚੋਰਾਂ ਨੇ ਵੱਖ-ਵੱਖ ਥਾਈਂ ਬਣਾਇਆ ਘਰਾਂ ਨੂੰ ਨਿਸ਼ਾਨਾ, ਨਕਦੀ ਤੇ ਸਾਮਾਨ ਕੀਤਾ ਚੋਰੀ

ਟਾਂਡਾ ਉੜਮੁੜ (ਪੰਡਿਤ)-ਚੋਰਾਂ ਨੇ ਅਹੀਆਪੁਰ ਅਤੇ ਉੜਮੁੜ ਵਿਚ ਚੋਰਾਂ ਨੇ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਅਹੀਆਪੁਰ ਦੇ ਰਿਫਿਊਜੀ ਮੁਹੱਲਾ ਵਿਚ ਅਜੀਤਪਾਲ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਘਰ ਵਿਚ ਉਸ ਵੇਲੇ ਚੋਰੀ ਕੀਤੀ ਜਦੋਂ ਉਹ ਪਰਿਵਾਰ ਸਮੇਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਹਨੂੰਮਾਨਗੜ੍ਹ (ਰਾਜਸਥਾਨ ) ਗਿਆ ਹੋਇਆ ਸੀ।

ਇਹ ਵੀ ਪੜ੍ਹੋ: ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ...ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਘਰ, ਵੀਡੀਓ ਨੇ ਪ੍ਰੇਮਿਕਾ ਬਾਰੇ ਖੋਲ੍ਹੇ ਵੱਡੇ ਰਾਜ਼

ਬੀਤੀ ਰਾਤ ਜਦੋਂ ਉਹ ਘਰ ਵਾਪਸ ਪਰਤੇ ਤਾਂ ਉਨ੍ਹਾਂ ਨੂੰ ਚੋਰੀ ਬਾਰੇ ਪਤਾ ਚੱਲਿਆ ਚੋਰੀ ਅਤੇ ਘਰ ਦਾ ਸਾਮਾਨ ਖਿਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੋਰ ਘਰ ਵਿੱਚੋਂ ਲਗਭਗ 25 ਹਜ਼ਾਰ ਰੁਪਏ ਦੀ ਨਕਦੀ, ਦੋ ਸੋਨੇ ਦੀਆਂ ਮੁੰਦਰੀਆਂ, ਚਾਂਦੀ ਦੀ ਚੇਨ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਇਸ ਬਾਰੇ ਉਨ੍ਹਾਂ ਟਾਂਡਾ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਇਸੇ ਤਰਾਂ ਬਾਬਾ ਬੂਟਾ ਭਗਤ ਮੰਦਰ ਨੇੜੇ ਕ੍ਰਿਸ਼ਨ ਕੁਮਾਰ ਬਿੱਲਾ ਦੀ ਚੱਕੀ ਦੀ ਛੱਤ 'ਤੇ ਬਣੇ ਕੁਆਰਟਰ ਵਿਚ ਰਹਿੰਦੇ ਉਸ ਦੇ ਕਰਮਚਾਰੀ ਰਿਆਜ ਦੀ ਰਸੋਈ ਵਿੱਚੋਂ ਅਣਪਛਾਤੇ ਚੋਰ ਰਾਤ ਨੂੰ ਗੈਸ ਸਿਲੰਡਰ ਚੋਰੀ ਕਰਕੇ ਲੈ ਗਏ।

ਇਹ ਵੀ ਪੜ੍ਹੋ: ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News