CT ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਵਿਖਾਇਆ ਉਤਸ਼ਾਹ, 100 ਯੂਨਿਟ ਖ਼ੂਨਦਾਨ ਕਰਕੇ ਦਿੱਤੀ ਲਾਲਾ ਜੀ ਨੂੰ ਸ਼ਰਧਾਂਜਲੀ

09/06/2023 12:59:28 PM

ਜਲੰਧਰ- ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਜਲੰਧਰ ਵਿਚ ਲਾਏ ਜਾ ਰਹੇ ਬਲੱਡ ਡੋਨੇਸ਼ਨ ਕੈਂਪਾਂ ਦੀ ਲੜੀ ਤਹਿਤ ਸ਼ਾਹਪੁਰ ਸਥਿਤ ਸੀ. ਟੀ. ਇੰਸਟੀਚਿਊਟ ਦੇ ਕੈਂਪਸ ਵਿਚ ਲਾਏ ਗਏ ਦੂਜੇ ਖ਼ੂਨਦਾਨ ਕੈਂਪ ਦੌਰਾਨ ਵਿਦਿਆਰਥੀਆਂ ਵਿਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਦੌਰਾਨ 100 ਵਿਦਿਆਰਥੀਆਂ ਨੇ ਖ਼ੂਨਦਾਨ ਕਰਕੇ ਲਾਲਾ ਜੀ ਨੂੰ ਸ਼ਰਧਾਂਜਲੀ ਦਿੱਤੀ।

ਕੈਂਪ ਦਾ ਉਦਘਾਟਨ ਸੀ. ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕੀਤਾ। ਇਸ ਦੌਰਾਨ ਗਰੁੱਪ ਦੇ ਡਾਇਰੈਕਟਰ ਮਨਬੀਰ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਖ਼ਾਸ ਗੱਲ ਇਹ ਹੈ ਕਿ ਖ਼ੂਨਦਾਨ ਕਰਨ ਵਾਲੇ ਵਧੇਰੇ ਵਿਦਿਆਰਥੀਆਂ ਦੀ ਉਮਰ 18 ਤੋਂ 20 ਸਾਲ ਦੇ ਵਿਚਕਾਰ ਸੀ ਅਤੇ ਇਸ ਖ਼ੂਨਦਾਨ ਕੈਂਪ ਦੌਰਾਨ ਕਈ ਵਿਦਿਆਰਥੀਆਂ ਨੇ ਜ਼ਿੰਦਗੀ ਵਿਚ ਪਹਿਲੀ ਵਾਰ ਖ਼ੂਨਦਾਨ ਕੀਤਾ ਅਤੇ ਸੋਸਾਇਟੀ ਨੂੰ ਇਸ ਕੈਂਪ ਨਾਲ ਨਵੇਂ ਖ਼ੂਨਦਾਨੀ ਮਿਲੇ ਹਨ। ਇਸ ਕੈਂਪ ਦੌਰਾਨ ਨਿਊ ਰੂਬੀ ਹਸਪਤਾਲ ਦੀ ਮੈਡੀਕਲ ਟੀਮ ਨੇ ਖ਼ੂਨਦਾਨ ਕਰਨ ਵਾਲਿਆਂ ਦਾ ਖ਼ੂਨ ਇਕੱਠਾ ਕੀਤਾ।

ਇਹ ਵੀ ਪੜ੍ਹੋ- ਪੰਜਾਬ 'ਚ ਆ ਰਹੇ ਬਿਜਲੀ ਦੇ ਜ਼ੀਰੋ ਬਿੱਲਾਂ ਸਬੰਧੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ

PunjabKesari

ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੇ ਆਪਣਾ ਸਾਰਾ ਜੀਵਨ ਸਮਾਜ ਦੀ ਭਲਾਈ ਵਿਚ ਲਾ ਦਿੱਤਾ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਖਾਤਿਰ ਉਨ੍ਹਾਂ ਆਪਣੀ ਸ਼ਹਾਦਤ ਵੀ ਦਿੱਤੀ। ਉਨ੍ਹਾਂ ਦੇ ਨਾਂ ਦੇ ਨਾਲ ਅੱਜ ਅਮਰ ਸ਼ਹੀਦ ਲਾਇਆ ਜਾਂਦਾ ਹੈ। ਉਹ ਸਿਰਫ਼ ਅਮਰ ਸ਼ਹੀਦ ਹੀ ਨਹੀਂ, ਸਗੋਂ ਇਸ ਤੋਂ ਵੀ ਜ਼ਿਆਦਾ ਵੱਡੇ ਖਿਤਾਬ ਦੇ ਹੱਕਦਾਰ ਹਨ। ਉਨ੍ਹਾਂ ਦੀ ਸ਼ਹਾਦਤ ਦੀ ਯਾਦ ਵਿਚ ਖੂਨਦਾਨ ਵਰਗੇ ਪੁੰਨ ਦੇ ਕੰਮ ਵਿਚ ਹਿੱਸੇਦਾਰ ਬਣਨਾ ਸਾਡੇ ਲਈ ਵੀ ਮਾਣ ਦੀ ਗੱਲ ਹੈ ਅਤੇ ਅਸੀਂ ਇਹ ਸਹਿਯੋਗ ਭਵਿੱਖ ਵਿਚ ਵੀ ਜਾਰੀ ਰੱਖਾਂਗੇ। -ਚਰਨਜੀਤ ਸਿੰਘ ਚੰਨੀ, ਚੇਅਰਮੈਨ ਸੀ. ਟੀ. ਗਰੁੱਪ ਜਲੰਧਰ

PunjabKesari

ਸਮਾਜਿਕ ਵਿਸ਼ਿਆਂ ’ਤੇ ਲਾਲਾ ਜੀ ਦੀ ਚਿੰਤਾ
‘‘ਮੈਂ ਲਾੜਾ ਤੇ ਲਾੜੀ ਬਣਨ ਵਾਲਿਆਂ ਅੱਗੇ ਇਹ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ ਕਿ ਉਹ ਆਪਣੇ ਮਾਤਾ-ਪਿਤਾ ਨੂੰ ਸਪੱਸ਼ਟ ਸ਼ਬਦਾਂ ਵਿਚ ਕਹਿ ਦੇਣ ਕਿ ਅਸੀਂ ਬਿਲਕੁਲ ਸਾਦਾ ਵਿਆਹ ਕਰਨਾ ਚਾਹੁੰਦੇ ਹਾਂ। ਅਜਿਹੇ ਦਲੇਰ ਲਾੜਾ-ਲਾੜੀ ਜੇਕਰ ਸਪੱਸ਼ਟ ਤੌਰ ’ਤੇ ਆਪਣੇ ਮਨ ਦੀ ਗੱਲ ਕਹਿ ਸਕਣ ਤਾਂ ਸਮਾਜ ਵਿਚ ਕ੍ਰਾਂਤੀਕਾਰੀ ਤਬਦੀਲੀ ਆ ਸਕਦੀ ਹੈ। ਜੇਕਰ ਉਹ ਦਾਜ ਨਾ ਲੈਣ ਦਾ ਸੰਕਲਪ ਕਰਨ ਤਾਂ ਫਿਰ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਅਜਿਹਾ ਕੰਮ ਹੋਵੇਗਾ ਕਿ ਉਨ੍ਹਾਂ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।’’ ਪੰਜਾਬ ਕੇਸਰੀ 2 ਜਨਵਰੀ 1975
ਹਰਮਨਪ੍ਰੀਤ ਸਿੰਘ

ਇਹ ਵੀ ਪੜ੍ਹੋ- ਦਰਿਆ 'ਚ ਛਾਲ ਮਾਰਨ ਵਾਲੇ ਮਾਨਵਜੀਤ ਦੀ ਡਰੋਨ ਰਾਹੀਂ ਕੀਤੀ ਜਾ ਰਹੀ ਭਾਲ, ਪਰਿਵਾਰ ਨੇ ਰੱਖੀ ਇਹ ਮੰਗ

PunjabKesari

‘‘ਜਿਸ ਦੇਸ਼ ’ਚ ਨਾਰੀ ਦਾ ਸਨਮਾਨ ਸੁਰੱਖਿਅਤ ਨਹੀਂ, ਉਹ ਦੇਸ਼ ਸੱਭਿਅਕ ਕਹਾਉਣ ਦਾ ਅਧਿਕਾਰੀ ਨਹੀਂ ਹੈ...ਜਿਹੜੀ ਸਰਕਾਰ ਔਰਤਾਂ ਨਾਲ ਅਸ਼ੋਭਨੀਕ ਸਲੂਕ ਨਹੀਂ ਰੋਕ ਸਕਦੀ ਉਹ ਗੱਦੀ ’ਤੇ ਬਣੇ ਰਹਿਣ ਦੀ ਅਧਿਕਾਰੀ ਨਹੀਂ ਹੈ।... ਇਹ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ ਕਿ ਜਿਸ ਦੇਸ਼ ਦੀਆਂ ਔਰਤਾਂ ਅਸੁਰੱਖਿਅਤ ਹੋ ਜਾਂਦੀਆਂ ਹਨ, ਉਹ ਦੇਸ਼ ਵੀ ਜ਼ਿਆਦਾ ਦੇਰ ਤਕ ਸੁਰੱਖਿਅਤ ਨਹੀਂ ਰਹਿ ਪਾਉਂਦਾ।’’ ਪੰਜਾਬ ਕੇਸਰੀ 18 ਸਤੰਬਰ 1974
ਹਰਮਨਪ੍ਰੀਤ ਸਿੰਘ

ਇਹ ਵੀ ਪੜ੍ਹੋ- ਜਲੰਧਰ 'ਚ 7 ਸਾਲਾ ਬੱਚੇ ਨੂੰ 100 ਮੀਟਰ ਤੱਕ ਘੜੀਸਦੀ ਲੈ ਗਈ 'ਥਾਰ', ਪਿਓ ਸਾਹਮਣੇ ਤੜਫ਼-ਤੜਫ਼ ਕੇ ਨਿਕਲੀ ਜਾਨ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News