ਜਲੰਧਰ ''ਚ ਕੋਲਕਾਤਾ ਮਿਊਜ਼ਿਕ ਦੇ ਮਾਲਕ ਨਾਲ ਲੱਖਾਂ ਦੀ ਲੁੱਟ! ਨਕਦੀ ਤੇ ਲੈਪਟਾਪ ਲੈ ਕੇ ਲੁਟੇਰੇ ਹੋਏ ਫਰਾਰ

Saturday, May 09, 2026 - 01:22 PM (IST)

ਜਲੰਧਰ ''ਚ ਕੋਲਕਾਤਾ ਮਿਊਜ਼ਿਕ ਦੇ ਮਾਲਕ ਨਾਲ ਲੱਖਾਂ ਦੀ ਲੁੱਟ! ਨਕਦੀ ਤੇ ਲੈਪਟਾਪ ਲੈ ਕੇ ਲੁਟੇਰੇ ਹੋਏ ਫਰਾਰ

ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਦੇ ਪਾਸ਼ ਸੈਂਟਰਲ ਟਾਊਨ ਇਲਾਕੇ 'ਚ ਸ਼ੁੱਕਰਵਾਰ ਰਾਤ ਨੂੰ ਇਕ ਟਾਇਰ ਪੰਕਚਰ ਗਿਰੋਹ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਕੋਲਕਾਤਾ ਦੇ ਇਕ ਮਿਊਜ਼ਿਕ ਸਟੋਰ ਦੇ ਮਾਲਕ ਕੁਲਵਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਦੀ ਕਾਰ ਵਿੱਚੋਂ ਇਕ ਲੈਪਟਾਪ, ਮਹੱਤਵਪੂਰਨ ਦਸਤਾਵੇਜ਼ ਅਤੇ ਲਗਭਗ 1.80 ਲੱਖ ਰੁਪਏ ਦੀ ਨਕਦੀ ਵਾਲਾ ਬੈਗ ਚੋਰੀ ਕਰ ਲਿਆ।

ਇਹ ਵੀ ਪੜ੍ਹੋ: Punjab: RCF ਕੰਪਲੈਕਸ 'ਚ ਵੱਡਾ ਹਾਦਸਾ! ਪਹਿਲੀ ਵਾਰ ਤੈਰਾਕੀ ਸਿੱਖਣ ਗਿਆ ਵਿਦਿਆਰਥੀ ਪਾਣੀ 'ਚ ਡੁੱਬਿਆ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਦੇ ਲਗਭਗ ਸਵਾ 8 ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਹੇ ਸਨ। ਜਦੋਂ ਉਹ ਸੈਂਟਰਲ ਟਾਊਨ ਦੇ ਗੀਤਾ ਮੰਦਿਰ ਪਹੁੰਚੇ ਤਾਂ ਬਾਈਕ 'ਤੇ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਖੜ੍ਹਕਾਇਆ। ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਕਾਰ ਦਾ ਟਾਇਰ ਪੰਕਚਰ ਹੋ ਗਿਆ ਹੈ। ਇਹ ਵੇਖ ਕੇ ਉਨ੍ਹਾਂ ਨੇ ਕਾਰ ਰੋਕ ਲਈ।

ਇਹ ਵੀ ਪੜ੍ਹੋ: ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ ਸੁਰੱਖਿਆ, ਸਖ਼ਤ ਹੁਕਮ ਜਾਰੀ

ਟਾਇਰ ਅਸਲ 'ਚ ਪੰਕਚਰ ਹੋ ਗਿਆ ਸੀ। ਮੈਂ ਡਿੱਕੀ ਤੋਂ ਹਵਾ ਭਰਨ ਵਾਲਾ ਪੰਪ ਕੱਢਿਆ ਅਤੇ ਹਵਾ ਭਰਨ ਲਈ ਪਿੱਛੇ ਵੱਲ ਗਿਆ। ਇਸ ਦੌਰਾਨ ਲੁਟੇਰਿਆਂ ਨੇ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਅਤੇ ਸੀਟ 'ਤੇ ਰੱਖਿਆ ਬੈਗ ਚੋਰੀ ਕਰ ਲਿਆ। ਲੁਟੇਰਿਆਂ ਵਿੱਚੋਂ ਇਕ ਲੰਮਾ ਅਤੇ ਕਾਲਾ ਸੀ। ਅਸੀਂ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਗਲੀਆਂ ਦਾ ਫਾਇਦਾ ਉਠਾਉਂਦੇ ਹੋਏ ਤੇਜ਼ੀ ਨਾਲ ਭੱਜ ਗਏ। ਘਟਨਾ ਤੋਂ ਬਾਅਦ ਪੀੜਤ ਨੇ ਪੁਲਸ ਥਾਣਾ ਨੰਬਰ 3 'ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਨੇੜਲੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ Weather ਦੀ 12 ਮਈ ਤੱਕ ਦੀ Latest ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ Alert, ਪਵੇਗਾ ਮੀਂਹ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News