ਟਾਂਡਾ ਦੇ ਨੈਸ਼ਨਲ ਐਵਾਰਡੀ ਚਿੱਤਰਕਾਰ ਅਸ਼ਵਨੀ ਕੁਮਾਰ ਵਰਮਾ ਨੂੰ ਤੀਜੀ ਵਾਰ ਮਿਲਿਆ ਆਈਫੈਕਸ ਨੈਸ਼ਨਲ ਐਵਾਰਡ

03/12/2023 4:19:28 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਰਾਸ਼ਟਰਪਤੀ ਐਵਾਰਡ ਨਾਲ ਸਨਮਾਨਤ ਟਾਂਡਾ ਦੇ ਪ੍ਰਸਿੱਧ ਚਿੱਤਰਕਾਰ ਅਸ਼ਵਨੀ ਕੁਮਾਰ ਵਰਮਾ ਨੇ ਤੀਜੀ ਵਾਰ ਟਾਂਡਾ ਦਾ ਨਾਂ ਰੌਸ਼ਨ ਕਰਦੇ ਹੋਏ ਆਈਫੈਕਸ (ਆਲ ਇੰਡੀਆ ਫਾਈਨ ਆਰਟਸ ਐਂਡ ਕਰਾਫਟ ਸੁਸਾਇਟੀ) ਨੈਸ਼ਨਲ ਐਵਾਰਡ ਜਿੱਤਿਆ ਹੈ। ਆਈਫੈਕਸ ਦੁਆਰਾ 10 ਮਾਰਚ ਤੋਂ 22 ਮਾਰਚ ਤੱਕ ਦਿੱਲੀ ਵਿਚ ਆਯੋਜਿਤ ਕੀਤੀ ਜਾ ਰਹੀ 18ਵੀਂ ਆਲ ਇੰਡੀਆ ਵਾਟਰ ਕਲਰ ਪ੍ਰਦਰਸ਼ਨੀ 2023 ਵਿਚ ਵਰਮਾ ਦੀ ਆਫਟਰ ਸਨੋ ਟਾਈਮ ਪੇਂਟਿੰਗ ਨੂੰ ਇਹ ਪੁਰਸਕਾਰ ਮਿਲਿਆ ਹੈ।

PunjabKesari

ਜਿਸ ਵਿਚ ਉਸ ਨੇ ਪਹਾੜੀ ਖ਼ੇਤਰ ਵਿਚ ਬਰਫ਼ਬਾਰੀ ਤੋਂ ਬਾਅਦ  ਜੀਵਨ ਦੀ ਰਫ਼ਤਾਰ ਅਤੇ ਲੋਕਾਂ ਨੂੰ ਆਉਣ ਵਾਲੀਆਂ ਦੁਸ਼ਵਾਰੀਆਂ ਨੂੰ ਕੈਨਵਸ ਉੱਤੇ ਉਤਾਰਿਆ ਹੈ। ਪ੍ਰਧਾਨ ਰਾਮ ਵੀ ਸੁਤਾਰ ਅਤੇ ਚੇਅਰਮੈਨ ਬਿਮਨ ਬੀ ਦਾਸ ਦੀ ਅਗਵਾਈ ਵਿਚ ਲੱਗੀ ਇਸ ਪ੍ਰਦਰਸ਼ਨੀ ਵਿੱਚ ਮੁੱਖ ਮਹਿਮਾਨ ਸੇਵਾਮੁਕਤ ਡਿਪਟੀ ਡਾਇਰੈਕਟਰ ਕਰਾਫਟ ਮਿਊਜ਼ੀਅਮ ਦਿੱਲੀ ਮੁਸਤਾਕ ਖਾਨ ਨੇ ਵਰਮਾ ਨੂੰ ਐਵਾਰਡ ਦਿੱਤਾ। ਰਾਸ਼ਟਰਪਤੀ ਪ੍ਰਤਿਭਾ ਦੇਵੀ ਪਾਟਿਲ ਤੋਂ ਰਾਸ਼ਟਰੀ ਪੁਰਸਕਾਰ ਹਾਸਿਲ ਕਰਨ ਵਾਲੇ ਵਰਮਾ ਦਾ ਇਹ 55ਵਾਂ ਪੁਰਸਕਾਰ ਸੀ। ਵਰਮਾ ਜਿੱਥੇ ਪਿਛਲੇ ਸਾਲ ਕੇਂਦਰੀ ਵਿਦਿਆਲਿਆ ਜਲੰਧਰ ਛਾਉਣੀ ਤੋਂ ਆਰਟ ਟੀਚਰ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਹੁਣ ਤੱਕ 87 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਰਕਸ਼ਾਪਾਂ, 37 ਸੋਲੋ ਅਤੇ 42 ਗਰੁੱਪ ਵਰਕਸ਼ਾਪਾਂ ਦਾ ਆਯੋਜਨ ਕਰ ਚੁੱਕੇ ਹਨ, ਉੱਥੇ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਟਾਂਡਾ ਦੇ ਨੌਜਵਾਨ ਚਿੱਤਰਕਾਰਾਂ ਅਤੇ ਵਿਦਿਆਰਥੀਆਂ ਨੂੰ ਇਸ ਕਲਾ ਦੇ ਗੁਰ ਸਿਖਾ ਰਹੇ ਹਨ। 

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਹੋਲੀ ਦੇ ਦਿਨ ਬੱਚੇ ਨਾਲ ਬਦਫੈਲੀ ਕਰਨ ਵਾਲੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਅਸ਼ਵਨੀ ਨੇ ਇਸ ਐਵਾਰਡ ਤੋਂ ਬਾਅਦ ਕਿਹਾ ਕਿ ਹਰ ਐਵਾਰਡ ਉਸ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਟਾਂਡਾ ਵਿਚ ਆਰਟ ਗੈਲਰੀ ਖੋਲ੍ਹਣਾ ਉਨ੍ਹਾਂ ਦਾ ਨਿਸ਼ਾਨਾ ਹੈ। ਦੌਰਾਨ ਨਗਰ ਕੌਂਸਲ ਪ੍ਰਧਾਨ ਗੁਰਸੇਵਕ ਮਾਰਸ਼ਲ, ਰਾਕੇਸ਼ ਬਿੱਟੂ, ਕੌਂਸਲਰ ਰਾਕੇਸ਼ ਲਾਡੀ, ਪੰਕਜ ਸਚਦੇਵਾ, ਕੈਂਬਰਿਜ ਅਰਥ ਸਕੂਲ ਦੇ ਪ੍ਰਧਾਨ ਗਗਨ ਵੈਦ, ਕੌਂਸਲਰ ਆਸ਼ੂ ਵੈਦ ਨੇ ਅਸ਼ਵਨੀ ਵਰਮਾ ਨੂੰ ਵਧਾਈ ਦਿੱਤੀ।

ਇਹ ਵੀ ਪੜ੍ਹੋ:  ਪਿਓ ਦੀਆਂ ਝਿੜਕਾਂ ਤੋਂ ਡਰ ਬੱਚਾ ਨਿਕਲ ਗਿਆ ਘਰੋਂ, 7 ਦਿਨ ਮਗਰੋਂ ਵੀ ਨਹੀਂ ਲੱਗਾ ਥਹੁ-ਪਤਾ, ਮਾਪੇ ਪਰੇਸ਼ਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News