ਬੇਕਾਬੂ ਕੈਂਟਰ ਬੱਸ ਨਾਲ ਟਕਰਾਇਆ, ਵੱਡਾ ਹਾਦਸਾ ਹੋਣੋਂ ਟਲਿਆ
Thursday, Nov 28, 2024 - 05:01 PM (IST)
ਕਾਠਗੜ੍ਹ (ਰਾਜੇਸ਼ ਸ਼ਰਮਾ)- ਬਲਾਚੌਰ-ਰੂਪਨਗਰ ਨੈਸ਼ਨਲ ਹਾਈਵੇਅ 'ਤੇ ਦੇਰ ਰਾਤ 12 ਵਜੇ ਦੇ ਕਰੀਬ ਸੰਤੁਲਨ ਵਿਗੜਨ ਕਾਰਨ ਇਕ ਕੈਂਟਰ ਦੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਐੱਸ. ਐੱਸ. ਐੱਫ਼. ਦੇ ਟੀਮ ਦੇ ਏ. ਐੱਸ. ਆਈ. ਇੰਚਾਰਜ ਕੁਲਵੀਰ ਸਿੰਘ ਨੇ ਦੱਸਿਆ ਕਿ ਉਕਤ ਮਾਰਗ 'ਤੇ ਇਕ ਕੈਂਟਰ ਨੰਬਰ ਐੱਚ. ਆਰ. ਸੀ. 4882 ਜਿਸ ਨੂੰ ਸ਼ੁਭਮ ਪੁੱਤਰ ਵਿਜੇ ਕੁਮਾਰ ਵਾਸੀ ਤਿਲਕਪੁਰ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਅਤੇ ਉਹ ਬਲਾਚੌਰ ਤੋਂ ਰੋਪੜ ਸਾਈਡ ਨੂੰ ਜਾ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਬੰਦ ਰਹਿਣਗੇ ਸਕੂਲ ਤੇ ਕਾਲਜ
ਜਦੋਂ ਇਹ ਕੈਂਟਰ ਉਕਤ ਮਾਰਗ 'ਤੇ ਪੈਂਦੇ ਰਾਜਨ ਢਾਬੇ ਦੇ ਨੇੜੇ ਪਹੁੰਚਿਆ ਅਚਾਨਕ ਕੈਂਟਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਆਪਣੇ ਤੋਂ ਅੱਗੇ ਜਾ ਰਹੀ ਬੱਸ ਨੰਬਰ ਜੇ. ਕੇ. 02ਡੀ. ਐੱਚ. 5282 ਜਿਸ ਨੂੰ ਸੁਦੇਸ਼ ਸ਼ਰਮਾ ਪੁੱਤਰ ਸੁਦਾਗਰ ਮਲ ਵਾਸੀ ਸਾਂਬਾ ਜੰਮੂ ਚਲਾ ਰਿਹਾ ਸੀ ਨਾਲ ਟਕਰਾ ਕੇ ਕੈਂਟਰ ਮਾਰਗ ਦੇ ਨਾਲ ਲੱਗਦੇ ਖੇਤਾਂ ਵਿੱਚ ਉੱਤਰ ਗਿਆ।
ਵਾਪਰੇ ਇਸ ਹਾਦਸੇ ਵਿੱਚ ਕੈਂਟਰ ਦੇ ਡਰਾਈਵਰ ਦਾ ਵਾਲ-ਵਾਲ ਬਚਾਅ ਹੋ ਗਿਆ ਅਤੇ ਮੌਕੇ 'ਤੇ ਇਕੱਤਰ ਹੋਏ ਲੋਕਾਂ ਨੇ ਡਰਾਈਵਰ ਨੂੰ ਕੈਂਟਰ ਤੋਂ ਬਾਹਰ ਕੱਢਿਆ। ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ। ਐੱਸ. ਐੱਸ. ਐੱਫ਼. ਟੀਮ ਨੇ ਇਸ ਹਾਦਸੇ ਦੀ ਖ਼ਬਰ ਥਾਣਾ ਸਦਰ ਬਲਾਚੌਰ ਨੂੰ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਭਾਰਤੀ ਫ਼ੌਜ 'ਚ ਤਾਇਨਾਤ ਵਿਅਕਤੀ ਦੀ ਪੰਜਾਬ ਦੀ ਜੇਲ੍ਹ 'ਚ ਮੌਤ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8