12 ਗ੍ਰਾਮ ਹੈਰੋਈਨ ਸਣੇ 1 ਵਿਅਕਤੀ ਗ੍ਰਿਫਤਾਰ

Friday, Feb 28, 2020 - 03:42 PM (IST)

12 ਗ੍ਰਾਮ ਹੈਰੋਈਨ ਸਣੇ 1 ਵਿਅਕਤੀ ਗ੍ਰਿਫਤਾਰ

ਨਵਾਂਸ਼ਹਿਰ (ਤ੍ਰਿਪਾਠੀ)— ਥਾਣਾ ਸਿਟੀ ਬਲਾਚੌਰ ਦੀ ਪੁਲਸ ਨੇ 12 ਗ੍ਰਾਮ ਹੈਰੋਈਨ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਦੌਰਾਨੇ ਗਸ਼ਤ ਸ਼ੱਕੀ ਲੋਕਾਂ ਦੀ ਤਲਾਸ਼ 'ਚ ਬਲਾਚੌਰ 'ਤੋਂ ਪਿੰਡ ਗੜ੍ਹੀ ਕਾਨੂੰਗੋਂ ਵੱਲ ਜਾ ਰਹੀ ਸੀ ਕਿ ਗੜ੍ਹੀ ਖੱਡ ਦੇ ਨੇੜ੍ਹੇ ਦੂਜੀ ਸਾਈਡ ਤੋਂ ਆ ਰਹੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤ ਰੋਕ ਕੇ ਮਾਹਰ ਅਫਸਰਾਂ ਦੀ ਮੌਜੂਦਗੀ 'ਚ ਜਦੋਂ ਉਪਰੋਕਤ ਨੌਜਵਾਨ ਦੀ ਚੈਕਿੰਗ ਕੀਤੀ ਉਸ ਕੋਲੋਂ 12 ਗ੍ਰਾਮ ਹੈਰੋਈਨ ਬਰਾਮਦ ਹੋਈ। ਏ. ਐੱਸ. ਆਈ. ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨ ਦੀ ਪਛਾਣ ਬਲਵਿੰਦਰ ਸਿੰਘ ਉਰਫ ਸੰਮੀ ਦੇ ਤੌਰ 'ਤੇ ਕੀਤੀ ਗਈ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨ ਦੇ ਖਿਲਾਫ ਥਾਣਾ ਸਿਟੀ ਬਲਾਚੌਰ ਵਿਖੇ ਐੱਨ.ਡੀ.ਪੀ.ਐੱਸ. ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।     


author

shivani attri

Content Editor

Related News