ਮੋਦੀ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਲਈ ਭਾਜਪਾ ਲਾਵੇਗੀ ਸੁਵਿਧਾ ਕੈਂਪ: ਨਿਮਿਸ਼ਾ ਮਹਿਤਾ

Wednesday, Jul 16, 2025 - 04:58 PM (IST)

ਮੋਦੀ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਲਈ ਭਾਜਪਾ ਲਾਵੇਗੀ ਸੁਵਿਧਾ ਕੈਂਪ: ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ- ਭਾਰਤ ਦੀ ਕੇਂਦਰੀ ਮੋਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਆਮ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਗੜ੍ਹਸ਼ੰਕਰ ਭਾਜਪਾ ਵੱਲੋਂ ਪਿੰਡਾਂ ਵਿਚ ਜਨਤਾ ਦੀ ਸੁਵਿਧਾ ਲਈ ਕੈਂਪ 17 ਜੁਲਾਈ ਤੋਂ ਲਗਾਏ ਜਾਣਗੇ।  ਇਸ ਗੱਲ ਦਾ ਖ਼ੁਲਾਸਾ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਇਕ ਪੱਤਰਕਾਰ ਸੰਮੇਲਨ ਕਰਕੇ ਕੀਤਾ। ਉਨ੍ਹਾਂ ਸੁਵਿਧਾ ਕੈਂਪਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਤਿੰਨ-ਚਾਰ ਪਿੰਡਾਂ ਦਾ ਕੈਂਪ ਇਕੱਠਾ ਇਕ ਜਗ੍ਹਾ ਲਗਾਇਆ ਜਾਵੇਗਾ ਅਤੇ ਇਸ ਕੈਂਪ ਬਾਰੇ ਪਿੰਡ ਬਾਰੇ ਪਿੰਡ ਵਿਚ ਬਕਾਇਦਾ ਪਹਿਲਾਂ ਅਨਾਊਂਸਮੈਂਟ ਕਰਵਾਈਆਂ ਜਾਣਗੀਆਂ ਤਾਂ ਜੋ ਆਮ ਜਨਤਾ ਨੂੰ ਇਨ੍ਹਾਂ ਕੈਂਪਾਂ ਦੇ ਸਥਾਨ ਅਤੇ ਸਮੇਂ ਬਾਰੇ ਸੂਚਿਤ ਕੀਤਾ ਜਾ ਸਕੇ। 

ਇਹ ਵੀ ਪੜ੍ਹੋ: ਜਲੰਧਰ ਦੀ ਅਦਾਲਤ 'ਚ ਹੋਈ ਅੰਮ੍ਰਿਤਪਾਲ ਸਿੰਘ ਦੀ ਪੇਸ਼ੀ

ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਇਨ੍ਹਾਂ ਸੁਵਿਧਾ ਕੈਂਪਾਂ ਵਿਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਚਲਾਏ ਆਯੁਸ਼ਮਾਨ ਬੀਮਾ ਯੋਜਨਾ, ਆਵਾਸ ਯੋਜਨਾ, ਟਾਇਲਟ ਸਕੀਮ, ਕਿਸਾਨ ਸਮਾਨ ਨਿਧੀ ਯੋਜਨਾ, ਈ-ਸ਼੍ਰਮ ਕਾਰਡ, ਪੈਨਸ਼ਨ ਯੋਜਨਾ, ਟੂਲ ਕਿੱਟ ਯੋਜਨਾ, ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਸਬੰਧੀ ਫਾਰਮ ਮੌਕੇ ਉਤੇ ਹੀ ਭਰੇ ਜਾਣਗੇ। 

ਇਹ ਵੀ ਪੜ੍ਹੋ: ਪੰਜਾਬ 'ਚ ਅਧਿਆਪਕ ਦਾ ਸ਼ਰਮਨਾਕ ਕਾਰਾ! ਮਾਸੂਮ ਧੀਆਂ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਮਿਲੀ ਮਿਸਾਲੀ ਸਜ਼ਾ

ਉਨ੍ਹਾਂ ਕਿਹਾ ਕਿ ਟੂਲ ਕਿੱਟ ਪ੍ਰੋਗਰਾਮ ਤਹਿਤ ਸਿਰਫ਼ 18 ਤੋਂ 59 ਸਾਲ ਦੀਆਂ ਔਰਤਾਂ ਦੇ ਫਾਰਮ ਭਰੇ ਜਾਣਗੇ, ਜਿਸ ਤਹਿਤ ਉਨ੍ਹਾਂ ਨੂੰ ਮੋਦੀ ਸਰਕਾਰ ਵੱਲੋਂ ਸਲਾਈ ਮਸ਼ੀਨਾਂ ਮਿਲਣਗੀਆਂ ਅਤੇ ਉਨ੍ਹਾਂ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਔਰਤਾਂ ਆਤਮ ਨਿਰਭਰ ਬਣ ਸਕਣ।  ਨਿਮਿਸ਼ਾ ਮਹਿਤਾ ਨੇ ਕਿਹਾ ਇਨ੍ਹਾਂ ਕੈਂਪਾਂ ਵਿਚ ਭਾਜਪਾ ਦੀਆਂ ਟੀਮਾਂ ਪਿੰਡਾਂ ਵਿਚ ਬਕਾਇਦਾ ਕੰਪਿਊਟਰ ਸੈੱਟ ਅਤੇ ਸਿਸਟਮ ਲੈ ਕੇ ਪਹੁੰਚਣਗੀਆਂ ਅਤੇ ਮੋਦੀ ਸਰਕਾਰ ਦੀਆਂ ਸੁਵਿਧਾਵਾਂ ਹਰ ਆਮ ਅਤੇ ਖ਼ਾਸ ਤੱਕ ਪਹੁੰਚਾਉਣਗੀਆਂ। ਭਾਜਪਾ ਆਗੂ ਨਿਮਿਸ਼ਾ ਮਹਿਤਾ ਨੂੰ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੋੜੀਂਦੇ ਦਸਤਾਵੇਜ਼ ਲੈ ਕੇ ਇਨ੍ਹਾਂ ਕੈਂਪਾਂ ਵਿਚ ਪਹੁੰਚਣ ਅਤੇ ਕੈਂਪਾਂ ਦਾ ਲਾਭ ਲੈਣ। 

ਇਹ ਵੀ ਪੜ੍ਹੋ: SGPC ਨੂੰ ਮਿਲੀਆਂ ਧਮਕੀ ਭਰੀਆਂ 5 ਈ-ਮੇਲ, CM ਮਾਨ ਤੇ ਗੁਰਜੀਤ ਔਜਲਾ ਦਾ ਵੀ ਜ਼ਿਕਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News