ਜਲੰਧਰ ''ਚ ਦਿਨ-ਦਿਹਾੜੇ DAV ਫਲਾਈਓਵਰ ਨੇੜਿਓਂ ਮੋਟਰਸਾਈਕਲ ਚੋਰੀ
Thursday, Aug 27, 2026 - 02:33 PM (IST)
ਜਲੰਧਰ (ਸੋਨੂੰ)- ਜਲੰਧਰ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬੇਖ਼ੌਫ਼ ਚੋਰ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਡੀ.ਏ.ਵੀ. ਫਲਾਈਓਵਰ ਦੇ ਨੇੜਿਓਂ ਮੋਟਰਸਾਈਕਲ ਚੋਰੀ ਹੋਣ ਦਾ ਸਾਹਮਣੇ ਆਇਆ ਹੈ। ਇਥੇ ਹਾਂਡਾ ਪ੍ਰਾਪਰਟੀ ਦਫ਼ਤਰ ਦੇ ਬਾਹਰੋਂ ਚੋਰ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਏ।
ਰਾਸ਼ਨ ਕਾਰਡ ਧਾਰਕ ਦੇਣ ਧਿਆਨ! ਆਪਣਾ ਨਾਮ ਦਰਜ ਕਰਵਾਉਣ ਨੂੰ ਲੈ ਕੇ ਪੰਜਾਬ 'ਚ...
ਇਹ ਵੀ ਪੜ੍ਹੋ: ਇਹ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਪੀੜਤ ਦਾ ਦਾਅਵਾ ਹੈ ਕਿ ਉਸ ਨੇ ਆਪਣਾ ਮੋਟਰਸਾਈਕਲ ਨੰਬਰ ਪੀ. ਬੀ. 08 ਈ. ਐੱਲ. 7725, ਆਪਣੇ ਦਫ਼ਤਰ ਦੇ ਬਾਹਰ ਖੜ੍ਹਾ ਕੀਤਾ ਸੀ। ਫਿਰ ਚੋਰ ਨੇ ਬਾਹਰੋਂ ਮੋਟਰਸਾਈਕਲ ਚੋਰੀ ਕਰ ਲਿਆ। ਸੀ. ਸੀ. ਟੀ. ਵੀ. ਫੁਟੇਜ 'ਚ ਚੋਰ ਨੀਲੀ ਟੀ-ਸ਼ਰਟ ਪਹਿਨੇ ਹੋਏ ਦਫ਼ਤਰ ਨੇੜੇ ਘੁੰਮਦਾ ਵਿਖਾਈ ਦੇ ਰਿਹਾ ਹੈ। ਫਿਰ ਉਹ ਮੋਟਰਸਾਈਕਲ ਕੋਲ ਜਾਂਦਾ ਹੈ, ਮਾਸਟਰ ਚਾਬੀ ਦੀ ਵਰਤੋਂ ਕਰਦਾ ਹੈ ਅਤੇ ਸਿਰਫ਼ 10 ਸਕਿੰਟਾਂ ਵਿੱਚ ਇਸ ਨੂੰ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਚੋਰ ਦਾ ਚਿਹਰਾ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਸਾਫ਼ ਵਿਖਾਈ ਦੇ ਰਿਹਾ ਹੈ। ਪੀੜਤ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ: ਰੱਖੜ ਪੁੰਨਿਆ 'ਤੇ ਵੱਡੀਆਂ ਕਾਨਫ਼ਰੰਸਾਂ! ਵਧੇਗਾ ਪੰਜਾਬ ਦਾ ਸਿਆਸੀ ਪਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
