ਠੇਕੇ ਦੇ ਕਰਮਚਾਰੀ ਤੋਂ ਖੋਹਿਆ ਮੋਬਾਇਲ, 1 ਲੱਖ 26 ਹਜ਼ਾਰ ਦੀ ਕੀਤੀ ਆਨਲਾਈਨ ਟਰਾਂਜ਼ੈਕਸ਼ਨ

Friday, Aug 28, 2026 - 06:19 PM (IST)

ਠੇਕੇ ਦੇ ਕਰਮਚਾਰੀ ਤੋਂ ਖੋਹਿਆ ਮੋਬਾਇਲ, 1 ਲੱਖ 26 ਹਜ਼ਾਰ ਦੀ ਕੀਤੀ ਆਨਲਾਈਨ ਟਰਾਂਜ਼ੈਕਸ਼ਨ

ਨੂਰਮਹਿਲ (ਸ਼ਰਮਾ)- ਥਾਣਾ ਨੂਰਮਹਿਲ ਅਧੀਨ ਪੈਂਦੇ ਪਿੰਡ ਪਾਸਲਾ ਵਿਖੇ ਬੀਤੀ ਅੱਧੀ ਰਾਤ ਨੂੰ ਸ਼ਾਤਿਰ ਲੁਟੇਰਿਆਂ ਵੱਲੋਂ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਠੇਕੇ ਦਾ ਸ਼ਟਰ ਤੋੜਕੇ ਅੰਦਰ ਦਾਖ਼ਲ ਹੋਏ ਅਤੇ ਠੇਕੇ ਦੇ ਕਰਮਚਾਰੀ ਤੋਂ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਉਸ ਦਾ ਮੋਬਾਇਲ ਖੋਹ ਲਿਆ। 

ਪੀੜਤ ਠੇਕਾ ਕਰਮਚਾਰੀ ਪ੍ਰੇਮ ਸ਼ਾਹੂ ਪੁੱਤਰ ਤਰਬੀਨੀ ਸ਼ਾਹੂ, ਮੂਲ ਵਾਸੀ ਝਾਰਖੰਡ ਨੇ ਦੱਸਿਆ ਕਿ ਰਾਤ ਦੇ ਠੀਕ ਪੌਨੇ 12 ਵਜੇ ਦੋ ਅਣਪਛਾਤੇ ਨਕਾਬਪੋਸ਼ ਲੁਟੇਰੇ ਠੇਕੇ ਦੇ ਬਾਹਰਲੇ ਤਾਲੇ ਤੋੜ ਕੇ ਅਤੇ ਸ਼ਟਰ ਭੰਨ ਕੇ ਜ਼ਬਰਦਸਤੀ ਅੰਦਰ ਦਾਖ਼ਲ ਹੋ ਗਏ। ਅੰਦਰ ਵੜਦਿਆਂ ਹੀ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਉਸ ਦਾ 25,000 ਰੁਪਏ ਦੀ ਕੀਮਤ ਦਾ ਮੋਬਾਇਲ ਫੋਨ ਖੋਹ ਲਿਆ ਅਤੇ ਉਸ ਦੀ ਮੌਜੂਦਗੀ 'ਚ ਹੀ ਉਨ੍ਹਾਂ ਨੇ ਖੋਹੇ ਹੋਏ ਮੋਬਾਇਲ ਫੋਨ ਦੀ ਵਰਤੋਂ ਕਰਕੇ 1,26,000 ਰੁਪਏ ਦੀਆਂ ਆਨਲਾਈਨ ਟਰਾਂਜ਼ੈਕਸ਼ਨਾਂ ਵੀ ਕਰਵਾ ਲਈਆਂ ਅਤੇ ਖਾਤਾ ਖਾਲੀ ਕਰਕੇ ਮੌਕੇ ਤੋਂ ਫਰਾਰ ਹੋ ਗਏ। 

ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਸਰਕਾਰੀ ਸਕੂਲ ਦੇ ਹੈੱਡ ਮਾਸਟਰ ਨੇ ਜਵਾਕੜੀ ਨਾਲ ਟੱਪੀਆਂ ਹੱਦਾਂ

ਥਾਣਾ ਨੂਰਮਹਿਲ ਦੇ ਮੁਖੀ ਗੁਰਮੀਤ ਰਾਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੂੰਘਾਈ ਨਾਲ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਕਿਹਾ ਕਿ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇਸ ਮਾਮਲੇ ਸਬੰਧੀ ਥਾਣਾ ਨੂਰਮਹਿਲ ਵਿਖੇ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਟਰੇਨਾਂ ਦਾ ਬਦਲਿਆ ਸਮਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News