ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ''ਚ ਕੋਈ ਕਸਰ ਬਾਕੀ ਨਹੀਂ ਰਹੇਗੀ: ਕੈਬਨਿਟ ਮੰਤਰੀ ਬੈਂਸ

11/15/2023 11:36:04 AM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ)- ਸ੍ਰਿਸ਼ਟੀ ਦੀ ਰਚਨਾ ਵਿਚ ਭਗਵਾਨ ਵਿਸ਼ਵਕਰਮਾ ਦੀ ਬਹੁਤ ਵੱਡੀ ਭੂਮਿਕਾ ਹੈ। ਬਾਬਾ ਵਿਸ਼ਵਕਰਮਾ ਜੀ ਨੇ ਕਿਰਤੀਆਂ ਅਤੇ ਸ਼ਿਲਪਕਾਰਾ ਨੂੰ ਨਵੀਂ ਸੇਧ ਦਿੱਤੀ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਵਿੱਚ ਸ਼ਿਪਲਕਾਰਾ ਅਤੇ ਕਿਰਤੀਆਂ ਦੀ ਵੱਡੀ ਭੂਮਿਕਾ ਹੈ। ਪਵਿੱਤਰ ਨਗਰੀ ਵਿੱਚ ਕਲਾ ਅਤੇ ਸੱਭਿਆਚਾਰ ਦੇ ਜੋ ਨਮੂਨੇ ਕਿਰਤੀਆਂ ਨੇ ਵਿਖਾਏ ਹਨ, ਉਸ ਦੀ ਕੁੱਲ ਸੰਸਾਰ ਵਿੱਚ ਕੋਈ ਮਿਸਾਲ ਨਹੀ ਮਿਲਦੀ ਹੈ।

ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਅਤੇ ਉਚੇਰੀ ਸਿੱਖਿਆ ਪੰਜਾਬ ਨੇ ਬੀਤੇ ਦਿਨ ਅਗੰਮਪੁਰ ਵਿਖੇ ਭਗਵਾਨ ਵਿਸ਼ਵਕਰਮਾ ਦਿਹਾੜੇ ਮੌਕੇ ਆਯੋਜਿਤ ਇਕ ਭਰਵੇਂ ਅਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਆਦਿ ਗ੍ਰੰਥਾਂ ਵਿਚ ਭਗਵਾਨ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਬਹੁਤ ਵਿਸਥਾਰ ਨਾਲ ਵਰਨਣ ਕੀਤਾ ਗਿਆ ਹੈ। ਕਿਰਤੀਆਂ ਨੂੰ ਤਕਨਾਲੋਜੀ ਅਪਨਾ ਕੇ ਨਿਰਮਾਣ ਵਿਚ ਨਵੀ ਰੋਸ਼ਨੀ ਦਿਖਾਉਣ ਵਾਲੇ ਭਗਵਾਨ ਵਿਸ਼ਵਕਰਮਾ ਦੀ ਕੁੱਲ ਸੰਸਾਰ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਦੇ ਨਾਮ ਵੱਡੇ ਵੱਡੇ ਕਾਰਜਾਂ ਦਾ ਵਰਨਣ ਇਤਿਹਾਸ ਵਿਚ ਮਿਲਦਾ ਹੈ, ਉਨ੍ਹਾਂ ਨੂੰ ਕਿਰਤੀਆਂ ਵੱਲੋਂ ਵਿਸ਼ੇਸ ਸਮਾਗਮ ਕਰਕੇ ਯਾਦ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਪੰਜਾਬ ਦੇ ਸੀਨੀਅਰ IAS ਅਧਿਕਾਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 'ਤੇ ਚੱਲੀ ਗੋਲ਼ੀ

ਕੈਬਨਿਟ ਮੰਤਰੀ ਨੇ ਕਿਹਾ ਕਿ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ, ਇਸ ਨਗਰ ਦੇ ਰੱਖ ਰਖਾਓ ਤੇ ਸਾਫ ਸਫਾਈ ਦੇ ਵਿਸੇਸ ਪ੍ਰਬੰਧ ਕੀਤੇ ਜਾਣਗੇ। ਕੈਬਨਿਟ ਮੰਤਰੀ ਨੇ ਭਗਵਾਨ ਵਿਸ਼ਵਕਰਮਾ ਦੇ ਸਮਾਗਮ ਦੌਰਾਨ ਸਮਾਗਮ ਦੇ ਆਯੋਜਕਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਪੀੜ੍ਹੀਆ ਤੱਕ ਸਾਡੀ ਵਿਰਾਸਤ ਨੂੰ ਪਹੁੰਚਾਉਣ ਵਿੱਚ ਸਮਾਜ ਸੇਵਕਾਂ ਦੀ ਵੱਡੀ ਭੂਮਿਕਾ ਹੈ, ਜੋ ਅਜਿਹੇ ਸਮਾਗਮ ਆਯੋਜਿਤ ਕਰਕੇ ਸਾਨੂੰ ਸਾਡੇ ਪੂਰਵਜਾ ਵੱਲੋਂ ਦਰਸਾਏ ਮਾਰਗ ਨਾਲ ਜੋੜਦੇ ਹਨ। ਮੰਚ ਸੰਚਾਲਨ ਦਿਨੇਸ਼ ਨੱਡਾ ਵੱਲੋਂ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਰਾਮਪਾਲ, ਬਲਵੀਰ ਸਿੰਘ, ਕੁਲਦੀਪ ਸਿੰਘ ਫ਼ੌਜੀ, ਮਾ.ਦਵਿੰਦਰ ਸਿੰਘ, ਹਰਜੀਤ ਸਿੰਘ, ਸਤਨਾਮ ਸਿੰਘ ਕਾਕੂ, ਮਾ.ਰਵੀ ਕੁਮਾਰ, ਧਰਮਪਾਲ, ਤਲਵਿੰਦਰ ਨੰਦਾ, ਰਣਜੀਤ ਸਿੰਘ, ਰਮੇਸ਼ ਕੁਮਾਰ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਸਨਮਾਨ ਕੀਤਾ।

ਇਸ ਮੌਕੇ ਡਾ. ਸੰਜੀਵ ਗੌਤਮ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਜਸਵੀਰ ਸਿੰਘ ਅਰੋੜਾ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ, ਦਲਜੀਤ ਸਿੰਘ ਕਾਕਾ ਨਾਨਗਰਾ, ਦਵਿੰਦਰ ਸਿੰਘ ਸ਼ਿੰਦੂ ਬਲਾਕ ਪ੍ਰਧਾਨ, ਜਸਪਾਲ ਸਿੰਘ ਢਾਹੇ ਬਲਾਕ ਪ੍ਰਧਾਨ, ਇਕਬਾਲ ਸਿੰਘ ਭੱਠਲ, ਕੇਹਰ ਸਿੰਘ, ਰਣ ਬਹਾਦੁਰ ਰਾਣਾ, ਉਂਕਾਰ ਸਿੰਘ ਮੇਘਪੁਰ, ਰਵਿੰਦਰ ਕੁਮਾਰ, ਰਾਮ ਮੂਰਤੀ, ਰਾਮਪਾਲ ਸਿੰਦੂ, ਜਰਨੈਲ ਸਿੰਘ ਭੱਠਲ ਹਾਜ਼ਰ ਸਨ।

ਇਹ ਵੀ ਪੜ੍ਹੋ:  ਭਾਈ-ਦੂਜ ਤੋਂ ਪਹਿਲਾਂ ਭੈਣ-ਭਰਾ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ, ਮੰਜ਼ਰ ਵੇਖ ਸਹਿਮੇ ਲੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


shivani attri

Content Editor

Related News