ਟਾਂਡਾ ਉੜਮੁੜ ਤੇ ਅਹੀਆਪੁਰ ਵਿਚ ਘੁੰਮ ਰਿਹਾ ਹੈ ਨਕਾਬਪੋਸ਼ ਚੋਰ, CCTV ਆਈ ਸਾਹਮਣੇ

Saturday, Aug 22, 2026 - 03:59 PM (IST)

ਟਾਂਡਾ ਉੜਮੁੜ ਤੇ ਅਹੀਆਪੁਰ ਵਿਚ ਘੁੰਮ ਰਿਹਾ ਹੈ ਨਕਾਬਪੋਸ਼ ਚੋਰ, CCTV ਆਈ ਸਾਹਮਣੇ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿਛਲੇ ਕੁਝ ਦਿਨਾਂ ਤੋਂ ਟਾਂਡਾ ਉੜਮੁੜ ਅਤੇ ਅਹੀਆਪੁਰ ਦੀਆਂ ਗਲੀਆਂ ਵਿਚ ਇਕ ਨਕਾਬਪੋਸ਼ ਚੋਰ ਘੁੰਮ ਰਿਹਾ ਹੈ ਅਤੇ ਕੁਝ ਘਰਾਂ ਵਿਚ ਚੋਰੀ ਦੀ ਨੀਅਤ ਨਾਲ ਦਾਖ਼ਲ ਵੀ ਹੋਇਆ ਹੈ। ਬੀਤੀ ਰਾਤ ਵੀ ਇਹ ਨਕਾਬਪੋਸ਼ ਚੋਰ ਉੜਮੁੜ ਦੇ ਪਿੱਪਲਾਂ ਵਾਲਾ ਮੁਹੱਲਾ ਵਿਚ ਰਾਤ ਡੇਢ ਵਜੇ ਦੇ ਕਰੀਬ ਘਰਾਂ ਦੀ ਰੇਕੀ ਕਰਦਾ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਰਿਕਾਰਡਿੰਗ ਵਿਚ ਵੇਖਿਆ ਗਿਆ। ਅੱਜ ਸਵੇਰੇ ਜਦੋਂ ਮੁਹੱਲਾ ਵਾਸੀਆਂ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਰਿਕਾਰਡਿੰਗ ਚੈੱਕ ਕੀਤੀ ਤਾਂ ਚੋਰ ਦੀ ਹਰਕਤ ਵੇਖ ਉਨ੍ਹਾਂ ਵਿਚ ਫਿਕਰ ਦਾ ਮਾਹੌਲ ਸੀ ।

ਇਹ ਵੀ ਪੜ੍ਹੋ: ਪਹਿਲਾਂ ਇਕੱਠੇ ਪੀਤੀ ਸ਼ਰਾਬ! ਫਿਰ ਦੋਸਤ ਨੇ ਫੈਕਟਰੀ ਮਾਲਕ ਦਾ ਕਰ 'ਤਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

PunjabKesari

ਇਸ ਦੌਰਾਨ ਉੜਮੁੜ ਅਤੇ ਅਹੀਆਪੁਰ ਤੋਂ ਹਾਸਲ ਹੋਈਆਂ ਸੀ. ਸੀ. ਟੀ. ਵੀ. ਕੈਮਰਿਆਂ ਤਸਵੀਰਾਂ ਮੁਤਾਬਕ ਬੀਤੀ ਰਾਤ ਦੇ ਨਕਾਬਪੋਸ਼ ਦੀ ਤਰਾਂ ਦਿੱਸਣ ਵਾਲਾ ਚੋਰ ਹੀ ਉਨ੍ਹਾਂ ਤਸਵੀਰਾਂ ਵਿਚ ਸੀ। ਜੋ ਘਰਾਂ ਵਿਚ ਦਾਖ਼ਲ ਹੋਇਆ ਸੀ। ਸਥਾਨਕ ਲੋਕਾਂ ਦੀਪਕ ਮਰਵਾਹਾ, ਕੌਂਸਲਰ ਗੁਰਪ੍ਰੀਤ ਕੌਰ ਸਚਦੇਵਾ, ਸਮਾਜ ਸੇਵਕ ਪੰਕਜ ਸਚਦੇਵਾ, ਵਿੱਕੀ ਸੰਗਰ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਰਾਤ ਦੇ ਸਮੇ ਗਸ਼ਤ ਨੂੰ ਵਧਾਇਆ ਜਾਵੇ ਅਤੇ ਇਲਾਕੇ ਵਿਚ ਘੁੰਮ ਰਹੇ ਇਸ ਚੋਰ ਪਤਾ ਲਗਾ ਕੇ ਇਸ ਨੂੰ ਕਾਬੂ ਕੀਤਾ ਜਾਵੇ।

ਇਹ ਵੀ ਪੜ੍ਹੋ: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ! ਬਣਾਈ ਇਹ ਰਣਨੀਤੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News