ਬਸਤੀ ਬਾਵਾ ਖੇਲ ਦੇ ਪੁਲ ''ਤੇ ਸ਼ਰੇਆਮ ਪਿਆਈ ਜਾ ਰਹੀ ਸ਼ਰਾਬ
Tuesday, Dec 24, 2024 - 06:15 PM (IST)
ਜਲੰਧਰ (ਕੁੰਦਨ, ਪੰਕਜ)- ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ 'ਚ ਸ਼ੇਰ ਸਿੰਘ ਕਾਲੋਨੀ ਨੇੜੇ ਨਹਿਰ ਦੇ ਪੁਲ 'ਤੇ ਸ਼ਰੇਆਮ ਸ਼ਰਾਬ ਪਿਆਈ ਜਾ ਰਹੀ ਹੈ। ਰਾਤ ਹੁੰਦਿਆਂ ਹੀ ਲੋਕ ਇੱਥੇ ਸ਼ਰਾਬ ਦਾ ਸੇਵਨ ਕਰਦੇ ਹੋਏ ਆਮ ਨਜ਼ਰ ਆਉਂਦੇ ਹਨ। ਥੋੜੀ ਦੂਰੀ 'ਤੇ ਬਸਤੀ ਬਾਵਾ ਖੇਲ ਥਾਣਾ ਹੈ, ਇਸ ਦੇ ਬਾਵਜੂਦ ਇਸ ਠੇਕੇ ਦੇ ਬਾਹਰ ਹਰ ਰੋਜ਼ ਸ਼ਰਾਬ ਦੀ ਖਪਤ ਇਸੇ ਤਰ੍ਹਾਂ ਜਾਰੀ ਹੈ, ਜਿਸ ਕਾਰਨ ਇੱਥੇ ਕਿਸੇ ਵੀ ਸਮੇਂ ਕੋਈ ਵੀ ਲੜਾਈ ਹੋ ਸਕਦੀ ਹੈ। ਥਾਣਾ ਬਸਤੀ ਬਾਵਾ ਖੇਲ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਸ਼ਰਾਬ ਦੇ ਠੇਕਿਆਂ ਦੇ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।