PM ਮੋਦੀ ਦੇ ਸਵਾਗਤ ''ਚ ਕੇਵਲ ਸਿੰਘ ਢਿੱਲੋਂ ਨੇ ਚਲਾਇਆ ਸਵੱਛਤਾ ਅਭਿਆਨ

Thursday, Jul 16, 2026 - 08:50 PM (IST)

PM ਮੋਦੀ ਦੇ ਸਵਾਗਤ ''ਚ ਕੇਵਲ ਸਿੰਘ ਢਿੱਲੋਂ ਨੇ ਚਲਾਇਆ ਸਵੱਛਤਾ ਅਭਿਆਨ

ਜਲੰਧਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਲਕੇ 17 ਜੁਲਾਈ ਪੰਜਾਬ ਆਮਦ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਦੋ ਰੋਜ਼ਾ ਸਵੱਛਤਾ ਅਭਿਆਨ ਚਲਾਇਆ ਗਿਆ। ਜਿਸ ਤਹਿਤ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਜਲੰਧਰ ਦੇ ਬਾਬਾ ਬੁੱਢਾ ਜੀ ਨਗਰ ਦੇ ਪਾਰਕ ਵਿੱਚ ਦਕੋਹਾ ਮੰਡਲ ਦੇ ਪ੍ਰਧਾਨ ਚੰਦਨ ਰਖੇਜਾ ਦੀ ਅਗਵਾਈ ਵਿੱਚ ਸਫ਼ਾਈ ਕੀਤੀ।

ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ  ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਪੰਜਾਬ ਵਿੱਚ ਸਵਾਗਤ ਪੂਰੇ ਧੂਮਧਾਮ ਨਾਲ ਕੀਤਾ ਜਾ ਰਿਹਾ ਹੈ। ਇਸ ਲਈ ਪੰਜਾਬ ਭਾਜਪਾ ਦੇ ਨਾਲ ਨਾਲ ਸਮੁੱਚੇ ਪੰਜਾਬੀ ਪੱਬਾਂ ਭਾਰ ਹਨ ਅਤੇ ਪਲਕਾਂ ਵਿਛਾ ਕੇ ਉਹਨਾਂ ਦਾ ਸਵਾਗਤ ਕਰਨਗੇ। 

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੀ ਆਮਦ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ ਸਵੱਛਤਾ ਅਭਿਆਨ 'ਚ ਰਹਿ ਗਿਆ ਹੈ। ਜਿਸ ਤਹਿਤ ਭਾਜਪਾ ਦੇ 620 ਮੰਡਲਾਂ ਵਿੱਚ ਕੁੱਲ 3100 ਤੋਂ ਵੱਧ ਥਾਵਾਂ 'ਤੇ ਸਫ਼ਾਈ ਮੁਹਿੰਮ ਚਲਾਈ ਗਈ। ਇਸ ਤਹਿਤ ਜਨਤਕ ਥਾਵਾਂ, ਪਾਰਕਾਂ, ਹਸਪਤਾਲਾਂ, ਮੰਦਰਾਂ ਆਦਿ ਵਿੱਚ ਸਫ਼ਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਭਰ ਵਿੱਚ ਸੁਵੱਛਤਾ ਦਾ ਅਭਿਆਨ ਚਲਾਇਆ, ਉਸ ਤੋਂ ਪ੍ਰੇਰਣਾ ਲੈ ਕੇ ਇਹ ਸਫ਼ਾਈ ਮੁਹਿੰਮ ਚਲਾਈ ਗਈ ਹੈ। ਸਾਡਾ ਮਕਸਦ ਪੂਰੇ ਦੇਸ਼ ਨੂੰ ਸਵੱਛ, ਸਾਫ਼ ਰੱਖਣਾ ਹੈ। ਇਸ ਲਈ ਆਪਣੇ ਆਲੇ ਦੁਆਲੇ, ਪਿੰਡ , ਸ਼ਹਿਰ ਨੂੰ ਸਾਫ਼ ਰੱਖਣ ਦੀ ਜਿੰਮੇਵਾਰੀ ਸਾਡੀ ਹੈ। 

ਇਸ ਦੇ ਨਾਲ ਹੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਨੂੰ ਵੱਡੇ ਵਿਕਾਸ ਪ੍ਰੋਜੈਕਟ ਦੇਣ ਆ ਰਹੇ ਹਨ।  ਜਿਸ ਤਹਿਤ ਜਿੱਥੇ ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰ ਦਾ ਬਣਾ ਕੇ ਵੱਡੀਆਂ ਸਹੂਲਤਾਂ ਦਿੱਤੀ ਸਹੂਲਤਾਂ ਹਨ, ਉੱਥੇ ਵੱਡੇ ਹਾਈਵੇਜ਼, ਪੀਜੀਆਈ ਵਿੱਚ ਸਿਹਤ ਸਹੂਲਤਾਂ ਦੇ ਉਦਘਾਟਨ ਵੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੂਰਾ ਦੇਸ਼ ਵਿਕਾਸ ਦੀ ਨਵੀਂ ਮੰਜ਼ਿਲ ਛੋਹ ਚੁੱਕਾ ਹੈ ਅਤੇ ਜਲਦ ਦੁਨੀਆਂ ਦਾ ਇੱਕ ਨੰਬਰ ਵਿਕਸਿਤ ਦੇਸ਼ ਬਣੇਗਾ। ਇਸ ਮੌਕੇ ਉਹਨਾਂ ਨਾਲ ਭਾਜਪਾ ਆਗੂ ਤੇ ਵਰਕਰ ਵੀ ਹਾਜ਼ਰ ਸਨ।


author

Inder Prajapati

Content Editor

Related News