ਜਲੰਧਰ ਜਿਮਖਾਨਾ ਚੋਣਾਂ ’ਚ ਦੋਵਾਂ ਗਰੁੱਪਾਂ ਵਿਚਾਲੇ ਸਿਰ-ਧੜ ਦੀ ਲੱਗੀ ਬਾਜ਼ੀ, ਐਕਟਿਵ ਹੋਏ ਸਮਰਥਕ
Thursday, Aug 27, 2026 - 01:08 PM (IST)
ਜਲੰਧਰ (ਖੁਰਾਣਾ)- ਜਿਮਖਾਨਾ ਕਲੱਬ ਚੋਣਾਂ ਵਿਚ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਅਜਿਹੇ ਵਿਚ ਅਚੀਵਰਜ਼ ਅਤੇ ਪ੍ਰੋਗਰੈਸਿਵ ਗਰੁੱਪ ਵਿਚਾਲੇ ਸਿਰ-ਧੜ ਦੀ ਬਾਜ਼ੀ ਲੱਗ ਗਈ ਹੈ। ਕੁੱਲ੍ਹ 23 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ 13 ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਤੱਕ ਇਸ ਵਾਰ ਜਿਮਖਾਨਾ ਕਲੱਬ ਚੋਣਾਂ ਇਕਤਰਫ਼ਾ ਹੋਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਸਨ ਪਰ ਉਸ ਤੋਂ ਬਾਅਦ ਤਸਵੀਰ ਹਰ ਦਿਨ ਬਦਲਦੀ ਨਜ਼ਰ ਆਈ। ਹੁਣ ਕੁਝ ਸੀਟਾਂ ’ਤੇ ਸਖ਼ਤ ਮੁਕਾਬਲਾ ਬਣਨ ਦੇ ਆਸਾਰ ਹਨ। ਇਸ ਕਾਰਨ ਦੋਵਾਂ ਗਰੁੱਪਾਂ ਦੇ ਸਮਰਥਕ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ ਅਤੇ ਡੋਰ-ਟੂ-ਡੋਰ ਪ੍ਰਚਾਰ ਦੇ ਨਾਲ-ਨਾਲ ਮੀਟਿੰਗਾਂ ਅਤੇ ਪਾਰਟੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਵੀ ਰੱਜ ਕੇ ਵਰਤੋਂ ਕੀਤੀ ਜਾ ਰਹੀ ਹੈ। ਕਲੱਬ ਮੈਂਬਰਾਂ ਦੇ ਵੱਖ-ਵੱਖ ਗਰੁੱਪਾਂ ਵਿਚ ਵੀ ਚੋਣਵੇਂ ਉਮੀਦਵਾਰਾਂ ਦੇ ਪੱਖ ਵਿਚ ਵੋਟ ਪਾਉਣ ਲਈ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹੁਣ ਸਭ ਦੀਆਂ ਨਜ਼ਰਾਂ 30 ਅਗਸਤ 'ਤੇ ਟਿਕੀਆਂ ਹਨ ਕਿ ਚੋਣ ਮੁਕਾਬਲੇ ਵਿਚ ਕਿਹੜਾ ਗਰੁੱਪ ਬਾਜ਼ੀ ਮਾਰਦਾ ਹੈ ਅਤੇ ਕਿਸ ਦੇ ਹਿੱਸੇ ਜਿੱਤ ਆਉਂਦੀ ਹੈ।
ਇਹ ਵੀ ਪੜ੍ਹੋ: ਰੱਖੜ ਪੁੰਨਿਆ 'ਤੇ ਵੱਡੀਆਂ ਕਾਨਫ਼ਰੰਸਾਂ! ਵਧੇਗਾ ਪੰਜਾਬ ਦਾ ਸਿਆਸੀ ਪਾਰਾ
ਅਚੀਵਰਜ਼ ਦਾ ਮੈਨੀਫੈਸਟੋ ਜਾਰੀ, ਮਾਡਰਨ ਅਤੇ ਮੈਂਬਰਜ਼ ਫ੍ਰੈਂਡਲੀ ਕਲੱਬ ਬਣਾਉਣ ਦਾ ਵਾਅਦਾ
ਅਚੀਵਰਜ਼ ਗਰੁੱਪ ਨੇ ਬੀਤੇ ਦਿਨ ਆਪਣਾ ਮੈਨੀਫੈਸਟੋ ਜਾਰੀ ਕਰਦਿਆਂ ਕਲੱਬ ਨੂੰ ਮਾਡਰਨ ਅਤੇ ਮੈਂਬਰਜ਼ ਫ੍ਰੈਂਡਲੀ ਬਣਾਉਣ ਦਾ ਵਾਅਦਾ ਕੀਤਾ ਹੈ। ਮੈਨੀਫੈਸਟੋ ਵਿਚ ਫੂਡ ਕੁਆਲਿਟੀ, ਕੁਆਂਟਿਟੀ ਅਤੇ ਸਰਵਿਸ ਨੂੰ ਬਿਹਤਰ ਬਣਾਉਣ, ਬਾਰ ਐਕਸਪੀਰੀਅੰਸ ਨੂੰ ਹੋਰ ਆਕਰਸ਼ਕ ਕਰਨ ਅਤੇ ਸਬਸਿਡਾਈਜ਼ਡ ਲਿਕਰ ਰੇਟ ਉਪਲੱਬਧ ਕਰਵਾਉਣ ਦਾ ਯਤਨ ਕਰਨ ਦੀ ਗੱਲ ਕਹੀ ਗਈ ਹੈ। ਸੀਨੀਅਰ ਸਿਟੀਜ਼ਨ ਤੋਹਫ਼ਾ ਸਕੀਮ ਦੀ ਉਮਰ 70 ਤੋਂ ਘਟਾ ਕੇ 65 ਸਾਲ ਕਰਨ, ਗ੍ਰੈਂਡਸਨ-ਗ੍ਰੈਂਡਡਾਟਰ ਨੂੰ ਮੈਂਬਰਸ਼ਿਪ ਟ੍ਰਾਂਸਫਰ ਦੀ ਸੁਵਿਧਾ ਲਈ ਯਤਨ ਕਰਨ ਅਤੇ ਰੈਗੂਲਰ ਮੈਡੀਕਲ ਕੈਂਪ ਲਗਾਉਣ ਦੀ ਤਜਵੀਜ਼ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਪੈ ਗਿਆ ਡਾਕਾ! 20 ਮਿੰਟਾਂ 'ਚ ਵੱਡਾ ਕਾਂਡ ਕਰਕੇ ਫਰਾਰ ਹੋਏ ਲੁਟੇਰੇ
ਸੀਨੀਅਰ ਸਿਟੀਜ਼ਨਾਂ ਲਈ ਡੈਡੀਕੇਟਿਡ ਵਾਕਿੰਗ ਟ੍ਰੈਕ, 70 ਪਲੱਸ ਮੈਂਬਰਾਂ ਲਈ ਵਿਸ਼ੇਸ਼ ਸੀਨੀਅਰ ਸਿਟੀਜ਼ਨ ਕਾਰਡ, ਯੋਗ ਸੀਨੀਅਰ ਮੈਂਬਰਾਂ ਲਈ ਫ੍ਰੀ ਐਂਟਰੀ ਅਤੇ ਗਜ਼ੇਬੋ ਦੀ ਫ੍ਰੀ ਸੁਵਿਧਾ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਸਪੋਰਟਸ ਦੇ ਖੇਤਰ ਵਿਚ ਪਿਕਲਬਾਲ, ਪੈਡਲ ਅਤੇ ਬਾਕਸ ਕ੍ਰਿਕਟ ਦੇ ਰੇਟ ਸਬਸਿਡਾਈਜ਼ਡ ਕਰਨ, ਮਾਡਰਨ ਜਿੰਮ ਇਕੁਇਪਮੈਂਟ ਅਤੇ ਮਸ਼ੀਨਰੀ ਲਗਾਉਣ, ਕਵਰਡ ਅਤੇ ਮਾਡਰਨ ਸਵਿਮਿੰਗ ਪੂਲ ਤਿਆਰ ਕਰਨ ਅਤੇ ਸਕੁਐਸ਼, ਟੈਨਿਸ, ਸਵਿਮਿੰਗ ਆਦਿ ਸੁਵਿਧਾਵਾਂ ਲਈ ਮਲਟੀ-ਯੂਟਿਲਿਟੀ ਕਾਰਡ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ।
ਮੈਨੀਫੈਸਟੋ ਵਿਚ ਪਹਿਲੀ ਵਾਰ ਸਰਵਿਸ ਟੂ ਮੈਨਕਾਈਂਡ ਤਹਿਤ ਆਰਗਨ ਡੋਨੇਸ਼ਨ ਇਨੀਸ਼ੀਏਟਿਵ ਸ਼ੁਰੂ ਕਰਨ ਦੀ ਵੀ ਤਜਵੀਜ਼ ਹੈ। ਇਸ ਲਈ ਸੋਸ਼ਲ ਸਰਵਿਸ ਅਤੇ ਆਰਗਨ ਡੋਨੇਸ਼ਨ ਪੋਰਟਫੋਲੀਓ ਬਣਾਇਆ ਜਾਵੇਗਾ ਅਤੇ ਜ਼ਰੂਰਤ ਦੇ ਸਮੇਂ ਪਰਿਵਾਰਾਂ ਨੂੰ ਸੰਵੇਦਨਸ਼ੀਲਤਾ ਨਾਲ ਆਰਗਨ ਡੋਨੇਸ਼ਨ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਕਲੱਬ ਦੀ ਫਾਈਨਾਂਸ਼ੀਅਲ ਟ੍ਰਾਂਸਪੇਰੈਂਸੀ ਐਂਡ ਅਕਾਊਂਟੇਬਿਲਟੀ ਮਜ਼ਬੂਤ ਕਰਨ, ਸਹੀ ਬਜਟਿੰਗ, ਪ੍ਰਾਜੈਕਟ ਕਾਸਟਿੰਗ ਅਤੇ ਸਮੇਂ-ਸਮੇਂ ’ਤੇ ਫਾਈਨਾਂਸ਼ੀਅਲ ਰੀਵਿਊ ਕਰਨ ਦਾ ਵਾਅਦਾ ਕੀਤਾ ਗਿਆ ਹੈ। ਹਰ ਸਾਲ 12 ਮਹੀਨਿਆਂ ਦਾ ਡਿਵੈਲਪਮੈਂਟ ਪਲਾਨ, ਮੈਂਬਰਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਲਈ ਗ੍ਰੀਵਾਂਸ ਐਂਡ ਸੁਜੈਸ਼ਨ ਸਿਸਟਮ ਅਤੇ ਡਿਜੀਟਲ ਜਿਮਖਾਨਾ ਤਹਿਤ ਬੁਕਿੰਗ, ਪੇਮੈਂਟ, ਸਪੋਰਟਸ ਸਲਾਟ, ਈਵੈਂਟਸ, ਫੀਡਬੈਕ ਅਤੇ ਸ਼ਿਕਾਇਤਾਂ ਦੀ ਆਨਲਾਈਨ ਸੁਵਿਧਾ ਦੇਣ ਦੀ ਗੱਲ ਕਹੀ ਗਈ ਹੈ। ਬਿਨਾਂ ਮੈਂਬਰਾਂ ’ਤੇ ਆਰਥਿਕ ਬੋਝ ਪਾਏ ਵਿਕਾਸ ਕਾਰਜ ਕਰਨ, ਫੂਡ, ਲਿਕਰ, ਹਾਊਸਕੀਪਿੰਗ, ਮੇਨਟੇਨੈਂਸ ਅਤੇ ਸਪੋਰਟਸ ਇਕੁਇਪਮੈਂਟ ਆਦਿ ਲਈ ਟ੍ਰਾਂਸਪੇਰੈਂਟ ਵੈਂਡਰ ਅਤੇ ਪ੍ਰੋਕਿਓਰਮੈਂਟ ਮੈਨੇਜਮੈਂਟ ਲਾਗੂ ਕਰਨ ਦੀ ਤਜਵੀਜ਼ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੁਲਸ ਦੀ ਰੇਡ! ਇਤਰਾਜ਼ਯੋਗ ਹਾਲਾਤ 'ਚ ਫੜੇ ਮੁੰਡੇ-ਕੁੜੀਆਂ
ਇਸ ਦੇ ਨਾਲ ਬੱਚਿਆਂ, ਨੌਜਵਾਨਾਂ, ਲੇਡੀਜ਼ ਅਤੇ ਸੀਨੀਅਰ ਸਿਟੀਜ਼ਨਾਂ ਲਈ ਫੈਮਿਲੀ-ਸੈਂਟ੍ਰਿਕ ਅਤੇ ਸਪੋਰਟਸ ਡਿਵੈੱਲਪਮੈਂਟ ਪ੍ਰੋਗਰਾਮ, ਕੋਚਿੰਗ, ਟੂਰਨਾਮੈਂਟ ਅਤੇ ਈਵੈਂਟਸ ਆਯੋਜਿਤ ਕਰਨ ਅਤੇ ਕਲੱਬ ਨੂੰ ਗ੍ਰੀਨ ਐਂਡ ਸਸਟੇਨੇਬਲ ਜਿਮਖਾਨਾ ਬਣਾਉਣ ਲਈ ਰੇਨ ਵਾਟਰ ਹਾਰਵੈਸਟਿੰਗ, ਵਾਟਰ ਕੰਜ਼ਰਵੇਸ਼ਨ, ਵੇਸਟ ਮੈਨੇਜਮੈਂਟ ਅਤੇ ਗ੍ਰੀਨ ਕਵਰ ਵਧਾਉਣ ਦੀ ਯੋਜਨਾ ਰੱਖੀ ਗਈ ਹੈ। ਮੈਨੀਫੈਸਟੋ ਵਿਚ ਨਿਯਮਿਤ ‘ਮੀਟ ਦਿ ਸੈਕ੍ਰੇਟਰੀ’ ਪ੍ਰੋਗਰਾਮ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ।
ਪ੍ਰੋਗਰੈਸਿਵ ਗਰੁੱਪ ਨੂੰ ਖੜ੍ਹਾ ਕਰਨ ਵਿਚ ਦਲਜੀਤ ਛਾਬੜਾ ਦੀ ਭੂਮਿਕਾ ਅਹਿਮ
ਜਿਮਖਾਨਾ ਕਲੱਬ ਦੀਆਂ ਪਿਛਲੀਆਂ ਦੋ ਚੋਣਾਂ ਵਿਚ ਪ੍ਰੋਗਰੈਸਿਵ ਗਰੁੱਪ ਨੇ ਅਚੀਵਰਜ਼ ਨੂੰ ਕਰਾਰੀ ਹਾਰ ਦੇ ਕੇ ਸੈਕ੍ਰੇਟਰੀ ਅਹੁਦੇ ’ਤੇ ਕਬਜ਼ਾ ਕੀਤਾ ਸੀ ਪਰ ਇਸ ਵਾਰ ਚੋਣ ਸ਼ੋਰ ਸ਼ੁਰੂ ਹੁੰਦਿਆਂ ਹੀ ਚਰਚਾ ਹੋਣ ਲੱਗੀ ਕਿ ਪ੍ਰੋਗਰੈਸਿਵ ਗਰੁੱਪ ਨੇ ਅਚੀਵਰਜ਼ ਅੱਗੇ ਸਰੰਡਰ ਕਰ ਦਿੱਤਾ ਹੈ। ਇਸੇ ਵਿਚਾਲੇ ਅਚੀਵਰਜ਼ ਨੇ ਆਪਣੇ ਚਾਰ ਮੁੱਖ ਉਮੀਦਵਾਰਾਂ ਵਾਲੀ ਟੀਮ ਪਹਿਲਾਂ ਹੀ ਐਲਾਨ ਕਰ ਦਿੱਤੀ। ਪ੍ਰੋਗਰੈਸਿਵ ਦੇ ਕੁਝ ਸੰਸਥਾਪਕਾਂ ਨੇ ਵੀ ਇਸ ਟੀਮ ਨੂੰ ਸਮਰਥਨ ਦੇ ਕੇ ਚੋਣ ਤੋਂ ਹਟਣ ਦਾ ਫੈਸਲਾ ਕਰ ਲਿਆ ਸੀ।
ਇਹ ਵੀ ਪੜ੍ਹੋ:ਪੰਜਾਬ: ਮੈਡੀਕਲ ਦੇ 4 ਵਿਦਿਆਰਥੀਆਂ ਨਾਲ ਵਾਪਰਿਆ ਵੱਡਾ ਹਾਦਸਾ! ਇਕ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਇਸ ਨਾਲ ਪ੍ਰੋਗਰੈਸਿਵ ਗਰੁੱਪ ਦੀ ਕਾਫ਼ੀ ਆਲੋਚਨਾ ਹੋਈ ਅਤੇ ਕਲੱਬ ਮੈਂਬਰਾਂ ਵਿਚ ਇਹ ਸੁਨੇਹਾ ਜਾਣ ਲੱਗਾ ਕਿ ਅੰਦਰ ਹੀ ਅੰਦਰ ਮੈਂਬਰਾਂ ਦੇ ਲੋਕਤੰਤਰੀ ਅਧਿਕਾਰਾਂ ਦਾ ਹਨਨ ਹੋ ਰਿਹਾ ਹੈ। ਪ੍ਰੋਗਰੈਸਿਵ ਗਰੁੱਪ ਨੂੰ ਦੁਬਾਰਾ ਐਕਟਿਵ ਕਰਨ ਦੇ ਕਈ ਯਤਨ ਹੋਏ ਪਰ ਉਹ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੇ। ਇਨ੍ਹਾਂ ਉਲਟ ਹਾਲਾਤ ਵਿਚ ਕਲੱਬ ਦੇ ਸਾਬਕਾ ਸੈਕ੍ਰੇਟਰੀ ਐਡਵੋਕੇਟ ਦਲਜੀਤ ਸਿੰਘ ਛਾਬੜਾ ਨੇ ਮੋਰਚਾ ਸੰਭਾਲੀ ਰੱਖਿਆ।
ਸੈਕ੍ਰੇਟਰੀ, ਜੁਆਇੰਟ ਸੈਕ੍ਰੇਟਰੀ ਅਤੇ ਕੈਸ਼ੀਅਰ ਪੋਸਟ ਦੇ ਉਮੀਦਵਾਰਾਂ ਨੂੰ ਲੈ ਕੇ ਕਈ ਮੁਸ਼ਕਲਾਂ ਆਈਆਂ ਪਰ ਛਾਬੜਾ ਨੇ ਹਾਰ ਨਹੀਂ ਮੰਨੀ ਅਤੇ ਖਾਲੀ ਪਈਆਂ ਪੋਸਟਾਂ ’ਤੇ ਉਮੀਦਵਾਰ ਖੜ੍ਹੇ ਕਰ ਕੇ ਪ੍ਰੋਗਰੈਸਿਵ ਗਰੁੱਪ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ। ਉਨ੍ਹਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਪ੍ਰੋਗਰੈਸਿਵ ਗਰੁੱਪ ਚੋਣ ਮੈਦਾਨ ਵਿਚ ਡਟਿਆ ਹੋਇਆ ਹੈ ਅਤੇ ਕੁਝ ਅਹੁਦਿਆਂ ’ਤੇ ਸਖਤ ਮੁਕਾਬਲੇ ਦੇ ਸੰਕੇਤ ਵੀ ਮਿਲ ਰਹੇ ਹਨ।
ਹੁਣ ਵੀ ਐਡਵੋਕੇਟ ਛਾਬੜਾ ਗਰੁੱਪ ਦੀ ਕਮਾਨ ਸੰਭਾਲ ਰਹੇ ਹਨ। ਪ੍ਰੋਗਰੈਸਿਵ ਦੇ ਕਈ ਸਮਰਥਕ ਵੀ ਉਨ੍ਹਾਂ ਨੂੰ ਖੁੱਲ੍ਹ ਕੇ ਅਤੇ ਅੰਦਰਖਾਤੇ ਸਮਰਥਨ ਦੇਣ ਲੱਗੇ ਹਨ।
ਸੀ. ਏ. ਰਾਜੀਵ ਬਾਂਸਲ ਨੇ ਕਲੱਬ ਵਿਚ ਹਰ ਜ਼ਿੰਮੇਵਾਰੀ ਨਿਭਾਈ
ਐਗਜ਼ੀਕਿਊਟਿਵ ਪੋਸਟ ਦੇ ਉਮੀਦਵਾਰ ਸੀ. ਏ. ਰਾਜੀਵ ਬਾਂਸਲ ਨੇ ਆਪਣੇ ਪਿਛਲੇ ਕਾਰਜਕਾਲ ਦੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਦਿਆਂ ਮੈਂਬਰਾਂ ਤੋਂ ਸਮਰਥਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਲੱਬ ਦੀ ਲਾਇਬ੍ਰੇਰੀ ਵਿਵਸਥਾ ਨੂੰ ਦਰੁੱਸਤ ਕਰਦਿਆਂ ਕਿਤਾਬਾਂ ਦੇ ਰਿਕਾਰਡ ਨੂੰ ਅਪਡੇਟ ਕਰਵਾਇਆ। ਨਾਲ ਹੀ, ਕਲੱਬ ’ਤੇ ਬਿਨਾਂ ਕੋਈ ਵਿੱਤੀ ਬੋਝ ਪਾਏ ਨਿੱਜੀ ਯਤਨਾਂ ਨਾਲ ਲਗਭਗ ਇਕ ਹਜ਼ਾਰ ਪੁਸਤਕਾਂ ਡੋਨੇਟ ਕਰਵਾਈਆਂ।
ਸਪੋਰਟਸ ਐਕਟੀਵਿਟੀਜ਼ ਨੂੰ ਬੜ੍ਹਾਵਾ ਦੇਣ ਦੇ ਮਕਸਦ ਨਾਲ ਉਨ੍ਹਾਂ 4 ਸਫਲ ਸਪੋਰਟਸ ਕਾਰਨੀਵਾਲ ਆਯੋਜਿਤ ਕਰਵਾਏ। ਕਾਰਡ ਰੂਮ ਦੀਆਂ ਜ਼ਰੂਰਤਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਅਤੇ ਹਾਰਟੀਕਲਚਰ ਚੇਅਰਮੈਨ ਪੋਸਟ ’ਤੇ ਜ਼ਿੰਮੇਵਾਰੀ ਸੰਭਾਲਦਿਆਂ ਕਲੱਬ ਦੀ ਬਿਊਟੀਫਿਕੇਸ਼ਨ ਵਿਚ ਅਹਿਮ ਭੂਮਿਕਾ ਨਿਭਾਈ।
ਪਰਿਵਾਰਕ ਪਿਛੋਕੜ ਦਾ ਜ਼ਿਕਰ ਕਰਦਿਆਂ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਦੀਵਾਨ ਜੀਵਨ ਸਿੰਘ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦੇ ਵਿੱਤ ਮੰਤਰੀ ਸਨ। ਪਿਤਾ ਸਵ. ਐਡਵੋਕੇਟ ਚਮਨ ਲਾਲ ਬਾਂਸਲ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ, ਜਦਕਿ ਵੱਡੇ ਭਰਾ ਐਡਵੋਕੇਟ ਸੰਜੀਵ ਬਾਂਸਲ ਵਰਤਮਾਨ ਵਿਚ ਸੈਕ੍ਰੇਟਰੀ ਹਨ। ਭਤੀਜੇ ਅੰਕੁਰ ਅਤੇ ਅਨੁਜ ਬੰਸਲ ਵੀ ਐਡਵੋਕੇਟ ਹਨ, ਜਦਕਿ ਬੇਟਾ ਅਭਿਸ਼ੇਕ ਬਾਂਸਲ ਸੀ. ਏ. ਅਤੇ ਐੱਨ. ਆਈ. ਆਰ. ਸੀ. ਜਲੰਧਰ ਦੇ ਚੇਅਰਮੈਨ ਰਹਿ ਚੁੱਕੇ ਹਨ। ਭਤੀਜੀ ਵਿਜਯੰਤਾ ਗੋਇਲ ਆਰੀਆ ਦਿੱਲੀ ਪੁਲਸ ਵਿਚ ਡੀ. ਆਈ. ਜੀ. ਅਤੇ ਜਵਾਈ ਦੇਵੇਂਦਰ ਆਰੀਆ ‘ਰਾਅ’ ਵਿਚ ਆਈ. ਜੀ. ਵਜੋਂ ਸੇਵਾ ਨਿਭਾਅ ਰਹੇ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਮੰਡੀ 'ਚ ਗੋਲ਼ੀਆਂ ਮਾਰ ਕਤਲ ਕੀਤੇ ਮਨਪ੍ਰੀਤ ਦੇ ਮਾਮਲੇ 'ਚ ਵੱਡੀ ਕਾਰਵਾਈ
ਅਮਿਤ ਕੁਕਰੇਜਾ ਨੂੰ ਵੱਖ-ਵੱਖ ਵਰਗਾਂ ਤੋਂ ਮਿਲ ਰਿਹਾ ਸਮਰਥਨ
ਅਚੀਵਰਜ਼ ਦੇ ਸੈਕ੍ਰੇਟਰੀ ਪੋਸਟ ਦੇ ਉਮੀਦਵਾਰ ਅਮਿਤ ਕੁਕਰੇਜਾ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਸਮਰਥਨ ਮਿਲ ਰਿਹਾ ਹੈ। ਅੱਜ ਉਨ੍ਹਾਂ ਨੇ ਕਲੱਬ ਦੇ ਸੀਨੀਅਰ ਮੈਂਬਰ ਐਡਵੋਕੇਟ ਕੇ. ਸੀ. ਗੁਪਤਾ, ਸੀ. ਏ. ਸਲਿਲ ਗੁਪਤਾ, ਸਾਕੇਤ ਮਲਹੋਤਰਾ ਸਮੇਤ ਹੋਰ ਪਤਵੰਤੇ ਮੈਂਬਰਾਂ ਨਾਲ ਰਾਬਤਾ ਕਾਇਮ ਕਰ ਕੇ ਆਪਣੇ ਅਤੇ ਗਰੁੱਪ ਲਈ ਸਮਰਥਨ ਮੰਗਿਆ। ਅਮਿਤ ਕੁਕਰੇਜਾ ਨੂੰ ਸਮਰਥਨ ਦੇਣ ਵਾਲਿਆਂ ਵਿਚ ਰਾਕੇਸ਼ ਰਾਠੌਰ, ਅਸ਼ੋਕ ਮਲਹੋਤਰਾ, ਪੰਕਜ ਕਪੂਰ, ਰਮੇਸ਼ ਬਹਿਲ, ਰਾਕੇਸ਼ ਝਾਂਜੀ, ਆਰ. ਕੇ. ਮਹਾਜਨ, ਪੰਕਜ ਸ਼ਰਮਾ, ਸੁਭਾਸ਼ ਨਾਕਰਾ, ਅਜੇ ਚਤਰਥ, ਸੁਰਿੰਦਰ ਭਾਂਬਰੀ, ਐਡਵੋਕੇਟ ਦਰਸ਼ਨ ਦਿਆਲ ਅਤੇ ਐਡਵੋਕੇਟ ਵੀ. ਕੇ. ਸਰੀਨ ਸ਼ਾਮਲ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਪੱਖ ਵਿਚ ਸਮਰਥਨ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਅਮਿਤ ਕੁਕਰੇਜਾ ਕਲੱਬ ਵਿਚ ਨਿਯਮਿਤ ਰੂਪ ਵਿਚ ਸਰਗਰਮ ਰਹਿੰਦੇ ਹਨ ਅਤੇ ਇਸ ਤੋਂ ਪਹਿਲਾਂ ਵੱਖ-ਵੱਖ ਅਹੁਦਿਆਂ ’ਤੇ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਅ ਚੁੱਕੇ ਹਨ। ਕਲੱਬ ਚੋਣਾਂ ਵਿਚ ਉਹ ਹਰ ਵਾਰ ਭਾਰੀ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰ ਚੁੱਕੇ ਹਨ, ਜਿਸ ਦਾ ਅਸਰ ਇਸ ਵਾਰ ਵੀ ਉਨ੍ਹਾਂ ਦੇ ਪ੍ਰਚਾਰ ਮੁਹਿੰਮ ਵਿਚ ਦੇਖਣ ਨੂੰ ਮਿਲ ਰਿਹਾ ਹੈ। ਅਮਿਤ ਕੁਕਰੇਜਾ ਖਿਡਾਰੀ ਹੋਣ ਦੇ ਨਾਲ-ਨਾਲ ਕਲੱਬ ਦੀਆਂ ਸਪੋਰਟਸ ਫੈਸਿਲਿਟੀਜ਼ ਵਿਚ ਵੀ ਚੰਗਾ ਖਾਸਾ ਜਨ ਆਧਾਰ ਰੱਖਦੇ ਹਨ। ਸਪੋਰਟਸ ਕਾਰੋਬਾਰੀ ਹੋਣ ਦੇ ਕਾਰਨ ਪੂਰੀ ਇੰਡਸਟਰੀ ਤੋਂ ਵੀ ਉਨ੍ਹਾਂ ਨੂੰ ਸਮਰਥਨ ਮਿਲ ਰਿਹਾ ਹੈ।
ਪ੍ਰਭਾਵਸ਼ਾਲੀ ਬੁਲਾਰੇ ਵਜੋਂ ਜਾਣੇ ਜਾਂਦੇ ਹਨ ਪ੍ਰੋਫੈਸਰ ਝਾਂਜੀ
ਐਗਜ਼ੀਕਿਊਟਿਵ ਪੋਸਟ ਲਈ ਚੋਣ ਲੜ ਰਹੇ ਪ੍ਰੋਫੈਸਰ ਵਿਪਨ ਝਾਂਜੀ ਕਲੱਬ ਵਿਚ ਇਕ ਪ੍ਰਭਾਵਸ਼ਾਲੀ ਬੁਲਾਰੇ ਵਜੋਂ ਆਪਣੀ ਵਿਸ਼ੇਸ਼ ਪਛਾਣ ਬਣਾ ਚੁੱਕੇ ਹਨ। ਪਿਛਲੀਆਂ ਲਗਾਤਾਰ ਕਈ ਚੋਣਾਂ ਵਿਚ ਨੰਬਰ ਵਨ ਰਹਿਣ ਕਾਰਨ ਉਹ ਕਲੱਬ ਮੈਂਬਰਾਂ ਵਿਚ ਪਹਿਲਾਂ ਤੋਂ ਹੀ ਖਾਸੇ ਲੋਕਪ੍ਰਿਯ ਹਨ। ਪ੍ਰੋਫੈਸਰ ਹੋਣ ਦੇ ਨਾਤੇ ਉਨ੍ਹਾਂ ਦੇ ਬੋਲਣ ਦਾ ਅੰਦਾਜ਼ ਅਤੇ ਸਮਾਰੋਹਾਂ, ਪ੍ਰੋਗਰਾਮਾਂ ਤੇ ਹੋਰ ਆਯੋਜਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਡਕਟ ਕਰਨ ਦੀ ਉਨ੍ਹਾਂ ਦੀ ਮੁਹਾਰਤ ਉਨ੍ਹਾਂ ਨੂੰ ਹੋਰ ਉਮੀਦਵਾਰਾਂ ਨਾਲੋਂ ਵੱਖਰੀ ਪਛਾਣ ਦਿੰਦੀ ਹੈ।
ਪ੍ਰੋਫੈਸਰ ਵਿਪਨ ਝਾਂਜੀ ਇਕ ਚੰਗੇ ਪ੍ਰਸ਼ਾਸਕ ਦੇ ਰੂਪ ਵਿਚ ਵੀ ਜਾਣੇ ਜਾਂਦੇ ਹਨ। ਕਲੱਬ ਦੇ ਵੱਖ-ਵੱਖ ਪ੍ਰਾਜੈਕਟਾਂ ਅਤੇ ਗਤੀਵਿਧੀਆਂ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਲੱਬ ਦੇ ਕੰਮਕਾਜ ਦੀ ਸਮਝ, ਮੈਂਬਰਾਂ ਨਾਲ ਬਿਹਤਰ ਤਾਲਮੇਲ ਅਤੇ ਪ੍ਰਸ਼ਾਸਨਿਕ ਸਮਰੱਥਾ ਕਾਰਨ ਉਨ੍ਹਾਂ ਨੂੰ ਇਸ ਚੋਣ ਵਿਚ ਵੀ ਚੰਗਾ ਖਾਸਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਕਲੱਬ ਦੀਆਂ ਗਤੀਵਿਧੀਆਂ ਵਿਚ ਲੰਬੇ ਸਮੇਂ ਤੋਂ ਸਰਗਰਮ ਭੂਮਿਕਾ ਨਿਭਾਉਣ ਅਤੇ ਆਪਣੀ ਪ੍ਰਭਾਵਸ਼ਾਲੀ ਕਾਰਜਸ਼ੈਲੀ ਦੇ ਕਾਰਨ ਉਹ ਐਗਜ਼ੀਕਿਊਟਿਵ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਹਨ।
ਇਹ ਵੀ ਪੜ੍ਹੋ: ਬਦਲੇਗਾ ਪੰਜਾਬ ਦਾ ਮੌਸਮ! 29 ਤਾਰੀਖ਼ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ
ਵਾਈਬ੍ਰੈਂਟ ਸੀਨੀਅਰਜ਼ ਨੇ ਅਚੀਵਰਜ਼ ਦੇ ਮੈਨੀਫੈਸਟੋ ’ਤੇ ਚੁੱਕੇ ਸਵਾਲ
ਵਾਈਬ੍ਰੈਂਟ ਸੀਨੀਅਰਜ਼ ਗਰੁੱਪ ਦੇ ਚੇਅਰਮੈਨ ਪੀ. ਪੀ. ਸਿੰਘ ਆਹਲੂਵਾਲੀਆ ਅਤੇ ਕਨਵੀਨਰ ਅਨਿਲ ਨਿਸ਼ਚਲ ਨੇ ਅਚੀਵਰਜ਼ ਗਰੁੱਪ ਦੇ ਮੈਨੀਫੈਸਟੋ ਵਿਚ ਸੀਨੀਅਰ ਮੈਂਬਰਾਂ ਲਈ ਕੀਤੇ ਗਏ ਵਾਅਦਿਆਂ ਨੂੰ ਮਹਿਜ਼ ਚੋਣ ਸਟੰਟ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਮੈਂਬਰਾਂ ਦੀਆਂ ਮੰਗਾਂ ਪਿਛਲੇ ਕਈ ਸਾਲਾਂ ਤੋਂ ਏ. ਜੀ. ਐੱਮ. ਸਮੇਤ ਕਲੱਬ ਦੇ ਵੱਖ-ਵੱਖ ਮੰਚਾਂ ’ਤੇ ਉਠਾਈਆਂ ਜਾਂਦੀਆਂ ਰਹੀਆਂ ਹਨ ਪਰ ਉਨ੍ਹਾਂ ’ਤੇ ਕੋਈ ਠੋਸ ਕਾਰਵਾਈ ਨਹੀਂ ਹੋਈ। ਹੁਣ ਚੋਣਾਂ ਦੇ ਸਮੇਂ ਨਵੀਆਂ ਰਿਆਇਤਾਂ ਦਾ ਐਲਾਨ ਕਰਨਾ ਸਿਰਫ਼ ਦਿਖਾਵਾ ਹੈ। ਸਰਕਾਰ ਅਨੁਸਾਰ 60 ਸਾਲ ਦੀ ਉਮਰ ਵਿਚ ਵਿਅਕਤੀ ਸੀਨੀਅਰ ਸਿਟੀਜ਼ਨ ਮੰਨਿਆ ਜਾਂਦਾ ਹੈ। ਅਜਿਹੇ ਵਿਚ ਜਿਮਖਾਨਾ ਕਲੱਬ ਵਿਚ 65 ਜਾਂ 70 ਸਾਲ ਦੀ ਵੱਖ-ਵੱਖ ਉਮਰ ਤੈਅ ਕਰ ਕੇ ਲਾਭ ਦੇਣਾ ਪੱਖਪਾਤੀ ਹੈ।
ਉਨ੍ਹਾਂ ਕਿਹਾ ਕਿ ਤੋਹਫ਼ਾ ਯੋਜਨਾ ਤਹਿਤ ਮੈਂਬਰਸ਼ਿਪ ਟ੍ਰਾਂਸਫਰ ਹੋਣ ਤੋਂ ਬਾਅਦ ਮਾਤਾ-ਪਿਤਾ ਦੇ ਰੂਪ ਵਿਚ ਪਛਾਣ ਪੱਤਰ ਜਾਰੀ ਕਰਨਾ, ਹੈਲਥਕੇਅਰ ਸੁਵਿਧਾਵਾਂ, ਮਜਬੂਰੀ ਵਿਚ ਮੈਂਬਰਸ਼ਿਪ ਸਰੰਡਰ ਕਰਨ ’ਤੇ ਉਚਿਤ ਲਾਭ ਅਤੇ 60 ਸਾਲ ਤੋਂ ਵੱਧ ਉਮਰ ਦੇ ਮੈਂਬਰਾਂ ਨੂੰ ਮਿਲਣ ਵਾਲੇ ਅਧਿਕਾਰ ਵਰਗੇ ਮੁੱਦੇ ਲੰਬੇ ਸਮੇਂ ਤੋਂ ਲਮਕ ਰਹੇ ਹਨ। ਉਨ੍ਹਾਂ ਸੀਨੀਅਰ ਮੈਂਬਰਾਂ ਨੂੰ ਕਲੱਬ ਦੀ ਐਗਜ਼ੀਕਿਊਟਿਵ ਬਾਡੀ ਅਤੇ ਵੱਖ-ਵੱਖ ਕਮੇਟੀਆਂ ਵਿਚ ਉੱਚਿਤ ਪ੍ਰਤੀਨਿਧਤਾ ਦੇਣ ਦੀ ਮੰਗ ਵੀ ਦੁਹਰਾਈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਕਲੱਬ ਦੀ ਨੀਂਹ ਮਜ਼ਬੂਤ ਕੀਤੀ ਅਤੇ ਇਸ ਦੀ ਵਿਰਾਸਤ ਬਣਾਈ, ਉਨ੍ਹਾਂ ਨੂੰ 60 ਸਾਲ ਦੀ ਉਮਰ ਤੋਂ ਸਨਮਾਨ ਅਤੇ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਹਨ, ਨਾ ਕਿ 65 ਜਾਂ 70 ਸਾਲ ਦੀ ਉਮਰ ’ਤੇ ਸ਼ਰਤਾਂ ਦੇ ਨਾਲ। ਵਾਈਬ੍ਰੈਂਟ ਸੀਨੀਅਰਜ਼ ਸਾਰੇ 60 ਪਲੱਸ ਮੈਂਬਰਾਂ ਲਈ ਸਮਾਨ ਅਧਿਕਾਰ ਅਤੇ ਸਨਮਾਨ ਦੀ ਮੰਗ ਕਰਦਾ ਹੈ।
ਇਹ ਵੀ ਪੜ੍ਹੋ: ਕਹਿਰ ਓ ਰੱਬਾ: ਪਲਾਂ 'ਚ ਉੱਜੜਿਆ ਘਰ! ਦੋਸਤਾਂ ਨਾਲ ਨਹਾਉਣ ਗਏ ਮੁੰਡੇ ਦੀ ਭਾਖੜਾ ਨਹਿਰ 'ਚ ਡੁੱਬਣ ਕਾਰਨ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
