ਜਲੰਧਰ ''ਚ ਇੰਟਰਸਟੇਟ ਡਰੱਗਸ ਸਿੰਡੀਕੇਟ ਦਾ ਪਰਦਾਫ਼ਾਸ਼, ਕੋਕੀਨ, ਆਈਸ ਤੇ ਨਾਜ਼ਾਇਜ਼ ਅਸਲੇ ਸਣੇ 2 ਮੁਲਜ਼ਮ ਗ੍ਰਿਫ਼ਤਾਰ

Saturday, Nov 15, 2025 - 05:10 PM (IST)

ਜਲੰਧਰ ''ਚ ਇੰਟਰਸਟੇਟ ਡਰੱਗਸ ਸਿੰਡੀਕੇਟ ਦਾ ਪਰਦਾਫ਼ਾਸ਼, ਕੋਕੀਨ, ਆਈਸ ਤੇ ਨਾਜ਼ਾਇਜ਼ ਅਸਲੇ ਸਣੇ 2 ਮੁਲਜ਼ਮ ਗ੍ਰਿਫ਼ਤਾਰ

ਜਲੰਧਰ (ਪੰਕਜ, ਕੁੰਦਨ)- ਕਮਿਸ਼ਨਰੇਟ ਪੁਲਸ ਜਲੰਧਰ ਨੇ ਇੰਟਰਸਟੇਟ ਡਰੱਗ ਨੈਟਵਰਕ ਵਿੱਚ ਸ਼ਾਮਲ 02 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਕਮਰਸ਼ੀਅਲ ਮਾਤਰਾ ਵਿੱਚ 205 ਗ੍ਰਾਮ ਕੋਕੀਨ, 02 ਕਿਲੋਗ੍ਰਾਮ ਚਰਸ, 20 ਗ੍ਰਾਮ ਆਈਸ, 22 ਗ੍ਰਾਮ LSD ਗੋਲ਼ੀਆਂ, 02 ਨਜਾਇਜ਼ ਅਸਲੇ ਅਤੇ 05 ਜ਼ਿੰਦਾ ਰੌਂਦ ਬਰਾਮਦ ਕਰਦਿਆਂ ਵੱਡੀ ਕਾਰਵਾਈ ਅੰਜਾਮ ਦਿੱਤੀ ਹੈ। ਪੁਲਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਹ ਕਾਰਵਾਈ ਮਨਪ੍ਰੀਤ ਸਿੰਘ ਢਿੱਲੋਂ (DCP/Inv), ਜਯੰਤ ਪੁਰੀ (ADCP/Inv) ਅਤੇ ਸ੍ਰੀ ਅਮਰਬੀਰ ਸਿੰਘ (ACP) ਦੀ ਨਿਗਰਾਨੀ ਹੇਠ INSP ਸੁਰਿੰਦਰ ਕੁਮਾਰ ਇੰਚਾਰਜ CIA-Staff ਜਲੰਧਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ।

ਇਹ ਵੀ ਪੜ੍ਹੋ:  ਪੰਜਾਬ ਦੇ ਇਸ ਇਲਾਕੇ 'ਚ ਫਾਇਰਿੰਗ! ਇਕ ਨੌਜਵਾਨ ਦੀ ਮੌਤ, ਪਿਆ ਚੀਕ-ਚਿਹਾੜਾ

PunjabKesari

ਉਨ੍ਹਾਂ ਦੱਸਿਆ ਕਿ ਮਿਤੀ 14 ਨਵੰਬਰ ਨੂੰ CIA Staff ਜਲੰਧਰ ਦੀ ਟੀਮ ਨਸ਼ਾ ਸਮੱਗਲਰਾਂ ਸਬੰਧੀ ਤਲਾਸ਼ ਮੁਹਿੰਮ ਦੌਰਾਨ ਸਰਵਿਸ ਲੇਨ ਨੇੜੇ ਮੰਦਾਕਨੀ ਫਾਰਮ, ਜੀ. ਟੀ. ਰੋਡ ਫਗਵਾੜਾ ਜਲੰਧਰ ‘ਤੇ ਮੌਜੂਦ ਸੀ। ਇਸ ਦੌਰਾਨ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ ਗਿਆ, ਜਿਸ ਨੇ ਆਪਣਾ ਨਾਮ ਸਾਗਰ ਬੱਬਰ, ਪੁੱਤਰ ਲੇਟ ਪ੍ਰਦੀਪ ਬੱਬਰ, ਵਾਸੀ ਦਸ਼ਮੇਸ਼ ਨਗਰ, ਮਾਡਲ ਹਾਊਸ ਜਲੰਧਰ ਦੱਸਿਆ। ਦੋਸ਼ੀ ਕੋਲੋਂ ਕੁੱਲ੍ਹ 200 ਗ੍ਰਾਮ ਕੋਕੀਨ, 02 ਕਿਲੋਗ੍ਰਾਮ ਚਰਸ, 20 ਗ੍ਰਾਮ ਆਈਸ, 22 ਗ੍ਰਾਮ LSD ਗੋਲ਼ੀਆਂ ਅਤੇ 01 ਪਿਸਤੌਲ .32 ਬੋਰ ਬਰਾਮਦ ਕੀਤੇ ਗਏ। ਦੌਰਾਨੇ ਕਾਰਵਾਈ ਉਸ ਦੇ ਸਾਥੀ ਧਰਮਾਂਸ਼ੂ ਉਰਫ਼ ਲਵ, ਪੁੱਤਰ ਮਨੋਜ ਕੁਮਾਰ, ਵਾਸੀ ਬਸਤੀ ਸ਼ੇਖ, ਜਲੰਧਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਸ ਤੋਂ 05 ਗ੍ਰਾਮ ਕੋਕੀਨ ਅਤੇ 01 ਰਿਵਾਲਵਰ .32 ਬੋਰ ਸਮੇਤ 05 ਜ਼ਿੰਦਾ ਰੌਂਦ ਮਿਲੇ। 

ਇਹ ਵੀ ਪੜ੍ਹੋ: ਜਲੰਧਰ ਦੀ ਆਬੋ ਹਵਾ ਹੋਈ ਜ਼ਹਿਰੀਲੀ! ਵੱਧਣ ਲੱਗੀਆਂ ਗੰਭੀਰ ਬੀਮਾਰੀਆਂ, ਇੰਝ ਕਰੋ ਬਚਾਅ

ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 329 ਮਿਤੀ 14 ਨਵੰਬਰ ਅਧੀਨ ਧਾਰਾ 21, 61, 85 NDPS Act ਵਾਧਾ ਜੁਰਮ 20,22,29 NDPS ACT ਅਤੇ 25-54-59 Arms Act ਥਾਣਾ ਰਾਮਾ ਮੰਡੀ ਵਿਖੇ ਦਰਜ ਕੀਤਾ ਗਿਆ ਹੈ।  ਦੋਸ਼ੀ ਸਾਗਰ ਬੱਬਰ ਖ਼ਿਲਾਫ਼ NDPS Act ਅਧੀਨ ਸੁੰਦਰ ਨਗਰ (ਹਿਮਾਚਲ ਪ੍ਰਦੇਸ਼) ਅਤੇ ਖਰੜ (ਮੋਹਾਲੀ) ਵਿੱਚ 02 ਮੁਕੱਦਮੇ ਪਹਿਲਾਂ ਤੋਂ ਦਰਜ ਹਨ, ਜਦਕਿ ਧਰਮਾਂਸ਼ੂ ਉਰਫ ਲਵ ਖ਼ਿਲਾਫ਼ ਵੀ ਥਾਣਾ ਕੁਰਾਲੀ, ਮੋਹਾਲੀ ਵਿੱਚ NDPS Act ਦਾ ਮੁਕੱਦਮਾ ਦਰਜ ਹੈ। ਗ੍ਰਿਫ਼ਤਾਰ ਦੋਸ਼ੀ ਪੁਲਸ ਰਿਮਾਂਡ ‘ਤੇ ਹਨ ਅਤੇ ਪੁੱਛਗਿੱਛ ਜਾਰੀ ਹੈ, ਤਾਂ ਜੋ ਉਨ੍ਹਾਂ ਦੇ ਫੋਰਵਰਡ ਅਤੇ ਬੈਕਵਰਡ ਲਿੰਕੇਜ਼ ਦੀ ਪੂਰੀ ਜਾਣਕਾਰੀ ਮਿਲ ਕੇ ਇਸ ਪੂਰੇ ਡਰੱਗ ਨੈੱਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਪੰਜਾਬ 'ਚ 5 ਦਿਨ ਅਹਿਮ! 15 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਪੜ੍ਹੋ Latest ਅਪਡੇਟ


author

shivani attri

Content Editor

Related News