ਐੱਚ. ਡੀ. ਐੱਫ. ਸੀ. ਬੈਂਕ ਦੇ ‘ਪਰਿਵਰਤਨ’ ਤੋਂ ਪੰਜਾਬ ’ਚ 37 ਲੱਖ ਤੋਂ ਵਧੇਰੇ ਲੋਕਾਂ ਨੂੰ ਮਿਲਿਆ ਲਾਭ

Tuesday, Aug 25, 2026 - 08:21 PM (IST)

ਐੱਚ. ਡੀ. ਐੱਫ. ਸੀ. ਬੈਂਕ ਦੇ ‘ਪਰਿਵਰਤਨ’ ਤੋਂ ਪੰਜਾਬ ’ਚ 37 ਲੱਖ ਤੋਂ ਵਧੇਰੇ ਲੋਕਾਂ ਨੂੰ ਮਿਲਿਆ ਲਾਭ

ਜਲੰਧਰ,  (ਵਿਸ਼ੇਸ਼)- ਐੱਚ. ਡੀ. ਐੱਫ. ਸੀ. ਬੈਂਕ ਦੇ ਸੀ. ਐੱਸ. ਆਰ. ਪ੍ਰੋਗਰਾਮ ‘ਪਰਿਵਰਤਨ’ ਨੇ ਪੰਜਾਬ ’ਚ ਹੁਣ ਤੱਕ 37 ਲੱਖ ਤੋਂ ਵਧੇਰੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਸਾਲ 2015 ਤੋਂ ਸੂਬੇ ’ਚ ਸਰਗਰਮ ਇਹ ਪ੍ਰੋਗਰਾਮ ਪੰਜਾਬ ਦੇ 23 ’ਚੋਂ 21 ਜ਼ਿਲਿਆਂ ’ਚ ਵੱਖ-ਵੱਖ ਵਿਕਾਸ ਪ੍ਰਾਜੈਕਟ ਚਲਾ ਰਿਹਾ ਹੈ। ਇਨ੍ਹਾਂ ’ਚ ਫਿਰੋਜ਼ਪੁਰ ਅਤੇ ਮੋਗਾ ਦੇ ਖਾਹਿਸ਼ੀ ਜ਼ਿਲਿਆਂ ਦੇ ਨਾਲ ਦੋ ਖਾਹਿਸ਼ੀ ਬਲਾਕ ਵੀ ਸ਼ਾਮਲ ਹਨ।
‘ਪਰਿਵਰਤਨ’ ਪ੍ਰੋਗਰਾਮ ਹੇਠ ਪੇਂਡੂ ਵਿਕਾਸ, ਸਿੱਖਿਆ, ਹੁਨਰ ਸਿਖਲਾਈ ਅਤੇ ਰੋਜ਼ਗਾਰ, ਸਿਹਤ ਅਤੇ ਸਫਾਈ, ਵਿੱਤੀ ਸਾਖਰਤਾ ਅਤੇ ਸਮਾਵੇਸ਼ਨ ਦੇ ਨਾਲ-ਨਾਲ ਕੁਦਰਤੀ ਸਰੋਤ ਪ੍ਰਬੰਧਨ ਨੂੰ ਪ੍ਰਮੁੱਖ ਖੇਤਰ ਬਣਾਇਆ ਗਿਆ ਹੈ। ਪ੍ਰੋਗਰਾਮ ਦਾ ਮਕਸਦ ਸਥਾਨਕ ਲੋੜਾਂ ਦੇ ਅਨੁਕੂਲ ਵਿਕਾਸ ਯੋਜਨਾਵਾਂ ਦੇ ਮਾਧਿਅਮ ਨਾਲ ਪੇਂਡੂ ਭਾਈਚਾਰਿਆਂ ਨੂੰ ਮਜ਼ਬੂਤ ਕਰਨਾ ਹੈ।

ਕਿਸਾਨਾਂ ਅਤੇ ਪਿੰਡਾਂ ’ਤੇ ਫੋਕਸ

ਮੋਗਾ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਪਟਿਆਲਾ ’ਚ ਗ੍ਰਾਮੀਣ ਵਿਕਾਸ ਪ੍ਰਾਜੈਕਟਾਂ ਤਹਿਤ ਕਿਸਾਨਾਂ ਨੂੰ ਸੂਖਮ ਸਿੰਚਾਈ, ਮਿੱਟੀ ਸਿਹਤ ਸਿਖਲਾਈ, ਮਸ਼ੀਨਰੀ ਬੈਂਕ, ਕਸਟਮ ਹਾਇਰਿੰਗ ਸੈਂਟਰ ਅਤੇ ਤਕਨੀਕੀ ਸਿਖਲਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ। ਪਿੰਡਾਂ ’ਚ ਸੋਲਰ ਊਰਜਾ ਆਧਾਰਿਤ ਵਾਟਰ ਟ੍ਰੀਟਮੈਂਟ, ਸਟ੍ਰੀਟ ਲਾਈਟ, ਕੋਲਡ ਸਟੋਰੇਜ ਅਤੇ ਕੂੜਾ ਪ੍ਰਬੰਧਨ ਵਰਗੀਆਂ ਸਹੂਲਤਾਂ ਵੀ ਵਿਕਸਤ ਕੀਤੀਆਂ ਜਾ ਰਹੀਆਂ ਹਨ।

ਸਿੱਖਿਆ ਅਤੇ ਰੋਜ਼ਗਾਰ ਨੂੰ ਹੱਲਾਸ਼ੇਰੀ

ਅੰਮ੍ਰਿਤਸਰ, ਫਰੀਦਕੋਟ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਪਠਾਨਕੋਟ ’ਚ ਸਕੂਲਾਂ ਦੇ ਆਧੁਨਿਕੀਕਰਨ ’ਤੇ ਕੰਮ ਕੀਤਾ ਗਿਆ ਹੈ। 13 ਤੋਂ ਵਧੇਰੇ ਜ਼ਿਲਿਆਂ ’ਚ ਡਿਜੀਟਲ ਸਿੱਖਿਆ ਪ੍ਰੋਗਰਾਮ ਤਹਿਤ ਆਈ. ਸੀ. ਟੀ. ਪ੍ਰਯੋਗਸ਼ਾਲਾਵਾਂ, ਸਮਾਰਟ ਕਲਾਸਾਂ ਅਤੇ ਵਿਗਿਆਨ-ਤਕਨੀਕ ਆਧਾਰਿਤ ਸਿਖਲਾਈ ਸਹੂਲਤਾਂ ਵਿਕਸਤ ਕੀਤੀਆਂ ਗਈਆਂ ਹਨ, ਜਿਸ ਨਾਲ ਲੱਗਭਗ 10,500 ਵਿਦਿਆਰਥੀਆਂ ਨੂੰ ਲਾਭ ਮਿਲਿਆ ਹੈ। ਮੋਹਾਲੀ ਅਤੇ ਲੁਧਿਆਣਾ ’ਚ ਨੌਜਵਾਨਾਂ ਨੂੰ ਬੈਂਕਿੰਗ, ਆਈ. ਟੀ., ਸਿਹਤ, ਪ੍ਰਚੂਨ ਅਤੇ ਮੀਡੀਆ ਖੇਤਰਾਂ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਉੱਥੇ ਹੀ, ਬਰਨਾਲਾ ਅਤੇ ਮੋਗਾ ’ਚ ‘ਪ੍ਰਾਜੈਕਟ ਸਤ੍ਰੀ’ ਰਾਹੀਂ ਮਹਿਲਾ ਕਿਸਾਨਾਂ ਨੂੰ ਸੰਗਠਿਤ ਕਰ ਕੇ ਉਨ੍ਹਾਂ ਦੀ ਆਮਦਨ ਦੇ ਮੌਕੇ ਵਧਾਏ ਜਾ ਰਹੇ ਹਨ।

ਸਿਹਤ ਅਤੇ ਵਾਤਾਵਰਣ ’ਤੇ ਵੀ ਜੋਰ

ਅੰਮ੍ਰਿਤਸਰ ’ਚ ਕੈਂਸਰ ਇਲਾਜ ਸਹੂਲਤਾਂ ਨੂੰ ਮਜ਼ਬੂਤ ਕੀਤਾ ਗਿਆ ਹੈ, ਜਦੋਂ ਕਿ ਮੋਗਾ ’ਚ ਮੋਬਾਈਲ ਮੈਡੀਕਲ ਯੂਨਿਟ ਅਤੇ ਪਠਾਨਕੋਟ ’ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਇਲਾਜ ਕੇਂਦਰ ਸੰਚਾਲਿਤ ਕੀਤੇ ਜਾ ਰਹੇ ਹਨ। ਸੰਗਰੂਰ ਅਤੇ ਲੁਧਿਆਣਾ ’ਚ ਫਸਲ ਰਿੰਦ-ਖੂੰਹਦ ਪ੍ਰਬੰਧਨ ਅਤੇ ਕਈ ਜ਼ਿਲਿਆਂ ’ਚ ਸੋਲਰ ਊਰਜਾ ਪ੍ਰਾਜੈਕਟਾਂ ਰਾਹੀਂ ਵਾਤਾਵਰਣ ਸੁਰੱਖਿਆ ’ਤੇ ਵੀ ਕੰਮ ਹੋ ਰਿਹਾ ਹੈ। ਐੱਚ. ਡੀ. ਐੱਫ. ਸੀ. ਬੈਂਕ ਨੇ ਮਾਲੀ ਸਾਲ 2025-26 ’ਚ ਪੂਰੇ ਦੇਸ਼ ’ਚ ਸੀ. ਐੱਸ. ਆਰ. ਸਰਗਰਮੀਆਂ ’ਤੇ 1,316 ਕਰੋੜ ਰੁਪਏ ਖਰਚ ਕੀਤੇ।

‘ਪੰਜਾਬ ’ਚ ਬੈਂਕਿੰਗ ਸੇਵਾਵਾਂ ਦੀ ਇਕ ਵੱਡੀ ਰੇਂਜ ਦੇਣ ਲਈ ਸਮਰਪਿਤ’

ਐੱਚ. ਡੀ. ਐੱਫ. ਸੀ. ਬੈਂਕ ਦੀ ਸੀ. ਐੱਸ. ਆਰ. ਹੈੱਡ ਨੁਸਰਤ ਪਠਾਨ ਨੇ ਕਿਹਾ, “ਐੱਚ. ਡੀ. ਐੱਫ. ਸੀ. ਬੈਂਕ ’ਚ ਸਾਡਾ ਮੰਨਣਾ ਹੈ ਕਿ ਸੀ. ਐੱਸ. ਆਰ. ਇਕੋ ਜਿਹਾ ਤਰੀਕਾ ਨਹੀਂ ਹੈ ਜੋ ਸਭ ਲਈ ਹੋਵੇ। ‘ਪਰਿਵਰਤਨ’ ਰਾਹੀਂ ਅਸੀਂ ਲੋੜ ਦੇ ਹਿਸਾਬ ਨਾਲ ਅਜਿਹੇ ਕੰਮ ਕਰਦੇ ਹਾਂ ਜੋ ਹਰ ਇਲਾਕੇ ਦੀਆਂ ਖਾਸ ਚੁਣੌਤੀਆਂ ਦਾ ਜਵਾਬ ਦਿੰਦੇ ਹਨ।” ਐੱਚ. ਡੀ. ਐੱਫ. ਸੀ. ਬੈਂਕ ਦੇ ਪੰਜਾਬ ਬ੍ਰਾਂਚ ਬੈਂਕਿੰਗ ਹੈੱਡ ਦਿਨੇਸ਼ ਲੂਥਰਾ ਨੇ ਕਿਹਾ, “ਅਸੀਂ ਪੂਰੇ ਪੰਜਾਬ ’ਚ ਬੈਂਕਿੰਗ ਸੇਵਾਵਾਂ ਦੀ ਇਕ ਵੱਡੀ ਰੇਂਜ ਦੇਣ ਲਈ ਸਮਰਪਿਤ ਹਾਂ ਤਾਂ ਜੋ ਸਭ ਨੂੰ ਆਸਾਨੀ ਹੋਵੇ। ਇਕ ਸਮਾਜਿਕ ਤੌਰ ’ਤੇ ਜ਼ਿੰਮੇਵਾਰ ਕਾਰਪੋਰੇਟ ਨਾਗਰਿਕ ਵਜੋਂ ਐੱਚ. ਡੀ. ਐੱਫ. ਸੀ. ਬੈਂਕ ਲੋਕਾਂ ਅਤੇ ਪਰਿਵਾਰਾਂ ’ਚ ਚੰਗਾ ਬਦਲਾਅ ਲਿਆਉਣ ’ਤੇ ਵੀ ਓਨਾ ਹੀ ਧਿਆਨ ਦੇ ਰਿਹਾ ਹੈ।”


author

Shubam Kumar

Content Editor

Related News