Disney+Hotstar ਦੀ ਸਬਸਕ੍ਰਿਪਸ਼ਨ ਬੰਦ ਕਰਨ ਦੇ ਬਦਲੇ ਮਾਰੀ ਲੱਖਾਂ ਦੀ ਠੱਗੀ, IT ਐਕਟ ਤਹਿਤ ਮਾਮਲਾ ਦਰਜ
Saturday, Mar 16, 2024 - 08:01 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਡਿਜ਼ਨੀ ਹੌਟਸਟਾਰ ਦੀ ਸਬਸਕ੍ਰਿਪਸ਼ਨ ਬੰਦ ਕਰਨ ਦੇ ਬਦਲੇ ਬੈਂਕ ਖਾਤਿਆਂ ’ਚੋਂ 2,40,444 ਰੁਪਏ ਦੀ ਰਕਮ ਧੋਖੇ ਨਾਲ ਟ੍ਰਾਂਸਫਰ ਕਰਨ ਵਾਲੇ ਅਣਪਛਾਤੇ ਮੁਲਜ਼ਮਾਂ ਖਿਲਾਫ ਪੁਲਸ ਨੇ ਧੋਖਾਦੇਹੀ ਅਤੇ ਆਈ.ਟੀ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਰਜਨ ਦੇਵ ਮਖੀਜਾ ਪੁੱਤਰ ਲੀਲਾ ਰਾਮ ਮਖੀਜਾ ਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ 13 ਦਸੰਬਰ 2023 ਨੂੰ ਡਿਜ਼ਨੀ ਹੌਟਸਟਾਰ ਦੀ ਸਬਸਕ੍ਰਿਪਸ਼ਨ ਲਈ ਉਸ ਦੇ ਖਾਤੇ ਵਿੱਚੋਂ 899 ਰੁਪਏ ਕੱਟ ਲਏ ਗਏ ਸਨ। ਉਹ ਉਕਤ ਸਬਸਕ੍ਰਿਪਸ਼ਨ ਬੰਦ ਕਰਨਾ ਚਾਹੁੰਦਾ ਸੀ। ਜਿਸ ਲਈ ਉਸ ਨੇ ਗੂਗਲ ’ਤੇ ਹੈਲਪਲਾਈਨ ਨੰਬਰ ਸਰਚ ਕੀਤਾ ਅਤੇ ਸਬਸਕ੍ਰਿਪਸ਼ਨ ਬੰਦ ਕਰਨ ਲਈ ਕਿਹਾ।
ਇਹ ਵੀ ਪੜ੍ਹੋ- ਇਨਸਾਨੀਅਤ ਦੀ ਮਿਸਾਲ: ਦੁਬਈ ਦੀ ਜੇਲ੍ਹ 'ਚ ਸਜ਼ਾ ਕੱਟ ਰਹੇ ਨੌਜਵਾਨ ਨੂੰ ਪਿੰਡ ਵਾਸੀਆਂ ਨੇ 50 ਲੱਖ ਦੇ ਕੇ ਛੁਡਵਾਇਆ
ਇਸ ਤੋਂ ਬਾਅਦ ਉਸ ਨੂੰ ਕਿਸੇ ਹੋਰ ਨੰਬਰ ਤੋਂ ਕਾਲ ਆਈ ਤਾਂ ਉਕਤ ਕਾਲਰ ਨੇ ਬੜੀ ਚਲਾਕੀ ਨਾਲ ਉਸ ਦੇ ਵੱਖ-ਵੱਖ ਬੈਂਕ ਖਾਤਿਆਂ ’ਚੋਂ 2,40,444 ਰੁਪਏ ਕਢਵਾ ਲਏ। ਉਨ੍ਹਾਂ ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਉਕਤ ਮੁਲਜ਼ਮਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰ ਕੇ ਉਸਦੀ ਰਕਮ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ।
ਉਕਤ ਸ਼ਿਕਾਇਤ ਦੀ ਪੜਤਾਲ ਉਪਰੰਤ ਮਿਲੀ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਧੋਖਾਦੇਹੀ ਅਤੇ ਆਈ.ਟੀ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਦੀ ਵੀ ਹੱਦ ਹੀ ਹੋ ਗਈ ! ਬਾਜ਼ਾਰ 'ਚ ਉਤਾਰ'ਤੇ ਇਕੋ ਪਾਸੇ ਛਪਾਈ ਵਾਲੇ ਕਰੰਸੀ ਨੋਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e