ਕੈਨੇਡਾ ਦੀ PR ਦਿਵਾਉਣ ਦਾ ਝਾਂਸਾ ਦੇ ਕੇ ਮਾਰੀ 96 ਲੱਖ 58 ਹਜ਼ਾਰ ਰੁਪਏ ਦੀ ਠੱਗੀ, ਮਾਮਲਾ ਦਰਜ

Sunday, Nov 29, 2026 - 03:35 PM (IST)

ਕੈਨੇਡਾ ਦੀ PR ਦਿਵਾਉਣ ਦਾ ਝਾਂਸਾ ਦੇ ਕੇ ਮਾਰੀ 96 ਲੱਖ 58 ਹਜ਼ਾਰ ਰੁਪਏ ਦੀ ਠੱਗੀ, ਮਾਮਲਾ ਦਰਜ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ, ਜਸਵਿੰਦਰ)-ਟਾਂਡਾ ਇਲਾਕੇ ਦੇ ਇਕ ਪਿੰਡ ਦਾ ਵਾਸੀ ਪਰਿਵਾਰ ਕੈਨੇਡਾ ਵਿਚ ਪੀ. ਆਰ. ਲੈਣ ਦੇ ਚੱਕਰ ਵਿਚ 96 ਲੱਖ 58 ਹਜ਼ਾਰ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ, ਜਿਸ ਤੋਂ ਬਾਅਦ ਹੁਣ ਪੁਲਸ ਨੇ ਠੱਗੀ ਦਾ ਸ਼ਿਕਾਰ ਹੋਏ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ 4 ਲੋਕਾਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। 

ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਈ ਸੁਖਜਿੰਦਰ ਕੌਰ ਦੇ ਬਿਆਨ ਦੇ ਅਧਾਰ ’ਤੇ ਹਿਮਾਨੀ ਹਾਂਡਾ ਅਤੇ ਉਸ ਦੇ ਪਤੀ ਕਾਰਤਿਕ ਹਾਂਡਾ ਵਾਸੀ ਰਾਮ ਕੁਟੀਰ ਮੀਰਾ ਕੋਟ ਕਲਾ (ਇਸਲਾਮਾਬਾਦ) ਅੰਮ੍ਰਿਤਸਰ, ਰਮਨ ਕੁਮਾਰ ਪੁੱਤਰ ਇਕਬਾਲ ਰਾਮ ਵਾਸੀ ਤਲਵੰਡੀ ਡੱਡੀਆਂ ਅਤੇ ਰੋਹਨ ਪੁੱਤਰ ਤੀਰਥ ਰਾਮ ਵਾਸੀ ਨਵੀ ਅਬਾਦੀ ਕਿਸ਼ਨ ਕੋਟ (ਅੰਮ੍ਰਿਤਸਰ) ਖ਼ਿਲਾਫ਼ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ, ਜਨਵਰੀ 'ਚ ਹੋਣਾ ਸੀ ਵਿਆਹ

ਆਪਣੇ ਬਿਆਨ ਵਿਚ ਸੁਖਜਿੰਦਰ ਕੌਰ ਨੇ ਦੱਸਿਆ ਕਿ ਉਕਤ ਮੁਲਜਮਾਂ ਦੇ ਝਾਂਸੇ ਵਿਚ ਆ ਕੇ ਉਸ ਨੇ ਆਪਣੇ ਪਤੀ ਅਤੇ ਬੇਟੀ ਲਈ ਕੈਨੇਡਾ ਪੀ. ਆਰ. ਲਈ ਰਕਮ ਬੈਂਕ ਰਾਹੀਂ ਦਿੱਤੀ ਸੀ ਪਰ ਉਨ੍ਹਾਂ ਪੀ. ਆਰ. ਦਿਵਾਉਣ ਦੇ ਬਜਾਏ ਧੋਖਾਦੇਹੀ ਕੀਤੀ ਹੈ। ਉੱਪ ਕਪਤਾਨ ਪੁਲਸ ਡਿਟੈਕਟਿਵ ਹੁਸ਼ਿਆਰਪੁਰ ਵੱਲੋਂ ਜਾਂਚ ਤੋਂ ਬਾਅਦ ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਮੌਜੂਦਾ MLA ਡਾ. ਚਰਨਜੀਤ ਸਿੰਘ ਚੰਨੀ ਅਕਾਲੀ ਦਲ 'ਚ ਸ਼ਾਮਲ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News