ਸਾਬਕਾ ਮੰਤਰੀ ਗਿਲਜੀਆਂ ਦਾ ''ਆਪ'' ਸਰਕਾਰ ''ਤੇ ਨਿਸ਼ਾਨਾ, ਪਿਛਲੀ ਸਰਕਾਰ ਵੱਲੋਂ ਜਾਰੀ ਗ੍ਰਾਂਟਾਂ ਵੰਡ ਕੇ ਕਰ ਰਹੀ ਡਰਾਮੇਬਾਜ਼ੀ

Saturday, Oct 15, 2022 - 03:37 PM (IST)

ਸਾਬਕਾ ਮੰਤਰੀ ਗਿਲਜੀਆਂ ਦਾ ''ਆਪ'' ਸਰਕਾਰ ''ਤੇ ਨਿਸ਼ਾਨਾ, ਪਿਛਲੀ ਸਰਕਾਰ ਵੱਲੋਂ ਜਾਰੀ ਗ੍ਰਾਂਟਾਂ ਵੰਡ ਕੇ ਕਰ ਰਹੀ ਡਰਾਮੇਬਾਜ਼ੀ

ਟਾਂਡਾ ਉੜਮੁੜ (ਪੰਡਿਤ) : ਆਮ ਆਦਮੀ ਪਾਰਟੀ ਦੀ ਨਾਲਾਇਕੀ ਕਾਰਨ ਪਿਛਲੇ 6 ਮਹੀਨਿਆਂ ਤੋਂ ਵਿਕਾਸ ਕਾਰਜ ਠੱਪ ਹੋਏ ਹਨ। ਮੌਜੂਦਾ ਸਰਕਾਰ ਵੱਲੋਂ ਆਪਣੀ ਨਾਕਾਮੀ 'ਤੇ ਪਰਦਾ ਪਾਉਣ ਲਈ ਪਿਛਲੀ ਸਰਕਾਰ ਵੱਲੋਂ ਜਾਰੀ ਗ੍ਰਾਂਟਾ ਦੀ ਵੰਡ ਅਤੇ ਕਰਵਾਏ ਗਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਬਲਾਕ ਕਾਂਗਰਸ ਦਫ਼ਤਰ ਵਿਚ ਹੋਈ ਮੀਟਿੰਗ ਦੌਰਾਨ ਕੀਤਾ। ਗਿਲਜੀਆਂ ਨੇ ਆਖਿਆ ਕਿ ਜਿਹੜੇ ਝੂਠ ਬੋਲ ਕੇ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਈ ਸੀ, ਉਹ ਹੀ ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਬੋਲਿਆ ਜਾ ਰਿਹਾ ਹੈ। ਪੰਜਾਬ ਦਾ ਪੈਸਾ ਇਨ੍ਹਾਂ ਸੂਬਿਆਂ 'ਚ ਕੇਜਰੀਵਾਲ ਦਾ ਝੂਠ ਪਰੋਸਣ ਤੇ ਲਾਇਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਸਾਬਕਾ ਮੰਤਰੀ ਆਸ਼ੂ ਦੀ ਗ੍ਰਿਫ਼ਤਾਰੀ ਮਗਰੋਂ ਹੁਣ ਇਨ੍ਹਾਂ ਆਗੂਆਂ 'ਤੇ ਵਿਜੀਲੈਂਸ ਦੀ ਨਜ਼ਰ, ਜਲਦ ਹੋ ਸਕਦੈ ਵੱਡਾ ਖ਼ੁਲਾਸਾ

ਉਨ੍ਹਾਂ ਆਖਿਆ ਕਿ ਵਿਧਾਨਸਭਾ ਹਲਕਾ ਉੜਮੁੜ ਵਿਚ ਜਿਹੜੀਆਂ ਗ੍ਰਾਂਟਾ ਹੁਣ ਵੰਡੀਆਂ ਜਾ ਰਹੀਆਂ ਹਨ, ਉਹ ਕਾਂਗਰਸ ਸਰਕਾਰ ਵੱਲੋਂ ਪੰਜਾਬ ਨਿਰਮਾਣ ਸਕੀਮ ਤਹਿਤ ਜਾਰੀ ਕੀਤੀਆਂ ਗਈਆਂ ਸਨ। ਮੌਜੂਦਾ ਸਰਕਾਰ ਵੱਲੋਂ ਨਵੀਂ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਆਖਿਆ ਕਿ ਹਲਕੇ 'ਚ ਸੜਕਾਂ ਦੇ ਚਾਲੂ ਕੀਤੇ ਗਏ ਨਿਰਮਾਣ ਕੰਮ ਰੁਕੇ ਹੋਏ ਹਨ। ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਸਤੀਵਾਲ ਆਈ. ਟੀ. ਆਈ. ਦਾ ਕੰਮ ਰੁਕਿਆ ਹੈ | ਕਾਂਗਰਸ ਸਰਕਾਰ ਵੱਲੋਂ ਟਾਂਡਾ ਨੂੰ ਸਬ ਡਿਵੀਜਨ ਬਣਾਇਆ ਗਿਆ ਸੀ, ਪਰ ਮੌਜੂਦਾ ਸਰਕਾਰ ਨੇ ਇਸ ਵੱਲ ਫ਼ਿਲਹਾਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ 'ਆਪ' ਸਰਕਾਰ ਦੀ ਹੁਣ ਤਕ ਦੀ ਕਾਰਗੁਜ਼ਾਰੀ ਅਤੇ ਬਦਲਾਅ ਦੇ ਨਾਅਰੇ ਤੋਂ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਇਸ ਮੌਕੇ ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਕੌਂਸਲਰ ਰਾਜੇਸ਼ ਲਾਡੀ, ਕ੍ਰਿਸ਼ਨ ਬਿੱਟੂ, ਬਾਬੂ ਰੂਪ ਲਾਲ, ਰਵਿੰਦਰ ਪਾਲ ਸਿੰਘ ਗੋਰਾ, ਕੁਲਦੀਪ ਸਿੰਘ ਦੇਹਰੀਵਾਲ, ਗੁਰਵੀਰ ਰਿੰਕੂ, ਮਾਸਟਰ ਮਲਕੀਤ ਸਿੰਘ, ਗੁਰਮੁਖ ਸਿੰਘ ਨਾਮਧਾਰੀ, ਆਸ਼ੂ ਵੈਦ, ਪੰਕਜ ਸਚਦੇਵਾ, ਅਨਿਲ ਪਿੰਕਾ, ਦਲਜੀਤ ਸਿੰਘ ਜਲਾਲ ਨੰਗਲ, ਕੁਲਦੀਪ ਸਿੰਘ ਆਦਿ ਮੌਜੂਦ ਸਨ।


author

Anuradha

Content Editor

Related News