ਨਿਊਜ਼ ਪੋਰਟਲ ਸੰਚਾਲਕ ਰਾਜੇਸ਼ ਸ਼ਰਮਾ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

10/19/2019 1:38:55 PM

ਜਲੰਧਰ (ਮ੍ਰਿਦੁਲ)— ਗੁਰੂ ਨਾਨਕ ਮਿਸ਼ਨ ਚੌਕ ਕੋਲ ਘਰ ਜਾ ਰਹੇ ਨਿਉੂਜ਼ ਪੋਰਟਲ ਸੰਚਾਲਕ ਰਾਜੇਸ਼ ਸ਼ਰਮਾ 'ਤੇ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ 'ਤੇ ਦਾਤਰ ਅਤੇ ਬੇਸਬੈਟ ਨਾਲ ਹਮਲਾ ਕੀਤਾ। ਹਮਲੇ ਦੌਰਾਨ ਰਾਜੇਸ਼ ਸ਼ਰਮਾ ਦੇ ਗੰਭੀਰ ਸੱਟਾਂ ਵੀ ਲੱਗੀਆਂ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਨਿਉੂਜ਼ ਪੋਰਟਲ ਸੰਚਾਲਕ ਰਾਜੇਸ਼ ਸ਼ਰਮਾ ਸ਼ਾਮ ਨੂੰ ਘਰ ਜਾ ਰਿਹਾ ਸੀ। ਇੰਨੇ ਨੂੰ ਹਮਲਾਵਰ ਬਾਈਕ 'ਤੇ ਆਏ ਅਤੇ ਉਨ੍ਹਾਂ ਨੇ ਰਸਤਾ ਰੋਕ ਕੇ ਉਸ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਕਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਪੁਲਸ ਦੀ ਮੰਨੀਏ ਤਾਂ ਨਿਉੂਜ਼ ਪੋਰਟਲ ਸੰਚਾਲਕ ਰਾਜੇਸ਼ ਸ਼ਰਮਾ ਨੇ ਕੁਝ ਦਿਨ ਪਹਿਲਾਂ ਹੀ ਕੋਈ ਖਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਨੂੰ ਲੈ ਕੇ ਉਕਤ ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਉਥੇ ਪੁਲਸ ਜਾਂਚ 'ਚ ਕਈ ਹੋਰ ਪਹਿਲੂ ਸਾਹਮਣੇ ਆਏ, ਜਿਸ ਨੂੰ ਜਾਂਚਿਆ ਰਿਹਾ ਹੈ। ਨਾਲ ਹੀ ਏ. ਸੀ. ਪੀ. ਧਰਮ ਪਾਲ ਨੇ ਦੱਸਿਆ ਕਿ ਰਾਜੇਸ਼ ਸ਼ਰਮਾ ਦੇ ਬਿਆਨਾਂ 'ਤੇ ਧਾਰਾ 307 ਤਹਿਤ ਅਣਪਛਾਤੇ ਹਮਲਾਵਰਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।


Related News