ਡਿਊਟੀ ਤੋਂ ਵਾਪਸ ਆ ਰਹੇ ਪ੍ਰਵਾਸੀ ’ਤੇ ਰਾਡ ਨਾਲ ਹਮਲਾ ਕਰਕੇ ਹਮਲਾਵਰ ਫ਼ਰਾਰ

07/23/2022 6:22:15 PM

ਕਾਠਗੜ੍ਹ (ਰਾਜੇਸ਼)- ਸਵਰਾਜ ਮਾਜ਼ਦਾ ਫੈਕਟਰੀ ਤੋਂ ਡਿਊਟੀ ਕਰਕੇ ਆ ਰਹੇ ਇਕ ਪ੍ਰਵਾਸੀ ’ਤੇ ਲੁੱਟਖੋਹ ਦੀ ਵਾਰਦਾਤ ਕਰਦਿਆਂ ਰਾਡ ਨਾਲ ਹਮਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਰੈਲ ਮਾਜਰਾ ਨਿਵਾਸੀ ਸੁਰਿੰਦਰ ਕੁਮਾਰ ਛਿੰਦਾ ਨੇ ਦੱਸਿਆ ਕਿ ਪ੍ਰੇਮ ਨਗਰ ਆਸਰੋਂ ਨਿਵਾਸੀ ਅਮਰਦੀਪ ਕੁਮਾਰ ਪੁੱਤਰ ਛੋਟੇ ਲਾਲ ਬੀਤੀ ਰਾਤ 9 ਕੁ ਵਜੇ ਦੇ ਕਰੀਬ ਸਵਰਾਜ ਮਾਜ਼ਦਾ ਫੈਕਟਰੀ ਤੋਂ ਡਿਊਟੀ ਕਰਕੇ ਫੋਨ ’ਤੇ ਆਪਣੇ ਭਰਾ ਨਾਲ ਗੱਲ ਕਰਦਾ ਹੋਇਆ ਘਰ ਵਾਪਸ ਆ ਰਿਹਾ ਸੀ ।

ਜਦੋਂ ਉਹ ਬੰਦਾ ਡੀ. ਸੀ. ਐੱਮ. ਫੈਕਟਰੀ ਦੇ ਗੇਟ ਦੇ ਨੇੜੇ ਪਹੁੰਚਿਆ ਤਾਂ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਅਕਤੀਆਂ ’ਚੋਂ ਇਕ ਨੇ ਉਸ ਦੇ ਸਿਰ ’ਤੇ ਰਾਡ ਨਾਲ ਹਮਲਾ ਕਰ ਕੇ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਫੋਨ ਨਾ ਛੱਡਿਆ ਅਤੇ ਇਸ ਦੌਰਾਨ ਉਸ ਨੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਬੁਲਾ ਲਿਆ ਜਿਸ ਤੋਂ ਬਾਅਦ ਦੋ ਹਮਲਾਵਰ ਨਹਿਰ ਵਾਲੇ ਪਾਸੇ ਨੂੰ ਭੱਜ ਗਏ ਜਦਕਿ ਤੀਜਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਸਰੋਂ ਪਿੰਡ ਵੱਲ ਨੂੰ ਫਰਾਰ ਹੋ ਗਿਆ । ਜ਼ਖ਼ਮੀ ਪ੍ਰਵਾਸੀ ਵਿਅਕਤੀ ਨੂੰ ਇਲਾਜ ਲਈ ਨਜ਼ਦੀਕੀ ਕਲੀਨਿਕ ਲਿਜਾਇਆ ਗਿਆ ।

ਇਹ ਵੀ ਪੜ੍ਹੋ: ਜਲੰਧਰ ਵਿਖੇ ਬਸਤੀ ਬਾਵਾ ਖੇਲ ਦੀ ਨਹਿਰ ’ਚੋਂ ਮਿਲਿਆ ਨਵਜੰਮੇ ਬੱਚੇ ਦਾ ਭਰੂਣ, ਫੈਲੀ ਸਨਸਨੀ

ਸੁਰਿੰਦਰ ਛਿੰਦਾ ਨੇ ਦੱਸਿਆ ਕਿ ਇਸ ਮਾਰਗ ’ਤੇ ਰਾਤ ਸਮੇਂ ਪਹਿਲਾਂ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ । ਉਨ੍ਹਾਂ ਦੱਸਿਆ ਕਿ ਬੀਤੀ ਰਾਤ ਜਿਸ ਜਗ੍ਹਾ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਥੋਂ ਪੁਲਸ ਚੌਕੀ 100 ਕੁ ਮੀਟਰ ਦੀ ਦੂਰੀ ’ਤੇ ਹੀ ਹੈ । ਉਨ੍ਹਾਂ ਪੁਲਸ ਚੌਕੀ ਆਸਰੋਂ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਚੈਕਿੰਗ ਗਸ਼ਤ ਵਧਾਈ ਜਾਵੇ ।

ਇਹ ਵੀ ਪੜ੍ਹੋ: ਜਲੰਧਰ: ਸਾਬਕਾ ਸੈਨਿਕ ਸਾਂਝਾ ਮੋਰਚਾ ਨੇ ਪੀ. ਏ. ਪੀ. ਚੌਂਕ 'ਤੇ ਲਾਇਆ ਧਰਨਾ, ਹਾਈਵੇਅ ਕੀਤਾ ਜਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News