ਵੈਂਟੀਲੇਟਰਜ਼ ਤੇ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ

07/05/2020 2:34:46 PM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਕੋਵਿਡ-19 ਦੇ ਮੱਦੇਨਜ਼ਰ ਆਉਣ ਵਾਲੇ ਸਮੇਂ 'ਚ ਜੇਕਰ ਇਹ ਬੀਮਾਰੀ ਇਸ ਜ਼ਿਲ੍ਹੇ 'ਚ ਵੱਡੇ ਪੱਧਰ 'ਤੇ ਫੈਲਦੀ ਹੈ ਤਾਂ ਲੋਕਾਂ ਨੂੰ ਵੈਂਟੀਲੇਟਰਜ਼ ਅਤੇ ਆਕਸੀਜਨ ਦੀ ਲੋੜ ਪੈ ਸਕਦੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਸ ਸਬੰਧੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ 'ਚ ਸਿਵਲ ਸਰਜਨ, ਜ਼ੋਨਲ ਲਾਇਸੈਂਸਿੰਗ ਅਥਾਰਟੀ ਡਰੱਗ ਜਲੰਧਰ, ਡਿਪਟੀ ਡਾਇਰੈਕਟਰ, ਫੈਕਟਰੀਜ਼ ਜਲੰਧਰ ਅਤੇ ਜ਼ਿਲਾ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਨੂੰ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਕਮੇਟੀ ਇਹ ਯਕੀਨੀ ਬਣਾਏਗੀ ਕਿ ਪੂਰੇ ਜ਼ਿਲੇ 'ਚ ਹੰਗਾਮੀ ਹਾਲਤ 'ਚ ਆਕਸੀਜਨ ਅਤੇ ਵੈਂਟੀਲੇਟਰਜ਼ ਦਾ ਸਟਾਕ ਮੁਕੰਮਲ ਰਹੇ ਅਤੇ ਇਸ ਦੀ ਕਮੀ ਆਉਣ 'ਤੇ ਉਕਤ ਸਮਾਨ ਨੂੰ ਜੇਕਰ ਬਾਹਰੋਂ ਮੰਗਵਾਉਣ 'ਚ ਕੋਈ ਦਿੱਕਤ ਆ ਰਹੀ ਹੈ ਤਾਂ ਬਾਕੀ ਮਹਿਕਮਿਆਂਨਾਲ ਤਾਲਮੇਲ ਕਰਕੇ ਇਨ੍ਹਾਂ ਦੀ ਸਪਲਾਈ ਨੂੰ ਚਾਲੂ ਰੱਖਿਆ ਜਾਵੇ।

ਕੰਨਟੇਨਮੈਂਟ ਜ਼ੋਨ ਅਤੇ ਬਫ਼ਰ ਜ਼ੋਨਾਂ ’ਚ ਯੋਜਨਾਬੰਦੀ ਅਤੇ ਗਤੀਵਿਧੀਆਂ ਸਬੰਧੀ ਕਮੇਟੀ

ਕੰਨਟੇਨਮੈਂਟ ਜ਼ੋਨ ਅਤੇ ਬਫ਼ਰ ਜ਼ੋਨ ਐਲਾਨੇ ਜਾਣ 'ਤੇ ਉਨ੍ਹਾਂ ਜ਼ੋਨਾਂ 'ਚ ਯੋਜਨਾਬੰਦੀ ਅਤੇ ਗਤੀਵਿਧੀਆਂ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ ਹੈ। ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ (ਜ) ਨੂੰ ਇਸ ਕਮੇਟੀ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਜਦਕਿ ਐੱਮ. ਐੱਲ. ਏ. ਨਵਾਂਸ਼ਹਿਰ, ਐੱਮ. ਐੱਲ. ਏ. ਬਲਾਚੌਰ, ਚੇਅਰਮੈਨ ਜ਼ਿਲਾ ਯੋਜਨਾ ਕਮੇਟੀ, ਸਿਵਲ ਸਰਜਨ, ਐੱਸ. ਐੱਸ. ਪੀ. ਦਾ ਨੁਮਾਇੰਦਾ, ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਡਬਲਿਊ. ਐੱਚ. ਓ. ਦੇ ਫੀਲਡ ਅਫ਼ਸਰ ਡਾ. ਗਗਨਦੀਪ ਸ਼ਰਮਾ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ: ਦੇਰ ਰਾਤ ਅਸ਼ੋਕ ਨਗਰ ''ਚ ਪਈਆਂ ਭਾਜੜਾਂ, ਨੌਜਵਾਨ ਨੂੰ ਮਾਰੀ ਗੋਲੀ

ਕੋਵਿਡ ਕੇਅਰ ਸੈਂਟਰ ਪ੍ਰਬੰਧਨ ਕਮੇਟੀ
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਆਫ਼ਤ ਪ੍ਰਬੰਧਨ ਐਕਟ ਤਹਿਤ ਕੇ. ਸੀ. ਕਾਲਜ ਨਵਾਂਸ਼ਹਿਰ ਦੇ ਲੜਕਿਆਂ ਦੇ ਹੋਸਟਲ ਨੂੰ 'ਕੋਵਿਡ ਕੇਅਰ ਸੈਂਟਰ' ਐਲਾਨਿਆ ਗਿਆ ਹੈ , ਜਿਸ ਤਹਿਤ ਕੋਵਿਡ ਕੇਅਰ ਸੈਂਟਰ ਪ੍ਰਬੰਧਨ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਦਾ ਕੰਮ ਜ਼ਿਲੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸਾਂਭ-ਸੰਭਾਲ ਅਤੇ ਸ਼ੱਕੀ ਮਰੀਜ਼ਾਂ ਨੂੰ ਕੁਆਰੰਟਾਇਨ ਕਰਨ ਸਬੰਧੀ ਨਿਸ਼ਚਿਤ ਕੀਤੇ ਸਥਾਨ ਕੇ. ਸੀ. ਗਰੁੱਪ ਆਫ਼ ਕਾਲਜ ਅਤੇ ਸੰਸਥਾ, ਨਵਾਂਸ਼ਹਿਰ 'ਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ।

ਇਸ ਕਮੇਟੀ 'ਚ ਜਗਦੀਸ਼ ਸਿੰਘ ਜੌਹਲ, ਐੱਸ. ਡੀ. ਐੱਮ. ਨਵਾਂਸ਼ਹਿਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਕਮੇਟੀ 'ਚ ਡੀ. ਐੱਸ. ਪੀ. ਹਰਲੀਨ ਕੁਮਾਰ, ਈ. ਓ. ਰਾਜੀਵ ਸਰੀਨ, ਆਬਕਾਰੀ ਅਤੇ ਕਰ ਅਧਿਕਾਰੀ ਦੀਵਾਨ, ਐੱਸ. ਐੱਮ. ਓ. ਡਾ. ਐੱਨ. ਪੀ. ਸ਼ਰਮਾ, ਵੱਖ-ਵੱਖ ਮਹਿਕਮਿਆਂ ਦੇ ਐੱਸ. ਡੀ. ਓ. ਜਸਵੰਤ ਸਿੰਘ ਗਰੇਵਾਲ, ਤਿਲਕ, ਪ੍ਰਦੀਪ ਕੌਸ਼ਲ, ਕਮਲਜੀਤ ਸਿੰਘ,ਪਰਵੀਨ ਕੁਮਾਰ ਜੰਜੂਆ, ਪਰਮਾਨੰਦ ਅਤੇ ਡੀ. ਐੱਫ. ਐੱਸ. ਸੀ. ਰਾਕੇਸ਼ ਭਸਾਕਰ ਨੂੰ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ।


shivani attri

Content Editor

Related News