ਵਿਆਹ ਕਰਵਾਉਣ ਤੋਂ ਮਨਾ ਕਰਨ 'ਤੇ ਪ੍ਰੇਮੀਕਾ ਨੂੰ ਮਾਰਨ ਦੇ ਬਾਅਦ ਪ੍ਰੇਮੀ ਨੇ ਵੀ ਕੀਤੀ ਖੁਦੁਕਸ਼ੀ

Thursday, Jun 04, 2020 - 12:24 AM (IST)

ਵਿਆਹ ਕਰਵਾਉਣ ਤੋਂ ਮਨਾ ਕਰਨ 'ਤੇ ਪ੍ਰੇਮੀਕਾ ਨੂੰ ਮਾਰਨ ਦੇ ਬਾਅਦ ਪ੍ਰੇਮੀ ਨੇ ਵੀ ਕੀਤੀ ਖੁਦੁਕਸ਼ੀ

ਗੁਰਾਇਆ,(ਮੁਨੀਸ਼ ਬਾਵਾ) : ਸ਼ਹਿਰ 'ਚ ਇਕ ਪ੍ਰੇਮੀ ਨੇ ਪਹਿਲਾਂ ਆਪਣੀ ਪ੍ਰੇਮਿਕਾ ਨੂੰ ਜ਼ਹਿਰੀਲੀ ਚੀਜ਼ ਦੇ ਕੇ ਉਸ ਦੀ ਹੱਤਿਆ ਕੀਤੀ, ਜਿਸ ਦੇ ਬਾਅਦ ਖੁਦ ਵੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਸ ਦੀ ਜਾਣਕਾਰੀ ਉਸ ਨੇ ਆਪਣੀ ਫੇਸਬੁੱਕ 'ਤੇ ਲਾਈਵ ਹੋ ਕੇ ਮਰਨ ਤੋਂ ਪਹਿਲਾਂ ਖੁਦ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਗੁਰਾਇਆ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਪਿੰਡ ਰੁੜਕਾ ਕਲਾਂ ਨੇੜੇ ਇਕ ਡੇਰੇ ਨੇੜੇ ਇਕ ਔਰਤ ਅਤੇ ਇਕ ਨੌਜਵਾਨ ਦੀ ਲਾਸ਼ ਪਈ ਹੈ। ਜਿਸ ਦੇ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਉਥੇ ਮ੍ਰਿਤਕ ਪਈ ਮਹਿਲਾ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਮ੍ਰਿਤਕਾ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਪੁਲਸ ਨੇ ਦੱਸਿਆ ਕਿ ਉਕਤ ਮ੍ਰਿਤਕ ਔਰਤ ਅਤੇ 27 ਸਾਲ ਅਸਲਮ ਖਾਨ ਵਾਸੀ ਮਲੇਰਕੋਟਲਾ ਦੇ ਆਪਸ ਵਿੱਚ ਕਰੀਬ ਇਕ ਸਾਲ ਤੋਂ ਪ੍ਰੇਮ ਸੰਬੰਧ ਸਨ, ਜੋ 2 ਜੂਨ ਨੂੰ ਡੇਰੇ 'ਤੇ ਮਨਪ੍ਰੀਤ ਕੋਲ ਆਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਅਸਲਮ ਖਾਨ ਨੇ ਆਪਣੀ ਫੇਸਬੁੱਕ ਆਈਡੀ 'ਤੇ ਲਾਈਵ ਹੋ ਕੇ ਮਰਨ ਤੋਂ ਪਹਿਲਾਂ ਦੱਸਿਆ ਅਤੇ ਕਿਹਾ ਹੈ ਕਿ ਉਸ ਨੇ ਇਸ ਨੂੰ ਵੀ ਜ਼ਹਿਰੀਲੀ ਚੀਜ਼ ਦੇ ਦਿੱਤੀ ਹੈ ਅਤੇ ਖੁਦ ਵੀ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਉਸ ਨੇ ਕਿਹਾ ਕਿ ਇਸ ਘਟਨਾ ਵਿਚ ਉਸਦੇ ਪਰਿਵਾਰਕ ਮੈਂਬਰਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਸ ਦੀ ਪ੍ਰੇਮਿਕਾ ਨੇ ਉਸ ਨਾਲ ਨਿਕਾਹ ਤਾਂ ਕਰਵਾਇਆ ਪਰ ਵਿਆਹ ਕਰਵਾਉਣ ਤੋਂ ਮੁਕਰ ਗਈ। ਜਿਸ ਦੇ ਚਲਦੇ ਉਸ ਨੇ ਦੋਵਾਂ ਦੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਨੇ ਲਾਈਵ ਹੋਣ ਦੇ ਬਾਅਦ ਦੋਵਾਂ ਦੀ ਫੋਟੋ ਆਪਣੀ ਫੇਸਬੁੱਕ ਆਈਡੀ ਤੇ ਅਪਲੋਡ ਵੀ ਕੀਤੀ।


 


author

Deepak Kumar

Content Editor

Related News