ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਗਈ ਖ਼ੂਬਸੂਰਤ ਸਜਾਵਟ

Sunday, Nov 26, 2023 - 08:14 PM (IST)

ਸ੍ਰੀ ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ) - ਸ੍ਰੀ ਅਨੰਦਪੁਰ ਸਾਹਿਬ ਦੀ ਧਾਰਮਿਕ ਤੇ ਇਤਿਹਾਸਕ ਧਰਤੀ 'ਤੇ ਸੁਸ਼ੋਭਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇਸ਼ਾਂ-ਵਿਦੇਸ਼ਾਂ ਤੋ ਸੰਗਤਾਂ ਨਤਮਸਤਕ ਹੋਣ ਲਈ ਲਗਾਤਾਰ ਆਉਂਦੀਆਂ ਹਨ। ਸਿੱਖ ਧਰਮ ਦੇ ਮੋਢੀ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਸੁੰਦਰ ਲਾਇਟਿੰਗ, ਦੀਪਮਾਲਾ ਤੇ ਬਹੁ-ਕੀਮਤੀ ਫੁੱਲਾਂ ਨਾਲ ਸਜਾਇਆ ਗਿਆ ਹੈ ਜੋ ਕਿ ਆਪਣੇ ਆਪ 'ਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ- ਭਾਰਤ ਨੇ ਸਥਾਪਿਤ ਕੀਤਾ ਇਕ ਹੋਰ ਕੀਰਤੀਮਾਨ, ਹੁਣ ਟੀ-20 'ਚ ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ

ਗੁਰਦੁਆਰਾ ਸਹੀਦਾਂ ਸਿੰਘਾਂ ਮਾਲਪੁਰ ਦੀ ਸੰਗਤ ਵਲੋ ਪਿਛਲੇ ਕਾਫੀ ਸਾਲਾਂ ਤੋ ਸਜਾਵਟ ਤੇ ਫੁੱਲਾਂ ਦੀ ਸੇਵਾ ਕੀਤੀ ਜਾ ਰਹੀ ਹੈ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੱਖੋ-ਵੱਖ ਥਾਵਾਂ ਤੋਂ ਨਗਰ ਕੀਤਰਨ ਪਹੁੰਚਦੇ ਹਨ, ਉਥੇ ਹੀ ਫੁੱਲਾਂ ਨਾਲ ਕੀਤੀ ਹੋਈ ਡੇਕੋਰੇਸ਼ਨ ਖਿੱਚ ਦਾ ਕੇਦਰ ਬਣਦੀ ਹੈ।

ਇਹ ਵੀ ਪੜ੍ਹੋ-  ਉੱਭਰਦਾ ਹੋਇਆ ਪੰਜਾਬੀ ਗੱਭਰੂ ਉਦੈ ਪ੍ਰਤਾਪ ਕਰੇਗਾ ਅੰਡਰ-19 ਏਸ਼ੀਆ ਕੱਪ 'ਚ ਭਾਰਤ ਦੀ ਕਪਤਾਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News