ਸ੍ਰੀ ਹਜੂਰ ਸਾਹਿਬ ਤੋਂ ਭੁਲੱਥ ਆਏ ਸ਼ਰਧਾਲੂਆਂ ''ਚੋਂ ਇਕ ਮਹਿਲਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

05/05/2020 8:20:24 PM

ਭੁਲੱਥ, (ਰਜਿੰਦਰ/ਭੁਪੇਸ਼)- ਸ੍ਰੀ ਹਜੂਰ ਸਾਹਿਬ ਤੋਂ ਪੰਜਾਬ ਸਰਕਾਰ ਦੀ ਬੱਸ ਰਾਹੀਂ ਭੁਲੱਥ ਪਹੁੰਚੀਆਂ ਦੋ ਮਹਿਲਾ ਸ਼ਰਧਾਲੂਆਂ ਤੇ ਬੱਸ ਅਮਲੇ ਦੇ 4 ਮੈਂਬਰਾਂ 'ਚੋਂ ਇਕ 42 ਸਾਲਾਂ ਮਹਿਲਾ ਸ਼ਰਧਾਲੂ ਦੀ ਕੋਰੋਨਾ ਰਿਪੋਰਟ ਅੱੱਜ ਪਾਜ਼ੇਟਿਵ ਆਈ ਹੈ। ਇਹ ਮਹਿਲਾ ਹਲਕਾ ਭੁਲੱਥ ਦੇ ਕਸਬੇ ਬੇਗੋਵਾਲ ਨੇੜਲੇ ਪਿੰਡ ਬਰਿਆਰ ਦੀ ਰਹਿਣ ਵਾਲੀ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੀ ਇਹ ਵਿਸ਼ੇਸ਼ ਬੱਸ ਜੋ ਕਿ ਹੁਸ਼ਿਆਰਪੁਰ ਡੀਪੂ ਦੀ ਹੈ, 30 ਅਪ੍ਰੈਲ ਨੂੰ ਸਵੇਰ ਵੇਲੇ ਭੁੱਲਥ ਦੇ ਸਬ ਡਵੀਜ਼ਨ ਹਸਪਤਾਲ ਪੁੱਜੀ ਸੀ। ਜਿਸ ਵਿਚ ਹਲਕਾ ਭੁਲੱਥ ਦੀਆਂ ਦੋ ਮਹਿਲਾ ਸ਼ਰਧਾਲੂਆਂ ਤੋਂ ਇਲਾਵਾ ਬੱਸ ਦੇ ਤਿੰਨ ਡਰਾਈਵਰ ਤੇ ਇਕ ਕੰਡਕਟਰ ਸ਼ਾਮਲ ਸੀ। ਇਹ ਡਰਾਈਵਰ ਤੇ ਕੰਡਕਟਰ ਵੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਪਰ ਹਸਪਤਾਲ ਪ੍ਰਸ਼ਾਸਨ ਵਲੋਂ ਹਲਕਾ ਭੁਲੱਥ ਦੀਆਂ ਦੋ ਮਹਿਲਾ ਸ਼ਰਧਾਲੂਆਂ ਤੇ ਬੱਸ ਅਮਲੇ ਨੂੰ ਸਬ ਡਵੀਜ਼ਨ ਹਸਪਤਾਲ ਭੁਲੱਥ 'ਚ ਆਇਸੋਲੇਟ ਕਰ ਦਿੱਤਾ ਗਿਆ ਸੀ। ਜਿਨ੍ਹਾਂ ਦੇ ਸਵੈਬ ਟੈਸਟ 30 ਅਪ੍ਰੈਲ ਦੇ ਭੇਜੇ ਗਏ ਸਨ ਤੇ ਹੁਣ ਇਕ ਮਹਿਲਾ ਸ਼ਰਧਾਲੂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਤੇ 5 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਨੈਗੇਟਿਵ ਰਿਪੋਰਟ ਵਿਚ ਬੱਸ ਅਮਲਾ ਤੇ ਇਕ ਮਹਿਲਾ ਸ਼ਰਧਾਲੂ ਸ਼ਾਮਲ ਹੈ। ਇਸ ਪਾਜ਼ੇਟਿਵ ਕੇਸ ਦੀ ਪੁਸ਼ਟੀ ਸਬ ਡਵੀਜ਼ਨ ਹਸਪਤਾਲ ਭੁਲੱਥ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦੇਸ ਰਾਜ ਭਾਰਤੀ ਨੇ ਗੱਲਬਾਤ ਦੌਰਾਨ ਕੀਤੀ ਹੈ।

ਦੱਸਣਯੋਗ ਹੈ ਕਿ ਹੁਸ਼ਿਆਰਪੁਰ ਪਹੁੰਚੇ ਸ਼ਰਧਾਲੂਆਂ 'ਚ ਵੀ ਹਲਕਾ ਭੁਲੱਥ ਦੇ ਚਾਰ ਸ਼ਰਧਾਲੂ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ਦਾ ਇਲਾਜ ਵੀ ਹੁਸ਼ਿਆਰਪੁਰ ਦੇ ਆਇਸੋਲੇਸ਼ਨ ਸੈਂਟਰ ਵਿਚ ਚਲ ਰਿਹਾ ਹੈ ਪਰ ਸਟੇਟ ਵਲੋਂ ਹਾਲੇ ਤਕ ਇਹ ਚਾਰ ਸ਼ਰਧਾਲੂ ਜਿਲਾ ਕਪੂਰਥਲਾ ਦੀ ਕੁਲ ਗਿਣਤੀ ਵਿਚ ਅਪਡੇਟ ਨਹੀਂ ਕੀਤੇ ਗਏ।


Deepak Kumar

Content Editor

Related News