6 ਸਾਲਾ ਲੜਕੇ ਨਾਲ ਨੌਜਵਾਨ ਵੱਲੋਂ ਬਦਫੈਲੀ ਕਰਨ ਦਾ ਪਰਿਵਾਰ ਨੇ ਲਗਾਇਆ ਦੋਸ਼

Wednesday, Aug 14, 2019 - 12:10 PM (IST)

6 ਸਾਲਾ ਲੜਕੇ ਨਾਲ ਨੌਜਵਾਨ ਵੱਲੋਂ ਬਦਫੈਲੀ ਕਰਨ ਦਾ ਪਰਿਵਾਰ ਨੇ ਲਗਾਇਆ ਦੋਸ਼

ਕਰਤਾਰਪੁਰ (ਸਾਹਨੀ)— ਇਲਾਕੇ ਨਾਲ ਸਬੰਧਤ ਪਿੰਡ ਸਰਾਏਖਾਸ ਵਿਖੇ ਇਕ 6 ਸਾਲ ਦੇ ਬੱਚੇ ਨਾਲ ਉਨ੍ਹਾਂ ਦੇ ਗੁਆਂਢੀ ਵੱਲੋਂ ਬਦਫੈਲੀ ਕਰਨ ਦਾ ਦੋਸ਼ ਲਾਉਂਦਿਆਂ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਬੱਚਾ ਹਸਪਤਾਲ 'ਚ ਜ਼ੇਰੇ ਇਲਾਜ ਹੈ। ਇਸ ਸਬੰਧੀ ਜਾਂਚ ਕਰ ਰਹੇ ਏ. ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਦੇ ਪਿਤਾ ਜਸਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨਵੀਂ ਕੋਠੀ ਪਿੰਡ ਸਰਾਏਖਾਸ ਨੇ ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਦੋ ਲੜਕੇ ਹਨ। 

ਬੀਤੀ 12 ਅਗਸਤ ਨੂੰ ਸਕੂਲੋਂ ਛੁੱਟੀ ਹੋਣ ਕਾਰਨ ਬੱਚੇ ਗਲੀ 'ਚ ਖੇਡ ਰਹੇ ਸਨ ਅਤੇ ਉਸ ਦਾ ਲੜਕਾ ਜੋ ਪਹਿਲੀ ਜਮਾਤ 'ਚ ਪੜ੍ਹਦਾ ਹੈ, ਵੀ ਬੱਚਿਆਂ ਨਾਲ ਖੇਡ ਰਿਹਾ ਸੀ ਅਤੇ ਉਸ ਨੂੰ ਕਥਿਤ ਤੌਰ 'ਤੇ ਉਨ੍ਹਾਂ ਦਾ ਗੁਆਂਢੀ ਨੌਜਵਾਨ ਅਮਰੀਕ ਸਿੰਘ ਉਰਫ ਮੀਕਾ ਪੁੱਤਰ ਪਰਮਜੀਤ ਸਿੰਘ ਵਾਸੀ ਨਵੀਂ ਕੋਠੀ ਆਪਣੇ ਘਰ ਲੈ ਗਿਆ, ਜਿੱਥੇ ਘਰ ਲਿਜਾ ਕੇ ਜ਼ਬਰਦਸਤੀ ਬਦਫੈਲੀ ਕੀਤੀ ਅਤੇ ਇਸ ਸਾਰੀ ਘਟਨਾ ਨੂੰ ਉਸ ਦੀ ਪਤਨੀ ਰੀਨਾ ਨੇ ਆਪਣੇ ਅੱਖੀਂ ਵੇਖਿਆ। ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਧਾਰਾ 377 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ।


author

shivani attri

Content Editor

Related News