ਜਿਮਖਾਨਾ ਚੋਣਾਂ ''ਚ ਅਚੀਵਰਜ਼ ਗਰੁੱਪ ਦੇ ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਕਾਗਜ਼, ਸਮਰਥਕ ਰਹੇ ਮੌਜੂਦ

Sunday, Aug 23, 2026 - 07:12 PM (IST)

ਜਿਮਖਾਨਾ ਚੋਣਾਂ ''ਚ ਅਚੀਵਰਜ਼ ਗਰੁੱਪ ਦੇ ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਕਾਗਜ਼, ਸਮਰਥਕ ਰਹੇ ਮੌਜੂਦ

ਜਲੰਧਰ (ਖੁਰਾਣਾ)-ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਸ਼ਨੀਵਾਰ ਨੂੰ ਅਚੀਵਰਜ਼ ਗਰੁੱਪ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਗਰੁੱਪ ਵੱਲੋਂ ਸੈਕਟਰੀ ਅਹੁਦੇ ਲਈ ਅਮਿਤ ਕੁਕਰੇਜਾ, ਵਾਈਸ ਪ੍ਰੈਜ਼ੀਡੈਂਟ ਲਈ ਧੀਰਜ ਸੇਠ, ਜੁਆਇੰਟ ਸੈਕਟਰੀ ਲਈ ਹਰਪ੍ਰੀਤ ਸਿੰਘ ਗੋਲਡੀ ਅਤੇ ਕੈਸ਼ੀਅਰ ਅਹੁਦੇ ਲਈ ਸੌਰਭ ਖੁੱਲਰ ਨੇ ਨਾਮਜ਼ਦਗੀਆਂ ਭਰੀਆਂ।

ਐਗਜ਼ੀਕਿਊਟਿਵ ਮੈਂਬਰ ਅਹੁਦੇ ਲਈ ਸ਼ਾਲਿਨੀ ਕਾਲੜਾ, ਵਿੰਨੀ ਸ਼ਰਮਾ ਧਵਨ, ਨਿਤਿਨ ਬਹਿਲ, ਮਹਿੰਦਰ ਸਿੰਘ, ਅਤੁਲ ਤਲਵਾੜ, ਜੁਬਿਨ ਸ਼ਿੰਗਾਰੀ, ਐੱਮ. ਬੀ. ਬਾਲੀ ਅਤੇ ਰਿਸ਼ੂ ਝਾਂਜੀ ਆਦਿ ਨੇ ਵੀ ਕਾਗਜ਼ ਦਾਖ਼ਲ ਕੀਤੇ। ਸੀ. ਏ. ਰਾਜੀਵ ਬਾਂਸਲ ਪਹਿਲਾਂ ਹੀ ਆਪਣੀ ਨਾਮਜ਼ਦਗੀ ਭਰ ਚੁੱਕੇ ਹਨ। ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੌਰਾਨ ਅਚੀਵਰਜ਼ ਗਰੁੱਪ ਦੇ ਉਮੀਦਵਾਰਾਂ ਦੇ ਸਮਰਥਨ ਵਿਚ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਮੌਜੂਦ ਰਹੇ। ਸਮਰਥਕਾਂ ਦੀ ਮੌਜੂਦਗੀ ਨਾਲ ਗਰੁੱਪ ਨੇ ਚੋਣ ਸ਼ਕਤੀ ਪ੍ਰਦਰਸ਼ਨ ਵੀ ਕੀਤਾ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 27 ਅਗਸਤ ਤੱਕ ਤਾਜ਼ਾ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ ਗਰਜਣਗੇ ਬੱਦਲ ਤੇ ਪਵੇਗਾ ਮੀਂਹ

ਨਾਮਜ਼ਦਗੀ ਦੌਰਾਨ ਇਹ ਪ੍ਰਮੁੱਖ ਸਮਰਥਕ ਰਹੇ ਮੌਜੂਦ
ਡੈਡੀ ਸਿਆਲ, ਅਰਵਿੰਦ ਅਬਰੋਲ, ਰਿਸ਼ਭ ਅਬਰੋਲ, ਸੁਰਿੰਦਰ ਕੁਕਰੇਜਾ, ਗੌਰਵ ਕੁਕਰੇਜਾ, ਸੁਮਿਤ ਸ਼ਰਮਾ, ਵਿਕਰਮ ਧੀਮਾਨ, ਕਰਣ ਬਜਾਜ, ਤਰੁਣ ਸਿੱਕਾ, ਸਤੀਸ਼ ਠਾਕੁਰ ਗੋਰਾ, ਪੱਪੂ ਕੰਬੋਜ, ਅਸ਼ਵਨੀ ਸੇਠ ਬੱਗਾ, ਸੰਜੇ ਮਹਿੰਦਰੂ, ਦੇਸ਼ਦੀਪ ਰਲਹਨ, ਅਮਰਜੀਤ ਆਹੂਜਾ, ਸੰਜੇ ਮਹਿੰਦੀਰੱਤਾ, ਕੁੱਕੂ ਮਹਿੰਦੀਰੱਤਾ, ਕਪਿਲ ਮਲਹੋਤਰਾ, ਬਬਲੂ ਵਿਜ, ਸੁਮਨ ਸੂਰੀ, ਨਿਰਮਲ ਚੰਦੇਲ, ਸੰਜੇ ਖੰਨਾ, ਸੁਨੀਤ ਅਗਰਵਾਲ ਸੋਨੂੰ, ਨਿਮਿਤ ਸੋਨੀ, ਅਰਜੁਨ ਬਹਿਲ, ਬੌਬੀ ਸਹਿਗਲ, ਮੰਦੀਪ ਗੁਜਰਾਲ, ਚੰਦਰ ਮਹਿਦਰੂ, ਕਰਣ ਅਰੋੜਾ (ਲੈਂਡਮਾਰਕ ਗਰੁੱਪ), ਰੋਹਿਤ ਖੋਸਲਾ, ਜਸਬੀਰ ਸਿੰਘ ਬਿੱਟੂ, ਪ੍ਰੀਤਪਾਲ ਸਿੰਘ ਪਾਲੀ, ਰਾਜੇਸ਼ ਵਿਜ, ਮਨਮੋਹਨ ਸਿੰਘ ਮੋਹਨਾ, ਹਰਪ੍ਰੀਤ ਵਾਲੀਆ, ਐਡਵੋਕੇਟ ਪੀ. ਪੀ. ਸਿੰਘ ਅਹਲੂਵਾਲੀਆ, ਮੋਹਨਜੀਤ ਸੈਣੀ, ਡਾ. ਮਿੰਟੂ ਮਲਹੋਤਰਾ, ਬੰਟੀ ਸ਼ਰਮਾ, ਵਿਪਨ ਭੰਡਾਰੀ, ਪ੍ਰਭਪਾਲ ਪੰਨੂ, ਸਲਿਲ ਗੁਪਤਾ, ਰਾਜੂ ਵਿਰਕ, ਯੂ. ਸੀ. ਸਰੋਆ, ਹੈਪੀ ਨੀਲਕੰਠ, ਰੁਪਿੰਦਰ ਨੰਦਾ, ਸੰਜੀਵ ਮੜੀਆ, ਰਾਕੇਸ਼ ਝਾਂਜੀ, ਸੀ. ਏ. ਮਨਪ੍ਰੀਤ ਸਿੰਘ ਆਹੂਜਾ, ਸੁਮਿਤ ਰਲਹਨ, ਅਸੀਮ ਕਾਲੜਾ, ਅਮਿਤ ਧਵਨ, ਸਾਕੇਤ ਮਲਹੋਤਰਾ, ਸੌਰਭ ਭਾਰਤੀ, ਅਭਿਸ਼ੇਕ ਗੁਪਤਾ, ਅਨਿਲ ਪਾਠਕ, ਰਾਜੂ ਮਾਗੋ, ਮੋਨੂੰ ਪੁਰੀ, ਸੰਜੇ ਚੋਪੜਾ, ਪਰਮਿੰਦਰ ਕੌਰ ਚੰਨੀ, ਹਰਪ੍ਰੀਤ ਸਿੰਘ, ਜੈਦੀਪ ਸਿੰਘ, ਰਮੇਸ਼ ਸ਼ਰਮਾ, ਆਦਿੱਤਿਆ ਸ਼ਰਮਾ, ਅਮਨ ਖੰਨਾ, ਪਾਰਿਕਾ ਖੰਨਾ, ਧਰੁਵ ਭੰਡਾਰੀ, ਕਰਣ ਰੱਤੀ, ਨਿਖਿਲ ਗੁਪਤਾ, ਨਿਕਿਤਾ, ਅਭਿਨਵ, ਨਕੁਲ ਕਪੂਰ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਧਮਾਕਾ! ਬੁਆਇਲਰ ਫਟਣ ਨਾਲ ਲੱਗੀ ਭਿਆਨਕ ਅੱਗ

ਪ੍ਰੋਗਰੈਸਿਵ ਗਰੁੱਪ ਦੇ ਵੀ 2 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਕਾਗਜ਼
ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਸ਼ਨੀਵਾਰ ਨੂੰ ਪ੍ਰੋਗਰੈਸਿਵ ਗਰੁੱਪ ਵੱਲੋਂ ਵੀ 2 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਕੈਸ਼ੀਅਰ ਪੋਸਟ ਲਈ ਪ੍ਰੋਗਰੈਸਿਵ ਗਰੁੱਪ ਨੇ ਇੰਜੀਨੀਅਰ ਗੁਰਦਰਸ਼ਨ ਸਿੰਘ ਕੋਛੜ ਨੂੰ ਉਮੀਦਵਾਰ ਬਣਾਇਆ ਹੈ। ਉਹ ਮੇਜਰ ਕੋਛੜ ਦੇ ਭਤੀਜੇ ਹਨ ਅਤੇ ਥਾਪਰ ਯੂਨੀਵਰਸਿਟੀ ਤੋਂ ਬੀ. ਟੈਕ. ਹਨ। ਉਨ੍ਹਾਂ ਦੇ ਨਾਮਜ਼ਦਗੀ ਕਾਗਜ਼ ਭਰਨ ਸਮੇਂ ਮੇਜਰ ਕੋਛੜ, ਐਡਵੋਕੇਟ ਦਲਜੀਤ ਸਿੰਘ ਛਾਬੜਾ, ਐਡਵੋਕੇਟ ਸਤਿੰਦਰ ਪਾਲ ਸਿੰਘ ਛਾਬੜਾ, ਮੋਹਨਜੀਤ ਸੈਣੀ ਅਤੇ ਜਸਬੀਰ ਬਿੱਟੂ ਵੀ ਸਨ। ਉੱਥੇ ਹੀ, ਐਗਜ਼ੀਕਿਊਟਿਵ ਮੈਂਬਰ ਪੋਸਟ ਲਈ ਮਨਿੰਦਰ ਸਿੰਘ ਬੇਦੀ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤਾ। ਨਾਮਜ਼ਦਗੀ ਕਾਗਜ਼ ਕਰਨ ਦੌਰਾਨ ਮਨਿੰਦਰ ਸਿੰਘ ਬੇਦੀ ਨਾਲ ਉਨ੍ਹਾਂ ਦੀ ਧਰਮਪਤਨੀ ਅਤੇ ਹੋਰ ਸਮਰਥਕ ਵੀ ਮੌਜੂਦ ਰਹੇ।

ਸ਼ੁੱਭ ਮਹੂਰਤ ਦੇਖ ਕੇ ਰਿਸ਼ੂ ਝਾਂਜੀ ਨੇ ਭਰੀ ਨਾਮਜ਼ਦਗੀ
ਜਿਮਖਾਨਾ ਕਲੱਬ ਚੋਣਾਂ ਨੂੰ ਲੈ ਕੇ ਸ਼ਨੀਵਾਰ ਨੂੰ ਅਚੀਵਰਜ਼ ਗਰੁੱਪ ਦੇ ਸਾਰੇ ਉਮੀਦਵਾਰਾਂ ਨੇ ਜਿੱਥੇ ਸਵੇਰੇ ਲਗਭਗ 11 ਵਜੇ ਨਾਮਜ਼ਦਗੀ ਕਾਗਜ਼ ਭਰੇ, ਉੱਥੇ ਹੀ ਐਗਜ਼ੀਕਿਊਟਿਵ ਪੋਸਟ ਦੇ ਉਮੀਦਵਾਰ ਰਿਸ਼ੂ ਝਾਂਜੀ ਨੇ ਸ਼ੁੱਭ ਮਹੂਰਤ ਦਾ ਇੰਤਜ਼ਾਰ ਕਰਦੇ ਹੋਏ ਬਾਅਦ ਦੁਪਹਿਰ ਲਗਭਗ ਸਾਢੇ 12 ਵਜੇ ਇਕੱਲਿਆਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਸ਼ਿਲਪਾ ਝਾਂਜੀ, ਜਵਾਹਰ ਲਾਲ ਸਹਿਗਲ, ਵੀਨਾ ਸਹਿਗਲ, ਨਮਿਸ਼ਾ ਝਾਂਜੀ, ਤਨਿਸ਼ ਝਾਂਜੀ, ਮੋਹਿਤ, ਕੁਨਾਲ, ਆਕਾਸ਼ ਮਾਟਾ, ਅਮਿਤ ਆਨੰਦ, ਰੋਹਿਤ ਮਹਾਜਨ, ਰਜਨੀਸ਼ ਸ਼ਰਮਾ ਸਮੇਤ ਹੋਰ ਸਮਰਥਕ ਮੌਜੂਦ ਰਹੇ।

ਇਹ ਵੀ ਪੜ੍ਹੋ: ਜਲੰਧਰ 'ਚ ਦੇਸ਼ ਦੀ ਪਹਿਲੀ ਬਾਜ਼ ਡਰੋਨ ਬਟਾਲੀਅਨ ਤਾਇਨਾਤ, ਪੰਜਾਬ ਬਾਰਡਰ 'ਤੇ ਰੱਖੇਗੀ ਨਜ਼ਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News