ਬਜਰੀ ਦੇ ਟਿੱਪਰ ਪਿੱਛੇ ਟਰੈਕਟਰ ਲੈ ਕੇ ਜਾ ਰਿਹਾ ਟਰਾਲਾ ਟਕਰਾਇਆ, ਵੱਡੇ ਹਾਦਸੇ ਤੋਂ ਰਿਹਾ ਬਚਾਅ

Saturday, Aug 29, 2026 - 05:28 PM (IST)

ਬਜਰੀ ਦੇ ਟਿੱਪਰ ਪਿੱਛੇ ਟਰੈਕਟਰ ਲੈ ਕੇ ਜਾ ਰਿਹਾ ਟਰਾਲਾ ਟਕਰਾਇਆ, ਵੱਡੇ ਹਾਦਸੇ ਤੋਂ ਰਿਹਾ ਬਚਾਅ

ਕਾਠਗੜ੍ਹ (ਰਾਜੇਸ਼)-ਬਲਾਚੌਰ-ਰੂਪਨਗਰ ਹਾਈਵੇਅ ਮਾਰਗ 'ਤੇ ਪਿੰਡ ਟੌਂਸਾ ਵਿਖੇ ਇਕ ਬਜਰੀ ਨਾਲ ਭਰੇ ਟਿੱਪਰ ਅਤੇ ਟਰੈਕਟਰ ਲੈ ਕੇ ਜਾ ਰਹੇ ਟਰਾਲੇ ਵਿਚ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਇਹ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਐੱਫ਼. ਟੀਮ ਦੇ ਇੰਚਾਰਜ ਏ. ਐੱਸ. ਆਈ. ਕੁਲਦੀਪ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਉਹ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਪਤਾ ਲੱਗਿਆ ਕਿ ਇਕ ਟਿੱਪਰ ਬਜਰੀ ਨਾਲ ਭਰਿਆ ਹੋਇਆ ਸੀ ਅਤੇ ਉਸ ਨੂੰ ਮੋਹਨ ਲਾਲ ਪੁੱਤਰ ਬਲਦੇਵ ਰਾਜ ਵਾਸੀ ਊਨਾ ਚਲਾ ਰਿਹਾ ਸੀ।

ਇਹ ਵੀ ਪੜ੍ਹੋ: ਜਲੰਧਰ: ਨੇਹਾ ਕਤਲ ਕਾਂਡ 'ਚ ਵੱਡਾ ਖ਼ੁਲਾਸਾ! ਕਰੋੜਾਂ ਦੀ ਕੋਠੀ ਚਰਚਾ 'ਚ, ਪਤੀ ਉਮੰਗ ਦੀ ਗਰਲਫਰੈਂਡ ਨੇ...

ਜਦੋਂ ਇਹ ਟਿੱਪਰ ਪਿੰਡ ਟੌਂਸਾ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਇਸ ਦਾ ਟਾਇਰ ਫਟ ਗਿਆ, ਜਿਸ ਕਰਕੇ ਇਹ ਟਿੱਪਰ ਹਾਈਵੇਅ 'ਤੇ ਖੜ੍ਹਾ ਸੀ ਅਤੇ ਇਸੇ ਦੌਰਾਨ ਇਕ ਟਰਾਲਾ ਜਿਸ ਨੂੰ ਗੁਰਦੇਵ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਹੂਸੈਨੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਚਲਾ ਰਿਹਾ ਸੀ ਅਤੇ ਉਹ ਬਲਾਚੌਰ ਸਾਈਡ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ। ਜਦੋਂ ਇਹ ਟਰਾਲਾ ਟੋਂਸਾ ਦੇ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਇਹ ਟਰਾਲਾ ਖੜ੍ਹੇ ਹੋਏ ਬਜਰੀ ਦੇ ਟਿੱਪਰ ਪਿੱਛੇ ਜਾ ਟਕਰਾਇਆ, ਜਿਸ ਨਾਲ ਟਰਾਲੇ ਵਿਚ ਲੱਦੇ ਹੋਏ ਨਵੇਂ ਟਰੈਕਟਰ ਟਰਾਲੇ ਤੋਂ ਹੇਠਾਂ ਨੂੰ ਲਟਕ ਗਏ ਪਰ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਐੱਸ. ਐੱਸ. ਐੱਫ਼. ਟੀਮ ਵੱਲੋਂ ਦੋਵੇਂ ਵਾਹਨਾਂ ਨੂੰ ਸਾਈਡ ’ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ ਅਤੇ ਹਾਦਸੇ ਸਬੰਧੀ ਕੰਟਰੂਲ ਰੂਮ ਨਵਾਂਸ਼ਹਿਰ ਅਤੇ ਆਸਰੋਂ ਚੌਂਕੀ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ: ਰਿਟਾਇਰਡ ACP ਦੀ ਵੱਡੀ ਚਿਤਾਵਨੀ! ਮੇਰੀ ਫੋਟੋ ਵਾਲੀ ID ਤੋਂ ਰਹੋ ਸਾਵਧਾਨ, ਪੂਰਾ ਮਾਮਲਾ ਕਰੇਗਾ ਹੈਰਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News