ਬੈਂਕ ’ਚ ਪੈਸੇ ਜਮ੍ਹਾਂ ਕਰਵਾਉਣ ਆਏ ਵਿਅਕਤੀ ਦੀ ਜੇਬ ’ਚੋਂ 50 ਹਜ਼ਾਰ ਚੋਰੀ, ਘਟਨਾ ਕੈਮਰੇ ’ਚ ਕੈਦ
Monday, Aug 31, 2026 - 06:54 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)-ਪੰਜਾਬ ਨੈਸ਼ਨਲ ਬੈਂਕ ਦੀ ਅੱਡਾ ਸਰਾਂ ਸ਼ਾਖਾ ’ਚ ਰਕਮ ਜਮ੍ਹਾਂ ਕਰਵਾਉਣ ਪਹੁੰਚੇ ਵਿਅਕਤੀ ਦੀ ਜੇਬ ’ਚੋਂ ਨਾਟਕੀ ਢੰਗ ਨਾਲ 2 ਨੌਜਵਾਨਾਂ ਨੇ 50 ਹਜ਼ਾਰ ਰੁਪਏ ਕੱਢ ਲਏ। ਇਹ ਸਾਰੀ ਵਾਰਦਾਤ ਬੈਂਕ ’ਚ ਲੱਗੇ ਸੀ. ਸੀ. ਟੀ.ਵੀ . ਕੈਮਰਿਆਂ ’ਚ ਕੈਦ ਹੋ ਗਈ। ਚੋਰੀ ਦੀ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਪੁਲਸ ਨੇ ਮੌਕੇ ’ਤੇ ਪਹੁੰਚ ਕਿ ਸੀ. ਸੀ. ਟੀ. ਵੀ . ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਧੂਤ ਖੁਰਦ ਵਾਸੀ ਨਿਰਮਲ ਸਿੰਘ ਪੁੱਤਰ ਮਹਿੰਦਰ ਸਿੰਘ ਸੋਮਵਾਰ ਦੁਪਹਿਰ ਆਪਣੇ ਬੈਂਕ ਖ਼ਾਤੇ ’ਚ ਇਕ ਲੱਖ ਰੁਪਏ ਜਮ੍ਹਾਂ ਕਰਵਾਉਣ ਪਹੁੰਚਿਆ ਸੀ। ਮੌਕੇ ਤੇ ਬੈਂਕ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਖ਼ਾਤੇ ’ਚ ਇਕ ਵੇਲੇ ਸਿਰਫ਼ 50 ਹਜ਼ਾਰ ਰੁਪਏ ਹੀ ਨਗਦ ਜਮ੍ਹਾਂ ਹੋ ਸਕਦੇ ਹਨ। ਇਸ ਤੋਂ ਬਾਅਦ ਨਿਰਮਲ ਸਿੰਘ ਨੇ 50 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਫਾਰਮ ਭਰ ਦਿੱਤਾ ਅਤੇ ਬਾਕੀ ਰਕਮ ਜਮ੍ਹਾਂ ਕਰਵਾਉਣ ਲਈ ਦੂਜਾ ਫਾਰਮ ਭਰਨ ਲੱਗ ਪਿਆ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਨੌਜਵਾਨ ਨੇ ਕੁੜੀ ਦੀ ਰੋਲ਼ੀ ਪੱਤ, ਖੁੱਲ੍ਹੇ ਭੇਤ ਨੇ ਉਡਾਏ ਸਭ ਦੇ ਹੋਸ਼

ਇਸੇ ਦੌਰਾਨ ਬੈਂਕ ’ਚ ਪਹਿਲਾਂ ਤੋਂ ਮੌਜੂਦ ਇਕ ਨੌਜਵਾਨ ਨੇ ਕਥਿਤ ਤੌਰ ’ਤੇ ਮੌਕਾ ਪਾ ਕੇ ਨਿਰਮਲ ਸਿੰਘ ਦੀ ਜੇਬ ’ਚੋਂ 50 ਹਜ਼ਾਰ ਰੁਪਏ ਕੱਢ ਲਏ ਅਤੇ ਉੱਥੋਂ ਫਰਾਰ ਹੋ ਗਿਆ। ਕਰੀਬ ਪੰਜ ਮਿੰਟ ਬਾਅਦ ਨਿਰਮਲ ਸਿੰਘ ਨੂੰ ਜੇਬ ’ਚੋਂ ਪੈਸੇ ਗਾਇਬ ਹੋਣ ਦਾ ਪਤਾ ਲੱਗਾ। ਉਸ ਨੇ ਤੁਰੰਤ ਬੈਂਕ ਅਧਿਕਾਰੀ ਨੂੰ ਇਸ ਦੀ ਜਾਣਕਾਰੀ ਦਿੱਤੀ। ਬੈਂਕ ’ਚ ਲੱਗੇ ਸੀ. ਸੀ. ਟੀ.ਵੀ. ਕੈਮਰੇ ਚੈੱਕ ਕਰਨ ’ਤੇ ਵੇਖਿਆ ਕਿ ਨੌਜਵਾਨ ਰਕਮ ਕੱਢ ਕੇ ਫਰਾਰ ਹੁੰਦਾ ਦਿਖਾਈ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਬੈਂਕ ਮੈਨੇਜਰ ਨੇ ਪੁਲਸ ਚੌਕੀ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ’ਚ ਲੈ ਕੇ ਮੁਲਜ਼ਮ ਦੀ ਪਛਾਣ ਅਤੇ ਭਾਲ ਸ਼ੁਰੂ ਕਰ ਦਿੱਤੀ ਹੈ। ਬੈਂਕ ਮੈਨੇਜਰ ਨੇ ਦੱਸਿਆ ਕਿ ਫਿਲਹਾਲ ਸ਼ਾਖਾ ’ਚ ਕੋਈ ਬੈਂਕ ਗਾਰਡ ਉਪਲੱਬਧ ਨਹੀਂ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅਕਾਲੀ ਦਲ-ਭਾਜਪਾ ਦਾ ਗਠਜੋੜ ਫਾਈਨਲ! ਜਲਦ ਹੋ ਸਕਦੈ ਐਲਾਨ, ਇਹ ਹੋਵੇਗਾ ਨਵਾਂ ਫਾਰਮੂਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
