530 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ 4 ਮੁਲਜ਼ਮ ਗ੍ਰਿਫ਼ਤਾਰ
Friday, Jan 03, 2025 - 01:57 PM (IST)
ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਿਟੀ ਪੁਲਸ ਨੇ ਐੱਨ. ਡੀ. ਪੀ. ਐੱਸ. ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲੇ ਮਾਮਲੇ ਵਿਚ ਏ. ਐੱਸ. ਆਈ. ਸਤਨਾਮ ਸਿੰਘ ਸਾਥੀ ਮੁਲਾਜ਼ਮਾਂ ਨਾਲ ਸਰਚ ਮੁਹਿੰਮ ਚਲਾ ਰਹੇ ਸੀ। ਵਾਲਮੀਕਿ ਮੁਹੱਲਾ ਘੰਟਾਘਰ ਦੀ ਚੈਕਿੰਗ ਕਰਨ ਤੋਂ ਬਾਅਦ ਪੁਲਸ ਪਾਰਟੀ ਗਊਸ਼ਾਲਾ ਬਾਜ਼ਾਰ ਭੰਗੀ ਪੁਲ ਵੱਲ ਜਾ ਰਹੀ ਸੀ। ਜਦੋਂ ਅਧਿਕਾਰੀਆਂ ਦੇ ਹੁਕਮਾਂ ’ਤੇ ਗਊਸ਼ਾਲਾ ਬਾਜ਼ਾਰ ’ਚ ਬੰਦ ਸਰਾਂ ਦੀ ਦੂਜੀ ਮੰਜ਼ਿਲ ਦੀ ਚੈਕਿੰਗ ਕਰਨ ਲਈ ਪੌੜੀਆਂ ਚੜ੍ਹ ਰਹੀ ਸੀ ਤਾਂ ਦੋ ਨੌਜਵਾਨ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਗਏ। ਉਨ੍ਹਾਂ ਵਿਚੋਂ ਇਕ ਨੌਜਵਾਨ ਨੇ ਆਪਣੇ ਹੱਥ ਵਿਚ ਫੜਿਆ ਭਾਰੀ ਲਿਫਾਫਾ ਸਰਾਂ ਦੇ ਅੰਦਰਲੇ ਕਮਰੇ ਵਿਚ ਸੁੱਟ ਦਿੱਤਾ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਜਲੰਧਰ ਨਹੀਂ ਆਉਣਗੀਆਂ ਸ਼ਤਾਬਦੀ ਤੇ ਸ਼ਾਨ-ਏ-ਪੰਜਾਬ ਸਣੇ ਕਈ ਟਰੇਨਾਂ, ਪੜ੍ਹੋ ਪੂਰੀ ਲਿਸਟ
ਜਦੋਂ ਦੋਵੇਂ ਬਾਹਰ ਜਾਣ ਲੱਗੇ ਤਾਂ ਏ. ਐੱਸ. ਆਈ. ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਂ-ਪਤਾ ਪੁੱਛਿਆ ਤਾਂ ਪਹਿਲੇ ਨੇ ਆਪਣਾ ਨਾਂ ਲਵ ਪੁੱਤਰ ਰਾਮ ਲਾਲ ਵਾਸੀ ਅਰਾਈਆਂ ਮੁਹੱਲਾ ਖਾਨਪੁਰੀ ਗੇਟ ਥਾਣਾ ਸਿਟੀ ਅਤੇ ਦੂਜੇ ਨੇ ਆਪਣਾ ਨਾਂ ਮਨਜਿੰਦਰ ਕੁਮਾਰ ਪੁੱਤਰ ਅੰਜੀਤ ਕੁਮਾਰ ਵਾਸੀ ਵਾਲਮੀਕਿ ਮੁਹੱਲਾ ਘੰਟਾਘਰ ਥਾਣਾ ਸਿਟੀ ਦੱਸਿਆ। ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ ਦੋ ਕਾਲੇ ਰੰਗ ਦੇ ਪਲਾਸਟਿਕ ਦੇ ਲਿਫਾਫਿਆਂ ’ਚੋਂ ਇਕ ਪਾਰਦਰਸ਼ੀ ਲਿਫਾਫੇ ’ਚ ਲਪੇਟਿਆ ਹੋਇਆ ਸਮਾਨ ਬਰਾਮਦ ਹੋਇਆ। ਜਦੋਂ ਇਸ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ 270 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਘਟਨਾ, ਰੇਲਵੇ ਫਾਟਕ ਕੋਲ ਗੈਂਗਵਾਰ, ਚੱਲੀਆਂ ਤਾੜ-ਤਾੜ ਗੋਲ਼ੀਆਂ
ਦੂਜੇ ਮਾਮਲੇ ਵਿਚ ਏ. ਐੱਸ. ਆਈ. ਗਗਨ ਸਿੰਘ ਆਪ੍ਰੇਸ਼ਨ ਦੇ ਸਬੰਧ ਵਿਚ ਵਾਲਮੀਕਿ ਮੁਹੱਲਾ ਘੰਟਾਘਰ ਦੀ ਚੈਕਿੰਗ ਕਰਨ ਤੋਂ ਬਾਅਦ ਗਊਸ਼ਾਲਾ ਬਾਜ਼ਾਰ ਵੱਲ ਜਾ ਰਹੇ ਸੀ ਤਾਂ ਅਧਿਕਾਰੀਆਂ ਦੇ ਹੁਕਮਾਂ ’ਤੇ ਉਹ ਚੈਕਿੰਗ ਲਈ ਉਥੇ ਬੰਦ ਪਈ ਸਰਾਂ ਵਿਚ ਪੁੱਜੇ। ਦੂਸਰੀ ਮੰਜ਼ਿਲ ਦੀ ਛੱਤ ’ਤੇ ਦੋ ਨੌਜਵਾਨ ਬੈਠੇ ਦਿਖਾਈ ਦਿੱਤੇ, ਜੋ ਪੁਲਸ ਪਾਰਟੀ ਨੂੰ ਦੇਖ ਕੇ ਡਰਦੇ ਮਾਰੇ ਭੱਜਣ ਲੱਗੇ।
ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਂ-ਪਤਾ ਪੁੱਛਣ ’ਤੇ ਪਹਿਲੇ ਨੇ ਆਪਣਾ ਨਾਂ ਸੁਨੀਲ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਅਰਾਈਆਂ ਮੁਹੱਲਾ ਘੰਟਾਘਰ ਅਤੇ ਦੂਜੇ ਨੇ ਆਪਣਾ ਨਾਂ ਅਕਾਸ਼ਦੀਪ ਪੁੱਤਰ ਅਮਨ ਕੁਮਾਰ ਵਾਸੀ ਅਰਾਈਆਂ ਮੁਹੱਲਾ, ਖਾਨਪੁਰੀ ਗੇਟ ਦੱਸਿਆ। ਸੁਨੀਲ ਕੁਮਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੈਕੇਟ ਦੀ ਜੇਬ ਵਿਚੋਂ ਇਕ ਭਾਰੀ ਮੋਮੀ ਲਿਫ਼ਾਫ਼ਾ ਬਰਾਮਦ ਹੋਇਆ। ਜਿਸ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ 260 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਮਾਲਾ-ਮਾਲ ਹੋਇਆ ਪੰਜਾਬ ਦਾ ਖ਼ਜ਼ਾਨਾ, ਵਿੱਤੀ ਮੰਤਰੀ ਹਰਪਾਲ ਚੀਮਾ ਨੇ ਦਿੱਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e