ਹੈਰੋਇਨ ਸਮੇਤ 1 ਵਿਅਕਤੀ ਗ੍ਰਿਫ਼ਤਾਰ
Tuesday, Dec 17, 2024 - 02:56 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਥਾਣਾ ਔੜ ਪੁਲਸ ਨੇ 4 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਬਹਾਰਾ ਪੁਲ ਨਹਿਰ ਦੇ ਨਾਲ ਲੱਗਦੀ ਪੱਕੀ ਸੜਕ ਤੋਂ ਪਿੰਡ ਮੀਰਪੁਰ ਲੱਖਾ ਵੱਲ ਜਾ ਰਹੀ ਸੀ ਤਾਂ ਦੂਜੇ ਪਾਸੇ ਤੋਂ ਇਕ ਨੌਜਵਾਨ ਪੈਦਲ ਆ ਰਿਹਾ ਸੀ। ਜੋ ਪੁਲਸ ਪਾਰਟੀ ਨੂੰ ਆਉਂਦੇ ਵੇਖ ਕੇ ਘਬਰਾ ਗਿਆ।
ਇਹ ਵੀ ਪੜ੍ਹੋ- ਮੁੜ ਦਹਿਲਿਆ ਪੰਜਾਬ, ਘਰ 'ਚ ਦਾਖ਼ਲ ਹੋ 'ਆਪ' ਵਰਕਰ 'ਤੇ ਚਲਾ ਦਿੱਤੀਆਂ ਗੋਲ਼ੀਆਂ
ਜਦੋਂ ਉਕਤ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਾਂਚ ਕੀਤੀ ਗਈ ਤਾਂ ਉਸ ਕੋਲੋਂ ਪਾਰਦਰਸ਼ੀ ਲਿਫ਼ਾਫ਼ੇ ’ਚ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਏ. ਐੱਸ. ਆਈ. ਨੇ ਦੱਸਿਆ ਕਿ ਕਾਬੂ ਦੋਸ਼ੀ ਦੀ ਪਛਾਣ ਜਸਵਿੰਦਰ ਰਾਮ ਉਰਫ਼ ਜੌੜਾ ਵਾਸੀ ਗੜ੍ਹੀ ਅਜੀਤ ਸਿੰਘ ਥਾਣਾ ਔੜ ਵਜੋਂ ਹੋਈ ਹੈ। ਥਾਣਾ ਸਦਰ ਪੁਲਸ ਨੇ ਦੱਸਿਆ ਕਿ ਕਾਬੂ ਦੋਸ਼ੀ ਖ਼ਿਲਾਫ਼ ਐੱਨ. ਡੀ. ਪੀ. ਐੱਸ. ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਪਹਿਲਾਂ ਇਕੱਠੇ ਬੈਠ ਪੀਤੀ ਸ਼ਰਾਬ, ਫਿਰ ਕਰ 'ਤਾ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8