ਡੇਢ ਕਿੱਲੋ ਹੈਰੋਇਨ ਸਮੇਤ 1 ਨਸ਼ਾ ਸਮੱਗਲਰ ਗ੍ਰਿਫ਼ਤਾਰ

Sunday, Nov 10, 2024 - 05:50 PM (IST)

ਡੇਢ ਕਿੱਲੋ ਹੈਰੋਇਨ ਸਮੇਤ 1 ਨਸ਼ਾ ਸਮੱਗਲਰ ਗ੍ਰਿਫ਼ਤਾਰ

ਟਾਂਡਾ ਉੜਮੁੜ (ਪੰਡਿਤ, ਮੋਮੀ, ਗੁਪਤਾ)-ਐੱਸ. ਟੀ. ਐੱਫ਼. ਟੀਮ ਜਲੰਧਰ ਨੇ ਟਾਂਡਾ ਇਲਾਕੇ ਵਿਚ ਛਾਪਾਮਾਰੀ ਕਰਕੇ ਗੁੱਜਰਾਂ ਦੇ ਇਕ ਡੇਰੇ ਤੋਂ ਇਕ ਵਿਅਕਤੀ ਨੂੰ ਡੇਢ ਕਿੱਲੋ ਹੈਰੋਇਨ ਸਣੇ ਗ੍ਰਿਫ਼ਤਾਰ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਬਰਾਮਦ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਕਾਬੂ ਆਏ ਮੁਲਜ਼ਮ ਦੀ ਪਛਾਣ ਰਾਂਝਾ ਪੁੱਤਰ ਕਾਸਮ ਵਾਸੀ ਪੁਲ ਪੁਖ਼ਤਾ ਵਜੋਂ ਹੋਈ ਹੈ। ਜੋ ਪਿੰਡ ਦੇ ਬਾਹਰ ਬਾਹਰ ਟਾਂਡਾ-ਸ੍ਰੀ ਹਰਗੋਬਿੰਦਪੁਰ ਰੋਡ ਕਿਨਾਰੇ ਇਕ ਕਾਲੋਨੀ ਨੇੜੇ ਆਰਜ਼ੀ ਡੇਰਾ ਬਣਾ ਕੇ ਪਰਿਵਾਰ ਸਮੇਤ ਰਹਿੰਦਾ ਸੀ।

ਮੌਕੇ ’ਤੇ ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ਼. ਜਲੰਧਰ ਟੀਮ ਦੇ ਇੰਚਾਰਜ ਡੀ. ਐੱਸ. ਪੀ. ਯੋਗੇਸ਼ ਕੁਮਾਰ ਨੇ ਦੱਸਿਆ ਕਿ ਟੀਮ ਦੇ ਏ. ਐੱਸ. ਆਈ. ਪਰਮਿੰਦਰ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਅਮਨਦੀਪ ਸਿੰਘ, ਹੈੱਡ ਕਾਂਸਟੇਬਲ ਅਕਾਸ਼ਦੀਪ ਸਿੰਘ, ਹੈੱਡ ਕਾਂਸਟੇਬਲ ਰਵੀ ਕੁਮਾਰ ਤੇ ਹੈੱਡ ਕਾਂਸਟੇਬਲ ਧੰਨਜੀਤ ਦੀ ਟੀਮ ਵੱਲੋਂ ਕਿਸੇ ਖਾਸ ਮੁਖਬਰ ਦੀ ਸੂਚਨਾ ਦੇ ਆਧਾਰ ’ਤੇ ਮਾਰੂਤੀ ਏਜੰਸੀ ਨੇੜੇ ਬਣੀ ਕਾਲੋਨੀ ਵਿਚ ਨਸ਼ਾ ਸਮੱਗਲਿੰਗ ਕਰਨ ਵਾਲੇ ਇਕ ਗੁੱਜਰ ਦੇ ਡੇਰੇ ਵਿਚ ਛਾਪਮਾਰੀ ਕੀਤੀ ਤਾਂ ਤਲਾਸ਼ੀ ਦੌਰਾਨ ਉਕਤ ਮੁਲਜ਼ਮ ਵੱਲੋਂ ਰੱਖੇ ਬੈਗ ਵਿਚੋਂ ਕਰੀਬ ਡੇਢ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ- CM ਮਾਨ ਬੋਲੇ, ਪੰਜਾਬ ਕ੍ਰਾਂਤੀਕਾਰੀਆਂ ਦੀ ਧਰਤੀ, ਨਹੀਂ ਬੀਜਿਆ ਜਾ ਸਕਦਾ ਨਫ਼ਰਤ ਦਾ ਬੀਜ

ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ ਸਾਢੇ 7 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬਰਾਮਦਗੀ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਸ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਮੁਲਜ਼ਮ ਦੀ ਨਸ਼ੇ ਲਈ ਸਪਲਾਈ ਲਾਈਨ ਕੀ ਸੀ। ਇਸ ਦੇ ਸਾਥੀ ਕੌਣ ਸਨ ਅਤੇ ਇਹ ਕਿਨ੍ਹਾਂ ਸਮੱਗਲਰਾਂ ਨਾਲ ਜੁੜਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 12 ਨਵੰਬਰ ਦੀ ਛੁੱਟੀ ਨੂੰ ਲੈ ਕੇ ਜਾਣੋ ਵੱਡੀ ਅਪਡੇਟ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News