ਸ਼ੁੱਕਰਵਾਰ ਦੇ ਦਿਨ ਮਾਂ ਲਕਸ਼ਮੀ ਦੀ ਪੂਜਾ ਕਰਨਾ ਹੁੰਦਾ ਹੈ ਸ਼ੁੱਭ, ਆਰਥਿਕ ਸਮੱਸਿਆ ਤੋਂ ਮਿਲਦਾ ਹੈ ਛੁਟਕਾਰਾ

6/9/2023 11:59:06 AM

ਨਵੀਂ ਦਿੱਲੀ — ਸ਼ਾਸਤਰਾਂ ਦੀਆਂ ਮੰਨੀਏ ਤਾਂ ਹਰ ਕੰਮ ਨੂੰ ਸਮੇਂ ਦੀ ਮਰਿਆਦਾ ਵਿਚ ਕਰਨ ਨਾਲ ਭਗਵਾਨ ਦੀ ਕਿਰਪਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇੰਨਾ ਹੀ ਨਹੀਂ ਸਗੋਂ ਇਸ ਨਾਲ ਵਿਅਕਤੀ ਦੀ ਆਰਥਿਕ ਹਾਲਤ ਵੀ ਮਜ਼ਬੂਤ ਹੋ ਜਾਂਦੀ ਹੈ। ਸ਼ੁੱਕਰਵਾਰ ਦੇ ਦਿਨ ਮਾਂ ਲਕਸ਼ਮੀ ਦੀ ਪੂਜਾ ਕਰਨਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਨ ਮਾਂ ਲਕਸ਼ਮੀ ਦੀ ਆਪਣੇ ਭਗਤਾਂ ਉੱਤੇ ਖ਼ਾਸ ਕਿਰਪਾ ਹੁੰਦੀ ਹੈ। ਇਸ ਦੇ ਨਾਲ ਹੀ ਵਿਅਕਤੀ ਦੇ ਜੀਵਨ ਵਿਚ ਆ ਰਹੀ ਆਰਥਿਕ ਸਮੱਸਿਆ ਵੀ ਦੂਰ ਹੁੰਦੀ ਹੈ।

ਇਹ ਵੀ ਪੜ੍ਹੋ : ਮੋਰ ਦੇ ਖੰਭ ਖੋਲ੍ਹਣਗੇ ਬੰਦ ਕਿਸਮਤ ਦੇ ਤਾਲੇ, ਘਰ ਦਾ ਕਲੇਸ਼ ਤੇ ਵਾਸਤੂ ਦੋਸ਼ ਵੀ ਹੋਣਗੇ ਦੂਰ

ਸ਼ੁੱਕਰਵਾਰ ਦੇ ਦਿਨ ਇਸ ਤਰ੍ਹਾਂ ਕਰੀਏ ਮਾਂ ਲਕਸ਼ਮੀ ਦੀ ਪੂਜਾ

ਦੱਸ ਦਈਏ ਕਿ ਇਹ ਤਾਂਤਰਿਕ ਉਪਾਅ ਸ਼ੁੱਕਰਵਾਰ ਨੂੰ ਹੀ ਕਰਨਾ ਹੈ ਅਤੇ ਇਸ ਨੂੰ ਕਰਨ ਤੋਂ ਪਹਿਲਾਂ ਇਸਨਾਨ ਕਰਕੇ ਪੂਰੀ ਤਰ੍ਹਾਂ ਆਪਣੇ ਸਰੀਰ ਨੂੰ ਸ਼ੁੱਧ ਕਰ ਲਵੇਂ। ਇਸ ਤੋਂ ਬਾਅਦ ਰਾਤ 8 ਵਜੇ ਤੋਂ ਲੈ ਕੇ ਅੱਧੀ ਰਾਤ 12 ਵਜੇ ਤੱਕ ਸਫੇਦ ਕੱਪੜੇ ਪਹਿਨ ਕੇ ਮਾਂ ਲਕਸ਼ਮੀ ਦੀ ਪੂਜਾ ਕਰੋ। ਇਸ ਤੋਂ ਪਹਿਲਾਂ ਪੂਜਾ ਵਾਲੀ ਜਗ੍ਹਾ 'ਤੇ ਸਫੇਦ ਕੱਪੜੇ ਦਾ ਇਕ ਆਸਨ ਵਿਛਾ ਲਵੋ ਅਤੇ ਉਸ 'ਤੇ ਮਾਤਾ ਲਕਸ਼ਮੀ ਦੀ ਇਕ ਮੂਰਤੀ ਸਥਾਪਤ ਕਰ ਦਿਓ। ਇਸ ਤੋਂ ਬਾਅਦ ਪੂਰੇ ਵਿਧੀ ਵਿਧਾਨ ਨਾਲ ਮਾਂ ਲਕਸ਼ਮੀ ਦੀ ਪੂਜਾ ਕਰੋ। ਧਿਆਨ ਰਹੇ ਮਾਂ ਲਕਸ਼ਮੀ ਦੀ ਮੂਰਤੀ ਦੇ ਸਾਹਮਣੇ ਗਾਂ ਦੇ ਘਿਓ ਦਾ ਦੀਵਾ ਜ਼ਰੂਰ ਜਗਾਉਣਾ ਹੈ। ਇਸ ਤੋਂ ਬਾਅਦ ਪੈਸਾ ਪ੍ਰਾਪਤੀ ਦੀ ਕਾਮਨਾ ਕਰੀਏ ਅਤੇ ਸ਼੍ਰੀ ਸੂਕਤ ਦਾ ਪਾਠ ਜ਼ਰੂਰ ਕਰੋ।

ਇਹ ਵੀ ਪੜ੍ਹੋ : ਘਰ 'ਚ ਕਦੇ ਵੀ ਨਹੀਂ ਹੋਵੇਗੀ ਪੈਸੇ ਦੀ ਘਾਟ, ਬਸ  ਧਿਆਨ ਰੱਖੋ ਵਾਸਤੂ ਸ਼ਾਸਤਰ ਦੇ ਇਹ ਟਿਪਸ

ਇਸ ਮੰਤਰ ਦਾ ਕਰੋ ਜਾਪ

ਸ਼੍ਰੀ ਸੂਕਤ ਦਾ ਪਾਠ ਕਰਨ ਤੋਂ ਬਾਅਦ ਚੰਦਨ ਦੀ ਮਾਲਾ ਜਾਂ ਫਿਰ ਕਮਲ ਗੱਟੇ ਦੀ ਮਾਲਾ ਨਾਲ ਲਗਾਤਾਰ ਤਿੰਨ ਸ਼ੁੱਕਰਵਾਰ ਤੱਕ 1100 ਵਾਰ 'ਓਮ ਸ਼੍ਰੀ ਹਰੀਆਂ ਸ਼੍ਰੀ ਕਮਲੇ ਕਮਲਾਲਏ ਨਮ : ਮੰਤਰ' ਦਾ ਜਾਪ ਕਰੋਗੇ ਤਾਂ ਮਾਤਾ ਲਕਸ਼ਮੀ ਦੀ ਕ੍ਰਿਪਾ ਤੁਹਾਡੇ 'ਤੇ ਜ਼ਰੂਰ ਹੋਵੇਗੀ, ਤੁਹਾਡੇ ਧਨਵਾਨ ਬਨਣ ਦੀ ਇੱਛਾ ਵੀ ਪੂਰੀ ਹੋਵੋਗੇ।

ਇਹ ਵੀ ਪੜ੍ਹੋ : ਘਰ 'ਚ ਇਨ੍ਹਾਂ ਸਥਾਨਾਂ 'ਤੇ ਠਾਕੁਰ ਜੀ ਦੀ ਬੰਸਰੀ ਰੱਖਣ ਨਾਲ ਬਦਲ ਜਾਵੇਗੀ ਕਿਸਮਤ , ਬਣਨ ਲੱਗ ਜਾਣਗੇ ਵਿਗੜੇ ਕੰਮ

ਸ਼ਾਮ ਨੂੰ ਪਿੱਪਲ ਦੇ ਦਰੱਖ਼ਤ ਹੇਠਾਂ ਜਗਾਓ ਸਰ੍ਹੋਂ ਦੇ ਤੇਲ ਦਾ ਦੀਵਾ

ਸ਼ਾਮ ਦੇ ਸਮੇਂ ਪਿੱਪਲ ਦੇ ਦਰੱਖਤ 'ਤੇ ਸਰ੍ਹੋਂ ਦੇ ਤੇਲ 'ਚ ਤਿੰਨ ਬੱਤੀਆਂ ਵਾਲਾ ਦੀਵਾ ਜਗਾਓ। ਇਸ ਦੇ ਨਾਲ ਹੀ ਪੰਜ ਮੇਵੇ ਦੀ ਮਠਿਆਈ ਚੜ੍ਹਾਓ ਅਤੇ ਬਾਅਦ 'ਚ ਇਸ ਪ੍ਰਸਾਦ ਨੂੰ ਗਰੀਬਾਂ 'ਚ ਵੰਡ ਦਿਓ। ਇਸ ਦਿਨ ਗਰੀਬਾਂ ਨੂੰ ਆਪਣੀ ਸਮਰੱਥਾ ਅਨੁਸਾਰ ਦਾਨ ਦੇਣਾ ਚਾਹੀਦਾ ਹੈ। ਜੇਕਰ ਸੰਭਵ ਹੋਵੇ ਤਾਂ ਸਫੈਦ ਰੰਗ ਦੇ ਕੱਪੜੇ ਜਾਂ ਸਫੈਦ ਰੰਗ ਦੀ ਕੋਈ ਚੀਜ਼ ਜਿਵੇਂ ਦੁੱਧ, ਚੀਨੀ, ਚੌਲ ਆਦਿ ਦਾ ਦਾਨ ਕਰਨਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : Vastu Shastra : ਘਰ 'ਚ ਜ਼ਰੂਰ ਲਿਆਓ ਇਹ 4 ਚੀਜ਼ਾਂ, ਹੋਵੇਗੀ ਪੈਸਿਆਂ ਦੀ ਬਰਸਾਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur