ਮਾਂ ਲਕਸ਼ਮੀ ਜੀ ਨੂੰ ਖੁਸ਼ ਕਰਨ ਲਈ ਇਸ ਖ਼ਾਸ ਵਿਧੀ ਨਾਲ ਕਰੋ ਪੂਜਾ
12/8/2022 3:55:08 PM
ਜਲੰਧਰ (ਬਿਊਰੋ) - ਭਾਰਤ 'ਚ ਹਰ ਦਿਨ ਇਕ ਵੱਖਰੇ ਭਗਵਾਨ ਦਾ ਹੁੰਦਾ ਹੈ, ਜਿਸ ਦੇ ਮੁਤਾਬਕ ਅਸੀਂ ਹਰ ਦਿਨ ਇੱਕ ਭਗਵਾਨ ਦੀ ਪੂਜਾ ਕਰਦੇ ਹਾਂ। ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜੇ ਦਿਨ ਕਿਸ ਤਰ੍ਹਾਂ ਦੇ ਉਪਾਅ ਕੀਤੇ ਜਾਣ, ਜਿਸ ਨਾਲ ਭਗਵਾਨ ਸਾਡੇ ਤੋਂ ਖੁਸ਼ ਹੋ ਜਾਣ। ਸ਼ੁੱਕਰਵਾਰ ਦਾ ਦਿਨ ਮਾਂ ਲਕਸ਼ਮੀ ਦਾ ਮੰਨਿਆ ਜਾਂਦਾ ਹੈ। ਇਸ ਦਿਨ ਲਕਸ਼ਮੀ ਜੀ ਦੀ ਪੂਜਾ ਕਰਨ ਨਾਲ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਮਾਂ ਲਕਸ਼ਮੀ ਧਨ ਦੀ ਦੇਵੀ ਹੁੰਦੀ ਹੈ। ਜੇਕਰ ਤੁਸੀਂ ਮਾਂ ਲਕਸ਼ਮੀ ਨੂੰ ਖੁਸ਼ ਕਰਨ ਦੇ ਕੁਝ ਉਪਾਅ ਜਾਣ ਲਵੋ ਤਾਂ ਤੁਹਾਨੂੰ ਧਨ ਦੀ ਕਦੇ ਘਾਟ ਨਹੀਂ ਹੋਵੇਗੀ।
ਮਾਂ ਲਕਸ਼ਮੀ ਨੂੰ ਖੁਸ਼ ਕਰਨ ਦੇ ਉਪਾਅ :-
1. ਧਨ ਦੀ ਦੇਵੀ ਮਾਂ ਲਕਸ਼ਮੀ ਦੀ ਪੂਜਾ ਕਰਨ ਨਾਲ ਕੋਰੜਪਤੀ ਬਣ ਜਾਂਦੇ ਹਨ। ਜਿਹੜੇ ਲੋਕ ਮਾਂ ਲਕਸ਼ਮੀ ਦੀ ਸੱਚੇ ਮਨ ਨਾਲ ਪੂਜਾ ਕਰਦੇ ਹਨ, ਉਨ੍ਹਾਂ ਦੇ ਘਰ 'ਚ ਕਦੇ ਵੀ ਧਨ ਦੀ ਘਾਟ ਨਹੀਂ ਹੁੰਦੀ।
2. ਸ਼ੁੱਕਰ ਗ੍ਰਹਿ ਦਾ ਸਾਡੇ ਜੀਵਨ 'ਚ ਬਹੁਤ ਮਹੱਤਵ ਹੁੰਦਾ ਹੈ, ਇਸ ਲਈ ਸ਼ੁੱਕਰ ਗ੍ਰਹਿ ਨੂੰ ਸੰਤੁਸ਼ਟ ਕਰਨ ਲਈ ਮਾਤਾ ਲਕਸ਼ਮੀ ਦੀ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਰੋਜ਼ਾਨਾ ਪੂਜਾ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਕਾਫ਼ੀ ਲਾਭ ਮਿਲੇਗਾ।
3. ਜੇਕਰ ਤੁਸੀਂ ਧਨ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਨਹਾਉਣ ਤੋਂ ਪਹਿਲਾਂ ਨਹਾਉਣ ਵਾਲੇ ਪਾਣੀ 'ਚ ਚੰਦਨ ਮਿਲ ਕੇ ਉਸ ਪਾਣੀ ਨਾਲ ਹੀ ਇਸ਼ਨਾਨ ਕਰੋ।
4. ਸ਼ੁੱਕਰਵਾਰ ਦੇ ਦਿਨ ਦਾ ਚੰਗਾ ਲਾਭ ਪਾਉਣ ਲਈ ਚਾਂਦੀ, ਚਾਵਲ, ਦੁੱਧ, ਦਹੀਂ, ਸਫੈਦ ਚੰਦਨ, ਸਫੈਦ ਕੱਪੜੇ ਤੇ ਖੁਸ਼ਬੂਦਾਰ ਚੀਜ਼ਾਂ ਕਿਸੇ ਪੰਡਿਤ ਦੀ ਪਤਨੀ ਨੂੰ ਦਾਨ ਕਰੋ।
5. ਅੱਜ ਦੇ ਦਿਨ ਗਾਂ ਨੂੰ ਆਟਾ ਖਿਵਾਓ ਤੇ ਦੁੱਧ ਨਾਲ ਬਣੀਆਂ ਚੀਜ਼ਾਂ ਦਾ ਹੀ ਦਾਨ ਕਰੋ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਖੁਦ ਉਨ੍ਹਾਂ ਸਫੈਦ ਚੀਜ਼ਾਂ ਦਾ ਗ੍ਰਹਿਣ ਨਹੀਂ ਕਰਨਾ।
6. ਜੇਕਰ ਤੁਹਾਡੇ ਘਰ 'ਚ ਕੋਈ ਆਰਥਿਕ ਸੰਕਟ ਹੈ ਤਾਂ ਉਸ ਦੇ ਉਪਾਅ ਲਈ 21 ਕੰਨਿਆਂ ਨੂੰ ਖੀਰ ਤੇ ਮਿਸ਼ਰੀ ਖਵਾਉਣਾ ਕਾਫੀ ਲਾਭਦਾਇਕ ਹੁੰਦਾ ਹੈ ਅਤੇ ਕਿਸੇ ਸੁਹਾਗਨ ਮਹਿਲਾ ਨੂੰ ਸ਼ਿੰਗਾਰ ਦੀਆਂ ਚੀਜ਼ਾਂ ਦੇਣੀਆਂ ਬਹੁਤ ਸ਼ੁੱਭ ਮੰਨੀਆਂ ਜਾਂਦੀਆਂ ਹਨ।