Shiv Purana Upay: ਸ਼ਿਵ ਪੁਰਾਣ 'ਚ ਦੱਸੇ ਇਨ੍ਹਾਂ ਉਪਾਵਾਂ ਨਾਲ ਕਰੋ ਪੂਜਾ, ਹਰ ਮਨੋਕਾਮਨਾ ਹੋਵੇਗੀ ਪੂਰੀ

11/15/2022 11:04:52 AM

ਨਵੀਂ ਦਿੱਲੀ - ਭਗਵਾਨ ਸ਼ਿਵ ਨੂੰ ‘ਮਹਾਦੇਵ’ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਦੇਵਤਿਆਂ ਦਾ ਦੇਵਤਾ ਕਿਹਾ ਜਾਂਦਾ ਹੈ। ਸ਼ਿਵ ਪੁਰਾਣ ਦੇ ਰੁਦਰਸੰਹਿਤਾ ਭਾਗ ਅਨੁਸਾਰ ਸ਼ਿਵ  ਅਜਿਹੇ ਦੇਵ ਹਨ ਜੋ ਕੁਝ ਵਿਸ਼ੇਸ਼ ਰਸਮਾਂ ਕਰਨ ਨਾਲ ਸ਼ਰਧਾਲੂ ਉੱਤੇ ਆਸਾਨੀ ਨਾਲ ਪ੍ਰਸੰਨ ਹੋ ਜਾਂਦੇ ਹਨ। ਰੁਦਰ ਸੰਹਿਤਾ ਅਨੁਸਾਰ, ਲਕਸ਼ਮੀ ਦੀ ਪ੍ਰਾਪਤੀ ਲਈ ਵਿਅਕਤੀ ਨੂੰ ਕਮਲ, ਬਿਲਵਪਤਰ, ਸ਼ਤਪੱਤਰ ਅਤੇ ਸ਼ੰਖਪੁਸ਼ਪੀ ਪ੍ਰਭੂ ਦੇ ਸ਼ਿਵ ਲਿੰਗ 'ਤੇ ਚੜ੍ਹਾਉਣੀ ਚਾਹੀਦੀ ਹੈ। ਜੇਕਰ ਇਕ ਲੱਖ ਦੀ ਗਿਣਤੀ ਵਿਚ ਇਨ੍ਹਾਂ ਫੁੱਲਾਂ ਨਾਲ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਵੇ ਤਾਂ ਸੱਤ ਜਨਮਾਂ ਦੇ ਪਾਪ ਨਾਸ਼ ਹੋ ਜਾਂਦੇ ਹਨ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।

ਇਹ ਵੀ ਪੜ੍ਹੋ : ਘਰ 'ਚੋਂ ਦੂਰ ਹੋ ਜਾਵੇਗੀ ਨਕਾਰਾਤਮਕ ਊਰਜਾ , ਬਸ ਇਨ੍ਹਾਂ ਵਾਸਤੂ ਟਿਪਸ ਦਾ ਰੱਖੋ ਖ਼ਾਸ ਧਿਆਨ

  • ਪੁੱਤਰ ਦੇ ਚਾਹਵਾਨ ਜੋੜੇ  ਨੂੰ 1 ਲੱਖ ਧਤੂਰਾ ਦੇ ਫੁੱਲ ਭੇਟ ਕਰਨੇ ਚਾਹੀਦੇ ਹਨ।
  • ਲਾਲ ਡੰਡੇ ਵਾਲਾ ਧਤੂਰਾ ਸ਼ਿਵ ਪੂਜਾ ਲਈ ਸ਼ੁਭ ਮੰਨਿਆ ਜਾਂਦਾ ਹੈ।
  • ਜਿਹੜਾ ਸ਼ਰਧਾਲੂ ਅਗਸਤਯ ਦੇ ਇੱਕ ਲੱਖ ਫੁੱਲਾਂ ਨਾਲ ਪੂਜਾ ਕਰਦਾ ਹੈ, ਉਹ ਪ੍ਰਸਿੱਧੀ ਪ੍ਰਾਪਤ ਕਰਦਾ ਹੈ।
  • ਸ਼ਿਵਲਿੰਗ 'ਤੇ ਲਾਲ ਅਤੇ ਚਿੱਟੇ ਆਕ, ਅਪਾਮਾਰਗ ਅਤੇ ਚਿੱਟੇ ਕਮਲ ਦੇ ਇੱਕ ਲੱਖ ਫੁੱਲ ਚੜ੍ਹਾਉਣ ਨਾਲ ਆਨੰਦ ਅਤੇ ਮੁਕਤੀ ਮਿਲਦੀ ਹੈ।
  • ਸ਼ਿਵਲਿੰਗ 'ਤੇ ਚਮੇਲੀ ਦੇ ਫੁੱਲ ਚੜ੍ਹਾਉਣ ਨਾਲ ਵਾਹਨ ਮਿਲਦਾ ਹੈ।
  • ਅਲਸੀ ਦੇ ਫੁੱਲਾਂ ਨਾਲ ਸ਼ਿਵਲਿੰਗ ਦੀ ਪੂਜਾ ਕਰਨ ਨਾਲ ਸ਼ਰਧਾਲੂ ਭਗਵਾਨ ਵਿਸ਼ਨੂੰ ਦਾ ਪਿਆਰਾ ਬਣ ਕੇ ਲਕਸ਼ਮੀ ਦੀ ਪ੍ਰਾਪਤੀ ਕਰਦਾ ਹੈ।
  • ਬੇਲਾ ਦੇ ਇੱਕ ਲੱਖ ਫੁੱਲ ਚੜ੍ਹਾਉਣ ਵਾਲੇ ਨੂੰ ਸ਼ੁਭ ਲੱਛਣ ਵਾਲੀ ਪਤਨੀ ਮਿਲਦੀ ਹੈ।
  • ਜੂਹੀ ਦੇ ਫੁੱਲ ਨਾਲ ਪੂਜਾ ਕੀਤੀ ਜਾਵੇ ਤਾਂ ਘਰ 'ਚ ਕਦੇ ਵੀ ਭੋਜਨ ਦੀ ਘਾਟ ਨਹੀਂ ਹੁੰਦੀ।
  • ਕਨੇਰ ਦੇ ਫੁੱਲਾਂ ਨਾਲ ਪੂਜਾ ਕਰਨ ਨਾਲ ਮਨੁੱਖ ਨੂੰ ਨਵੇਂ-ਨਵੇਂ ਕੱਪੜੇ ਮਿਲਦੇ ਹਨ।
  • ਹਰਸਿੰਗਾਰ ਦੇ ਫੁੱਲਾਂ ਨਾਲ ਸ਼ਿਵ ਦੀ ਪੂਜਾ ਕਰਨ ਨਾਲ ਸੁੱਖ ਅਤੇ ਧਨ ਵਿਚ ਵਾਧਾ ਹੁੰਦਾ ਹੈ।

ਇਹ ਵੀ ਪੜ੍ਹੋ : Vastu Tips : ਬਾਲਕੋਨੀ ਦੀ ਇਸ ਦਿਸ਼ਾ 'ਚ ਲਗਾਓ ਬੂਟੇ, ਘਰ 'ਚ ਆਵੇਗਾ ਧਨ ਅਤੇ ਖੁਸ਼ਹਾਲੀ

ਨੋਟ - ਇਹ ਉਪਾਅ ਧਾਰਮਿਕ ਮਾਨਤਾਵਾਂ ਅਨੁਸਾਰ ਦ੍ੱਸੇ ਗਏ ਹਨ। ਇਨ੍ਹਾਂ ਉਪਾਵਾਂ ਦੇ ਸਹੀ ਢੰਗ ਨਾਲ ਇਸਤੇਮਾਲ ਕਰਨ ਲਈ ਧਾਰਮਿਕ ਗੁਰੂਆਂ ਨਾਲ ਸੰਪਰਕ ਕਰੋ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur